ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁਧ ਸ਼ੁਰੂ ਕੀਤੀ ਮੁਹਿੰਮ ਤਹਿਤ , ਛਾਪਾਮਾਰੀ ਦੌਰਾਨ 45 ਨੌਜਵਾਨਾਂ ਨੂੰ ਕਰਵਾਇਆ ਰਿਹਾ
Fri 31 Aug, 2018 0
ਰਵਨੀਤ ਲੁਧਿਆਣਵੀ
ਲੁਧਿਆਣਾ 31 ਅਗਸਤ 2018 :
ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁਧ ਸ਼ੁਰੂ ਕੀਤੀ ਕਵਾਇਦ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਆਲਮਗੀਰ ਵਿਚ ਚੱਲ ਰਹੇ ਦਿਸ਼ਾ ਨਸ਼ਾ ਛੁਡਾਊ ਕੇਂਦਰ (ਦੁਲੇਂਅ ਰੋਡ) 'ਤੇ ਛਾਪਾਮਾਰੀ ਕੀਤੀ ਗਈ ਅਤੇ ਉਥੋਂ 45 ਕਥਿਤ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮੁਕਤ ਕਰਵਾਇਆ ਗਿਆ। ਸਿਹਤ ਵਿਭਾਗ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਅੱਜ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਦਮਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਕੀਤੀ ਗਈ ਕਾਰਵਾਈ ਦੌਰਾਨ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਵਲੋਂ ਬਿਲਕੁਲ ਵੀ ਸਹਿਯੋਗ ਨਹੀਂ ਦਿਤਾ ਗਿਆ ਅਤੇ ਕਾਰਵਾਈ ਦੀ ਖ਼ਬਰ ਪਤਾ ਲੱਗਣ 'ਤੇ ਉਹ ਕੇਂਦਰ ਨੂੰ ਤਾਲੇ ਲਗਾ ਕੇ ਭੱਜ ਗਏ।ਜਾਂਚ ਟੀਮ ਵਲੋਂ ਕੇਂਦਰ ਦੇ ਤਾਲੇ ਤੋੜੇ ਗਏ ਤਾਂ ਅੰਦਰ ਦੇਖਿਆ ਕਿ 45 ਨੌਜਵਾਨਾਂ ਨੂੰ ਬੰਦ ਕੀਤਾ ਹੋਇਆ ਸੀ ਜਿਨ੍ਹਾਂ ਨੂੰ ਮੁਕਤ ਕਰਵਾ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਅਗਲੇਰੇ ਇਲਾਜ ਲਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਸਿਵਲ ਹਸਪਤਾਲ ਸਾਹਨੇਵਾਲ ਦੇ ਐਸ.ਐਮ.ਓ. ਡਾ. ਜੇ.ਪੀ. ਸਿੰਘ ਵੀ ਚੈਕਿੰਗ ਲਈ ਗਏ ਸਨ ਤਾਂ ਪ੍ਰਬੰਧਕਾਂ ਵਲੋਂ ਸਹਿਯੋਗ ਨਹੀਂ ਦਿਤਾ ਗਿਆ ਸੀ। ਇਸ ਮੌਕੇ ਟੀਮ ਵਿਚ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬੇਅੰਤ ਕੌਰ, ਐਸ.ਐਚ.ਓ. ਡੇਹਲੋਂ ਅਤੇ ਹੋਰ ਵੀ ਹਾਜ਼ਰ ਸਨ।
Comments (0)
Facebook Comments (0)