ਪਿੰਡ ਘੜਕਾ ਅਤੇ ਨੌਸ਼ਹਿਰਾ ਪੰਨੂਆਂ ਦੇ 11 ਕਿਸਾਨ ਦਿੱਲੀ ਵਿਖੇ ਭੁੱਖ ਹੜ੍ਹਤਾਲ ਤੇ ਬੈਠੇ।

ਪਿੰਡ ਘੜਕਾ ਅਤੇ ਨੌਸ਼ਹਿਰਾ ਪੰਨੂਆਂ ਦੇ 11 ਕਿਸਾਨ ਦਿੱਲੀ ਵਿਖੇ ਭੁੱਖ ਹੜ੍ਹਤਾਲ ਤੇ ਬੈਠੇ।

ਚੋਹਲਾ ਸਾਹਿਬ 8 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਦੁਆਰਾ ਕਿਸਾਨ-ਮਜਦੂਰ ਵਿਰੋਧੀ ਪਾਸ ਕੀਤੇ ਗਏ ਤਿੰਨ ਆਰਡੀਨੈਸ ਨੂੰ ਰੱਦ ਕਰਵਾਉਣ ਲਈ ਪੂਰੇ ਭਾਰਤ ਦੇ ਕਿਸਾਨ ਅਤੇ ਮਜਦੂਰ ਦਿੱਲੀ ਵਿਖੇ ਸ਼ਾਂਤਮਈ ਧਰਨੇ ਤੇ ਬੈਠੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਗੁਰਬਚਨ ਸਿੰਘ ਘੜਕਾ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਅੱਗੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਬਚਨ ਸਿੰਘ ਘੜਕਾ ਨੇ ਦੱਸਿਆ ਕਿ ਕਿਸਾਨ-ਮਜਦੂਰ ਸੰਘਰਸ਼ ਜਥੇਬੰਦੀਆਂ ਵੱਲੋਂ ਰੋਜਾਨਾ ਕੁਝ ਕਿਸਾਨ ਭੁੱਖ ਹੜ੍ਹਤਾਲ ਤੇ ਬੈਠਦੇ ਹਨ ਇਸ ਵਾਰ ਪਿੰਡ ਘੜਕਾ ਅਤੇ ਨੌਸ਼ਹਿਰਾ ਪੰਨੂਆਂ ਦੇ 11 ਕਿਸਾਨ ਜਿੰਨਾਂ ਵਿੱਚ ਸੁਖਵਿੰਦਰ ਸਿੰਘ,ਬਾਬਾ ਹਰਬੰਸ ਸਿੰਘ,ਪ੍ਰਤਾਪ ਸਿੰਘ ,ਫੁੰਮਣ ਸਿੰਘ,ਪ੍ਰਮਜੀਤ ਸਿੰਘ,ਬਾਬਾ ਮਹਿੰਦਰ ਸਿੰਘ,ਭਜਨ ਸਿੰਘ,ਨਿਸ਼ਾਨ ਸਿੰਘ,ਜਤਿੰਦਰਪਾਲ ਸਿੰਘ,ਜ਼ਸਵੰਤ ਸਿੰਘ,ਸਵਰਨ ਸਿੰਘ,ਜ਼ਸਪਾਲ ਸਿੰਘ,ਜ਼ਸਬੀਰ ਸਿੰਘ ਆਦਿ ਸ਼ਾਮਿਲ ਹਨ ਜ਼ੋ ਗੁਰਬਚਨ ਸਿੰਘ ਘੜਕਾ,ਪਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਅਤੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਦੀ ਯੋਗ ਰਹਿਨੁਮਾਈ ਹੇਠ ਸਵੇਰ ਤੋਂ ਸ਼ਾਮ ਤੱਕ 8 ਘੰਟਿਆਂ ਲਈ ਦਿੱਲੀ ਵਿਖੇ ਭੁੱਖ ਹੜ੍ਹਤਾਲ ਤੇ ਬੈਠੇ ਹਨ।ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਕਿਸਾਨ-ਮਜਦੂਰ ਦੇ ਨਾਲ ਨਾਲ ਹੋਰ ਵਰਗਾਂ ਦਾ ਖਾਤਮਾਂ ਕਰਨ ਤੇ ਤੁੱਲੀ ਹੋਈ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕੋਝੀ ਹਰਕਤ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿੰਨਾਂ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਨੀ ਓਨਾ ਚਿਰ ਸੰਘਰਸ਼ ਜਾਰੀ ਰਹੇਗਾ।