ਆਪਣੇ ਵਿਆਹ ਤੋਂ ਖੁਸ਼ ਨਹੀਂ ਰਾਖੀ ਸਾਵੰਤ

ਆਪਣੇ ਵਿਆਹ ਤੋਂ ਖੁਸ਼ ਨਹੀਂ ਰਾਖੀ ਸਾਵੰਤ

ਕਾਨਟਰੋਵਰਸੀ ਕੁਈਨ ਰਾਖੀ ਸਾਵੰਤ ਆਪਣੀ ਪਰਸਨਲ ਲਾਈਫ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਵੀਡੀਓ ਵਿੱਚ ਰਾਖੀ ਸਾਵੰਤ ਕਾਫੀ ਉਦਾਸ ਨਜ਼ਰ ਆ ਰਹੀ ਹੈ।ਵੀਡੀਓ ਵਿੱਚ ਰਾਖੀ ਵਾਰ-ਵਾਰ ਬੋਲ ਰਹੀ ਹੈ ਕਿ ਵਿਆਹ ਨਾ ਕਰਨਾ, ਵਿਆਹ ਨਾ ਕਰਨਾ।

ਰਾਖੀ ਦੇ ਇਸ ਵੀਡੀਓ ਤੋਂ ਬਾਅਦ ਤੋਂ ਸੋਸ਼ਲ ਮੀਡੀਆ ਤੇ ਵੀ ਇਹ ਚਰਚਾ ਹੈ ਕਿ ਰਾਖੀ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਖੀ ਦੇ ਅਜਿਹੇ ਵੀਡੀਓ ਸਾਹਮਣੇ ਆ ਚੁੱਕੇ ਹਨ ਜਿਸ ਵਿੱਚ ਉਹ ਬਹੁਤ ਉਦਾਸ ਨਜ਼ਰ ਆਈ।ਦੱਸ ਦੇਈਏ ਕਿ 28 ਜੁਲਾਈ ਨੂੰ ਰਾਖੀ ਸਾਵੰਤ ਨੇ ਮੁੰਬਈ ਦੇ ਜੇ ਡਲਿਊ ਮੈਰਿਅਟ ਹੋਟਲ ਵਿੱਚ ਚੁਪਚਪੀਤੇ ਤਰੀਕੇ ਨਾਲ ਵਿਆਹ ਕਰ ਲਿਆ ਸੀ।

ਪਹਿਲਾਂ ਇਸ ਸੀਕ੍ਰੇਟ ਵੈਡਿੰਗ ਨੂੰ ਰਾਖੀ ਨੇ ਬ੍ਰਾਈਡਲ ਫੋਟੋਸ਼ੂਟ ਦੱਸਿਆ।ਪਰ ਬਾਅਦ ਵਿੱਚ ਐਨਆਰਆਈ ਬਿਜਨੈੱਸਮੈਨ ਨਾਲ ਵਿਆਹ ਕਰਨ ਦਾ ਖੁਲਾਸਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ।