
ਸ਼ਹੀਦੀ ਦਿਹਾੜੇ ਨੂੰ ਸਮਰਮਿਤ ਵਿਦਿਆਰਥੀਆਂ ਨੂੰ ਮੁਫ਼ਤ ਪੈੱਨ -ਕਾਪੀਆਂ ਵੰਡੀਆਂ
Mon 18 Jun, 2018 0
ਤਰਨ ਤਾਰਨ 17 ਜੂਨ (ਪਰਮਿੰਦਰ ਚੋਹਲਾ,ਰਕੇਸ਼ ਬਾਵਾ )
ਜਿੱਥੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ - ਮਿੱਠੇ ਜਲ ਦੀਆਂਛਬੀਲਾਂ ਲਾਈਆਂ ਜਾ ਰਹੀਆਂ ਨੇ ਓਥੇ ਹੀ ਅੱਜ ਪੰਜਾਬੀ ਸਾਹਿਤ ਸਭਾ ਤਰਨ ਤਾਰਨ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਪੈੱਨ -ਕਾਪੀਆਂ ਵੰਡੀਆਂ ਗਈਆਂ। ਇਸ ਸੰਬੰਧੀ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ : ਤਾਰਾ ਚੰਦ ਜੀ ਦਿਆਲਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸ਼ਹੀਦੀ ਦਿਹਾੜੇ ਸਮੇਂ ਬੱਚਿਆਂ ਨੂੰ ਉਨ੍ਹਾਂ ਦੀ ਜਰੂਰਤ ਦੇ ਸਮਾਨ ਦੇ ਨਾਲ ਮੁਫ਼ਤ ਕਿਤਾਬਾਂ -ਕਾਪੀਆਂ ਵੀ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਸਿੱਖਿਆ ਪ੍ਰਾਪਤ ਕਰ ਸਕੇ.ਇਸ ਸਮੇਂ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਸ਼ੁਬੇਗ ਸਿੰਘ ਧੁੰਨ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਰਸਤੇ ਤੇ ਚਲਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਵਾਤਾਵਰਣ ਸਾਫ ਸੁਥਰਾ ਹੋ ਸਕੇ ਜਿਸ ਵਿਚ ਮਨੁੱਖਾ ਜੀਵਨ ਦੇ ਨਾਲ ਜੀਵ ਜੰਤੂ ਵੀ ਚੰਗਾ ਜੀਵਨ ਜਿਓਂ ਸਕਣ. ਇਸ ਸਮੇ ਹੋਣਾ ਤੋਂ ਇਲਾਵਾ ਰਕੇਸ਼ ਸਚਦੇਵਾ,ਸੁਖਜੀਤ ਕੁਮਾਰ,ਰਘਬੀਰ ਸਿੰਘ ਅਨੰਦ ,ਗੁਰਮੀਤ ਨੂਰਦੀ,ਤਲਵਿੰਦਰ ਸਿੰਘ ਸਰਹਾਲੀ,ਗੁਰਮੀਤ ਸਿੰਘ ਜੇ,ਈ, ਮਨੋਹਰ ਲਾਲਾ,ਹਰਪ੍ਰੀਤ ਸ਼ਰਮਾ,ਗੌਤਮ ਸ਼ਰਮਾ,ਕਰਨ ਸ਼ਰਮਾ,ਮਨਦੀਪ ਸਚਦੇਵਾ,ਅਮਨਦੀਪ ਸਿੰਘ,ਬੱਬੂ ਧਾਮੀ,ਖ਼ਾਲਸਾ ਐਲਕਟੋਨਿਕ੍ਸ ,ਸਰਬਜੀਤ ਸਿੰਘ ਵੇਰਕਾ ਵਾਲੇ,ਵਿਰਦੀ ਆਟੋ,ਰਾਜੂ ਮੁਰਾਦਪੁਰਾ ,ਸੋਨਾ ਸਚਦੇਵਾ,ਰੂਪਿਕਾ ਸ਼ਰਮਾ,ਮਨਮੀਤ ਅਨੰਦ,ਚੰਦਨ ਅੰਸ਼ਦੀਪ ਸਿੰਧ,ਸਤਬੀਰ ਸਿੰਘ,ਚੋਪੜਾ ,ਗਿਆਨੀ ਅਜੀਤ ਸਿੰਘ,ਮਾਸਟਰ ਕੁਲਵੰਤ ਸਿੰਘ,ਧਰੁਵ,ਕਮਲਦੀਪ ਸਿੰਘ ਅਨੰਦ,ਸਿਟੀ ਮੈਡੀਕਲ ਸਟੋਰ ,ਹਰਿੰਦਰ ਸਿੰਘ ਰਾਣਾ ,ਪ੍ਰਿੰਸੀਪਲ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ.
Comments (0)
Facebook Comments (0)