ਅੰਮ੍ਰਿਤ ਮਾਨ 'ਦੋ ਦੂਣੀ ਪੰਜ' ਵਿੱਚ ਨਿਭਾਉਣਗੇ ਮੁੱਖ ਕਿਰਦਾਰ
Fri 31 Aug, 2018 0ਅਰਦਾਸ ਫ਼ਿਲਮ ਦੀ ਅਪਾਰ ਸਫਲਤਾ ਤੋਂ ਬਾਅਦ ਬਾਦਸ਼ਾਹ ਨੇ ਆਪਣੀ ਦੂਜੀ ਫ਼ਿਲਮ 'ਦੋ ਦੂਣੀ ਪੰਜ' ਦੀ ਘੋਸ਼ਣਾ ਕੀਤੀ। ਇਸ ਫ਼ਿਲਮ ਦਾ ਪੋਸਟਰ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡਿਆ ਤੇ ਦਰਸ਼ਕਾਂ ਨਾਲ ਸਾਂਝਾ ਕੀਤਾ।
ਫ਼ਿਲਮ ਦੀ ਪੂਰੀ ਜਾਣਕਾਰੀ ਹਲੇ ਤੱਕ ਨਹੀਂ ਦਿੱਤੀ ਗਈ ਪਰ ਅੰਮ੍ਰਿਤ ਮਾਨ 'ਦੋ ਦੂਣੀ ਪੰਜ' ਵਿੱਚ ਮੁੱਖ ਕਿਰਦਾਰ ਨਿਭਾਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਮਸ਼ਹੂਰ ਡਾਇਰੈਕਟਰ ਹੈਰੀ ਭੱਟੀ। ਫ਼ਿਲਮ ਦਾ ਸ਼ੂਟ 10 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਫ਼ਿਲਮ ਦੇ ਮੁੱਖ ਹਿੱਸੇ ਦਾ ਸ਼ੂਟ ਪੰਜਾਬ ਅਤੇ ਚੰਡੀਗੜ੍ਹ ਦੇ ਆਸ ਪਾਸ ਹੀ ਹੋਵੇਗਾ। ਇਸ ਫ਼ਿਲਮ ਦੇ ਪ੍ਰੋਡੂਸਰ ਬਾਦਸ਼ਾਹ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਕ ਫ਼ਿਲਮ ਬਣਾਉਣਾ ਬਹੁਤ ਹੀ ਜਿੰਮੇਦਾਰੀ ਦਾ ਕੰਮ ਹੈ ਕਿਉਂਕਿ ਅੱਜ ਕੱਲ ਦਰਸ਼ਕ ਬਹੁਤ ਹੀ ਸਮਝਦਾਰ ਹੋ ਗਏ ਹਨ ਕਿ ਤੁਹਾਨੂੰ ਹਰ ਇਕ ਪਹਿਲੂ ਨਾਲ ਨਿਆਂ ਕਰਨਾ ਜਰੂਰੀ ਹੈ।
Badshah with Amrit Maan
ਇਸ ਲਈ ਜਦੋਂ ਮੈਂ ਇਹ ਪ੍ਰੋਡਕਸ਼ਨ ਹਾਊਸ ਸ਼ੁਰੂ ਕਰਨ ਦਾ ਸੋਚਿਆ ਤਾਂ ਮੈਂ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਮੈਂ ਜੋ ਵੀ ਪ੍ਰੋਜੈਕਟ ਕਰੂੰਗਾ ਉਹ ਸਮਾਜ ਲਈ ਹੀ ਹੋਵੇਗਾ। ਦੋ ਦੂਣੀ ਪੰਜ ਮਨੋਰੰਜਨ ਅਤੇ ਯਾਗਰੁਕਤਾ ਦਾ ਬਹੁਤ ਹੀ ਖੂਬਸੂਰਤ ਮਿਸ਼ਰਣ ਹੈ। ਮੈਂ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਲੋਕ ਇਸ ਪ੍ਰੋਜੈਕਟ ਨੂੰ ਵੀ ਉਸੇ ਤਰ੍ਹਾਂ ਦੁਆਵਾਂ ਦੇਣ ਜਿਵੇ ਉਹਨਾਂ ਨੇ ਮੇਰੇ ਸਾਰੇ ਪੁਰਾਣੇ ਕੰਮਾਂ ਨੂੰ ਦਿੱਤੀਆਂ ਹਨ।'
Amrit Maan
ਫ਼ਿਲਮ ਦੇ ਲੀਡ, ਅੰਮ੍ਰਿਤ ਮਾਨ ਨੇ ਕਿਹਾ, "ਦੋ ਦੂਣੀ ਪੰਜ ਮੇਰੀਆਂ ਉਮੀਦਾਂ ਤੋਂ ਵੀ ਪਰੇ ਦਾ ਪ੍ਰੋਜੈਕਟ ਹੈ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਲਾਜਵਾਬ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਹੈਰੀ ਭੱਟੀ ਨਾਲ ਪਹਿਲਾਂ ਵੀ ਆਟੇ ਦੀ ਚਿੜੀ ਵਿੱਚ ਕੰਮ ਕਰ ਚੁੱਕਾ ਹਾਂ ਇਸ ਲਈ ਮੈਂ ਉਹਨਾਂ ਦੀ ਸੋਚ ਅਤੇ ਮੇਹਨਤ ਤੋਂ ਜਾਣੂ ਹਾਂ। ਪਰ ਇਹ ਪਹਿਲੀ ਵਾਰ ਹੈ ਜਦ ਮੈਂ ਬਾਦਸ਼ਾਹ ਭਾਜੀ ਨਾਲ ਕੰਮ ਕਰ ਰਿਹਾ ਹਾਂ। ਮੈਂ ਇਸ ਸਫ਼ਰ ਨੂੰ ਲੈ ਕੇ ਬਹੁਤ ਹੀ ਜਿਆਦਾ ਉਤਸ਼ਾਹਿਤ ਹਾਂ।"ਇਸ ਜਹਾਜ਼ ਦੇ ਕਪਤਾਨ ਹੈਰੀ ਭੱਟੀ ਨੇ ਕਿਹਾ, "ਮੈਂ ਕੰਮ ਦੀ ਕੁਆਲਟੀ ਤੇ ਜਿਆਦਾ ਧਿਆਨ ਦਿੰਦਾ ਹਾਂ ਨਾ ਕਿ ਗਿਣਤੀ ਤੇ। 'ਦੋ ਦੂਣੀ ਪੰਜ' ਇੱਕ ਅਜਿਹੀ ਫਿਲਮ ਹੈ ਜੋ ਪੰਜਾਬ ਵਿੱਚ ਸਿਨੇਮਾ ਦਾ ਰੂਪ ਬਦਲੇਗੀ। ਮੈਂ ਆਪਣੇ ਵਲੋਂ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗਾ ਅਤੇ ਉਮੀਦ ਕਰਦਾ ਹਾਂ ਕਿ ਇਹ ਫ਼ਿਲਮ ਲੋਕਾਂ ਦੇ ਦਿਮਾਗ ਤੇ ਅਮਿੱਟ ਛਾਪ ਛੱਡੇਗੀ।" 'ਦੋ ਦੂਣੀ ਪੰਜ' 11 ਜਨਵਰੀ 2019 ਨੂੰ ਵਿਸ਼ਵਭਰ ਵਿੱਚ ਰੀਲਿਜ ਹੋਵੇਗੀ।
Comments (0)
Facebook Comments (0)