
ਰਾਏਪੁਰ ਦੀ ਸੰਗਤ ਵਲੋਂ ਗੁਰਦੁਆਰਾ ਸ੍ਰੀ ਗੁਰੂ ਗੁਰੂ ਸਿੰਘ ਸਭਾ, ਊਧਮ ਸਿੰਘ ਨਗਰ ਟਾਟੀਬੰਧ ਵਿਖੇ ਸੰਤ ਬਾਬਾ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
Tue 12 Mar, 2024 0
ਚੋਹਲਾ ਸਾਹਿਬ, 12 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਛੱਤੀਸਗੜ੍ਹ ਵਿਚ ਚਲ ਰਹੀ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਅੱਜ ਰਾਏਪੁਰ ਦੀ ਸੰਗਤ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਊਧਮ ਸਿੰਘ ਨਗਰ ਟਾਟੀਬੰਧ ਵਿਖੇ ਵਿਖੇ ਸਨਮਾਨਤ ਕੀਤਾ ਗਿਆ। ਸੰਗਤ ਵਿਚ ਬੋਲਦਿਆਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਦੀਪ ਸਿੰਘ ਕਥਾਵਾਚਕ ਜੀ ਨੇ ਆਖਿਆ, “ ਅਸੀਂ ਸਮੂਹ ਰਾਏਪੁਰ ਦੀਆਂ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ‘ਜੀ ਆਇਆਂ” ਆਖਦੇ ਹਾਂ। ਸੰਤ ਬਾਬਾ ਸੁੱਖਾ ਸਿੰਘ ਜੀ ਨੇ 2023 ਵਿਚ ਪੰਜਾਬ ਅੰਦਰ ਆਏ ਹੜ੍ਹਾਂ ਵੇਲੇ ਮਾਨਵਤਾ ਦੇ ਭਲੇ ਹਿਤ ਮਹਾਨ ਪਰਉਪਕਾਰ ਕੀਤੇ, ਇਸ ਆਪ ਜੀ ਨੂੰ ਸਮੂਹ ਗੁਰਦੁਆਰਾ ਕਮੇਟੀਆਂ ਵਲੋਂ ਆਪ ਜੀ ਸਨਮਾਨਤ ਕੀਤਾ ਜਾ ਰਿਹਾ ਹੈ।ਟੁੱਟੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੇਵਾ ਦੇ ਖੇਤਰ ਵਿਚ ਵੱਖਰਾ ਇਤਿਹਾਸ ਰਚ ਕੇ ਵਿਖਾਇਆ ਹੈ ਅਤੇ ਆਉਣ ਵਾਲੀਆਂ ਨਸਲਾਂ ਲਈ ਪੂਰਨੇ ਪਾਏ ਹਨ। ਸੰਤ ਬਾਬਾ ਸੁੱਖਾ ਸਿੰਘ ਜੀ ਨਾਲ ਸੰਗਤਾਂ ਨਾਲ ਖੁਦ ਦਿਨ ਰਾਤ ਅੱਤ ਦੀ ਗਰਮੀ ਵਿਚ ਲਗਾਤਾਰ ਸੇਵਾ ਕਰਦੇ ਰਹੇ, ਉਹਨਾਂ ਦੀ ਸੇਵਾ ਘਾਲਣਾ ਤੋਂ ਪ੍ਰੇਰਿਤ ਹੋ ਕੇ ਕਈ ਨੌਜਵਾਨ ਗੁਰਸਿੱਖੀ ਜੀਵਨ ਦੇ ਧਾਰਨੀ ਬਣੇ। ਮਹਾਂਪੁਰਖ ਸਦਾ ਸਾਡਾ ਮਾਰਗਦਰਸ਼ਨ ਕਰਦੇ ਰਹਿਣ।” ਇਸ ਮੌਕੇ ਸੰਗਤ ਵਿਚ ਗਿਆਨੀ ਸੁਖਜਿੰਦਰ ਸਿੰਘ, ਪ੍ਰਧਾਨ ਗੁਰਦੇਵ ਸਿੰਘ, ਬਾਬਾ ਨਿਸ਼ਾਨ ਸਿੰਘ, ਬਾਬਾ ਸਾਹਿਬ ਸਿੰਘ ਨਿਹੰਗ, ਗੁ। ਗੁਰੂ ਨਾਨਕ ਨਿਵਾਸ ਹੀਰਾਪੁਰ ਤੋਂ ਪ੍ਰਧਾਨ ਸੁਰਜੀਤ ਸਿੰਘ, ਸੈਕਟਰੀ ਬਲਕਾਰ ਸਿੰਘ, ਭਾਈ ਗੁਰਪ੍ਰੀਤ ਸਿੰਘ ਕਥਾਵਾਚਕ, ਸਕੱਤਰ ਸਿੰਘ, ਅਮਰੀਕ ਸਿੰਘ, ਬਹਾਲ ਸਿੰਘ, ਬਾਬਾ ਜੋਗਿੰਦਰ ਸਿੰਘ ਖਾਲਸਾ, ਸਾਹਿਬ ਸਿੰਘ ਪ੍ਰਧਾਨ ਗੁ। ਚਿਮਟਾਪਾੜਾ ਮੁੰਬਈ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੇਠ ਜੈਮਲ ਸਿੰਘ ਮੁਲੰਡ , ਬਲਵਿੰਦਰ ਸਿੰਘ ਸੀ।ਆਰ। ਪੀ।, ਰਣਜੀਤ ਸਿੰਘ ਗੋਰਾ ਮੁੰਬਈ, ਵਿਕਰਮਜੀਤ ਸਿੰਘ ਯੇਵਲਾ,ਬਲਰਾਜ ਸਿੰਘ ਯੇਵਲਾ, ਅਤੇ ਹੋਰ ਕਈ ਸਤਿਕਾਰਤ ਸ਼ਖ਼ਸੀਅਤਾਂ ਹਾਜ਼ਰ ਸਨ।
Comments (0)
Facebook Comments (0)