ਬੇ-ਕਸੂਰ ਰੇਡੀਓਗ੍ਰਾਫਰਾਂ ਨੂੰ ਦੋਸ਼ ਮੁਕਤ ਕਰੋ ਨਹੀਂ ਤਾਂ ਸੰਘਰਸ਼ ਕਰਾਂਗੇ : ਪ੍ਰਧਾਨ ਗੁਰਭੇਜ ਸਿੰਘ

ਬੇ-ਕਸੂਰ ਰੇਡੀਓਗ੍ਰਾਫਰਾਂ ਨੂੰ ਦੋਸ਼ ਮੁਕਤ ਕਰੋ ਨਹੀਂ ਤਾਂ ਸੰਘਰਸ਼ ਕਰਾਂਗੇ : ਪ੍ਰਧਾਨ ਗੁਰਭੇਜ ਸਿੰਘ

ਚੋਹਲਾ ਸਾਹਿਬ 8 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੰਜਾਬ ਰਾਜ ਸਿਹਤ ਵਿਭਾਗ ਰੇਡੀਓਗ੍ਰਾਫਰ ਐਸੀਸੀਏਸ਼ਨ ਦੀ ਹੰਮਾਗੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਭੇਜ਼ ਸਿੰਘ ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਕੀਤੀ ਗਈ।ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਗੁਰਭੇਜ਼ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਐਕਸਰੇ ਵਿਭਾਗ ਦੇ ਐਮ.ਆਰ.ਆਈ.ਯੂਨਿਟ ਵਿੱਚ ਡਾਕਟਰ ਵੱਲੋਂ ਆਕਸੀਜਨ ਸੈਲੰਡਰ ਸਮੇਤ ਮਰੀਜ਼ ਲਿਜਾਣ ਨਾਲ ਜੋ ਹਾਦਸਾ ਵਾਪਰਿਆਂ ਹੈ ਉਸਦੀ ਜਾਂਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਮੇਟੀ ਵੱਲੋਂ ਕੀਤੀ ਗਈ।ਰਿਪੋਰਟ ਵਿੱਚ ਅਧਿਕਾਰੀਆਂ ਵੱਲੋਂ ਬੇ-ਕਸੂਰ ਰੇਡੀਓਗ੍ਰਾਫਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਦਕਿ ਡਾਕਟਰ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਗਈ ਹੈ ਜੋ ਇਸ ਸਬੰਧੀ ਲਿਖਤੀ ਰੂਪ ਵਿੱਚ ਸੋਰੀ ਫੀਲ ਕਰ ਲਈ ਗਈ ਹੈ।ਪ੍ਰਧਾਨ ਗੁਰਭੇਜ਼ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਸਮੂਹ ਸਾਥੀਆਂ ਵੱਲੋਂ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਬੇ ਕਸੂਰ ਸਾਥੀਆਂ ਨੂੰ ਦੋਸ਼ ਮੁਕਤ ਕੀਤਾ ਜਾਵੇ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਸੰਘਰਸ਼ ਦਾ ਰਾਹ ਚੁਣੇਗੀ।ਮੀਟਿੰਗ ਵਿੱਚ ਸਰਬਜੀਤ ਸਿੰਘ,ਧਰਮਿੰਦਰ ਸਿੰਘ ਪੱਟੀ,ਸਰਬਜੀਤ ਕੈਰੋਂ,ਅਮਨਜੀਤ ਸਿੰਘ ਕਸੇਲ,ਮਨਦੀਪ ਕੌਰ ਸਰਹਾਲੀ,ਪ੍ਰਿਤਪਾਲ ਸਿੰਘ,ਮਮਤਾਜ,ਜੁਗਰਾਜ ਸਿੰਘ,ਸ਼ਰਨਜੀਤ ਕੌਰ,ਕੁਲਵਿੰਦਰ ਕੌਰ,ਸਿਵਲ ਹਸਪਤਾਲ ਤਰਨ ਤਾਰਨ ਜ਼ਸਬੀਰ ਸਿੰਘ ਖੇਮਕਰਨ ਆਦਿ ਹਾਜ਼ਰ ਸਨ।