ਜਾਤੀਵਾਦ ਟਿੱਪਣੀ ਕਰਨ ਦੇ ਦੋਸ਼ ‘ਚ ਸਾਬਕਾ ਕੇਂਦਰੀ ਮੰਤਰੀ ਸੀ.ਪੀ. ਜੋਸ਼ੀ ਨੂੰ ਚੋਣ ਕਮਿਸ਼ਨ ਦਾ ਨੋਟਿਸ
Sun 25 Nov, 2018 0ਚੋਣ ਕਮਿਸ਼ਨ ਨੇ ਕਾਂਗਰਸ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸੀ.ਪੀ ਜੋਸ਼ੀ ਦੇ ਪੀਐੱਮ ਮੋਦੀ ਤੇ ਉਮਾ ਭਾਰਤੀ ਦੀ ਜਾਤੀਵਾਦ ‘ਤੇ ਚੁੱਕੇ ਸਵਾਲ ‘ਤੇ ਨੋਟਿਸ ਜਾਰੀ ਕਰ ਦਿੱਤਾ ਹੈ। ਪੀ.ਐੱਮ ਮੋਦੀ ‘ਤੇ ਸੀ.ਪੀ.ਜੋਸ਼ੀ ਨੇ ਜਾਤੀਵਾਦ ਟਿੱਪਣੀ ਕਰਨ ਦੇ ਦੋਸ਼ ‘ਚ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਨਰਾਜ਼ਗੀ ਜਾਹਿਰ ਕਰਦਿਆਂ ਵਿਰੋਧ ਜਤਾਇਆ ਸੀ। ਕਾਂਗਰਸ ਪ੍ਰਧਾਨ ਨੇ ਟਵੀਟ ਕਰਦਿਆਂ ਕਿਹਾ, ‘ ਸੀ.ਪੀ.ਜੋਸ਼ੀ ਜੀ ਦਾ ਬਿਆਨ ਕਾਂਗਰਸ ਪਾਰਟੀ ਦੇ ਆਦਰਸ਼ਾਂ ਦੇ ਉੱਲਟ ਹੈ। ਪਾਰਟੀ ਦੇ ਨੇਤਾ ਅਜਿਹਾ ਬਿਆਨ ਨਾ ਦੇਵੇ, ਜਿਸ ਤੋਂ ਸਮਾਜ ਦੇ ਕਿਸੇ ਵੀ ਵਰਗ ਨੂੰ ਦੱੁਖ ਪਹੁੰਚੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਿਧਾਂਤਾ, ਕਰਮਚਾਰੀਆਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਜੋਸ਼ੀ ਨੂੰ ਜ਼ਰੂਰ ਗਲਤੀ ਦਾ ਅਹਿਸਾਸ ਹੋਵੇਗਾ। ਉਨ੍ਹਾਂ ਨੂੰ ਆਪਣੇ ਇਸ ਬਿਆਨ ‘ਤੇ ਮੁਆਫੀ ਮੰਗਣੀ ਚਾਹੀਦੀ ਹੈ।’
Comments (0)
Facebook Comments (0)