
ਪੁਲਿਸ ਪ੍ਰਸ਼ਾਸ਼ਨ ਨੇ ਭਿੱਖੀਵਿੰਡ ਸ਼ਹਿਰ ਵਿਚ ਕੱਢਿਆ ਫਲੈਗ ਮਾਰਚ
Wed 8 May, 2019 0
ਭਿੱਖੀਵਿੰਡ 8 ਮਈ
(ਹਰਜਿੰਦਰ ਸਿੰਘ ਗੋਲ੍ਹਣ)-
ਅਗਲੇ ਦਿਨਾਂ ‘ਚ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ-ਨਿਰਦੇਸ਼ ਤੇ ਐਸ.ਐਸ.ਪੀ ਤਰਨ ਤਾਰਨ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ‘ਤੇ ਪੁਲਿਸ ਥਾਣਾ ਭਿੱਖੀਵਿੰਡ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਐਸ.ਐਚ.ੳ ਖਾਲੜਾ ਪਰਮਜੀਤ ਸਿੰਘ, ਐਸ.ਆਈ ਸੁਰਿੰਦਰਪਾਲ ਸਿੰਘ, ਏ.ਐਸ.ਆਈ ਸੁਰਿੰਦਰ ਕੁਮਾਰ ਸਮੇਤ ਆਦਿ ਪੰਜਾਬ ਪੁਲਿਸ ਤੇ ਕੇਰਲਾ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਭਿੱਖੀਵਿੰਡ ਸ਼ਹਿਰ ਤੋਂ ਹੰੁਦਾ ਹੋਇਆ ਚੇਲਾ, ਪਹਿਲਵਾਨਕੇ, ਦਰਾਜਕੇ, ਮਾੜੀ ਗੋੜ ਸਿੰਘ, ਮਾੜੀ ਥੇਹ ਵਾਲੀ, ਮਾੜੀ ਸਮਰਾ, ਪਹੂਵਿੰਡ, ਪੂਹਲਾ, ਸਿੰਘਪੁਰਾ, ਸੁਰਸਿੰਘ ਤੋਂ ਹੰੁਦਾ ਹੋਇਆ ਵਾਪਸ ਭਿੱਖੀਵਿੰਡ ਵਿਖੇ ਸਮਾਪਤ ਹੋਇਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਦਾ ਸ਼ੰਦੇਸ਼ ਦਿੰਦਿਆਂ ਕਿਹਾ ਕਿ ਜਿਹੜਾ ਵਿਅਕਤੀ ਕਾਨੂੰਨ ਦੀ ਉਲੰੰਘਣਾ ਕਰਕੇ ਸ਼ਾਂਤੀ ਭੰੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Comments (0)
Facebook Comments (0)