
ਰੇਲਵੇ ਟ੍ਰੇਕਾਂ 'ਤੇ ਦੌੜਨਗੀਆਂ ਪ੍ਰਾਇਵੇਟ ਟ੍ਰੇਨਾਂ
Thu 6 Feb, 2020 0
ਨਵੀਂ ਦਿੱਲੀ: ਨਿਜੀਕਰਨ ਦੇ ਵੱਲ ਕਦਮ ਵਧਾਉਂਦੇ ਹੋਏ ਰੇਲਵੇ 'ਚ ਆਉਣ ਵਾਲੇ ਕੁਝ ਸਾਲਾਂ 'ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਅਗਲੇ 5 ਸਾਲਾਂ ਲਈ ਤਿਆਰ ਕੀਤੇ ਗਏ ਰੇਲਵੇ ਦੇ ਪਲਾਨ ਦੇ ਤਹਿਤ 500 ਟਰੇਨਾਂ ਨਿਜੀ ਕੰਪਨੀਆਂ ਦੇ ਹੱਥਾਂ ਵਿੱਚ ਸੌਂਪੀਆਂ ਜਾ ਸਕਦੀਆਂ ਹਨ। ਰਿਪੋਰਟ ਮੁਤਾਬਕ ਸਰਕਾਰ ਨੇ 2025 ਤੱਕ ਅਹਿਮ ਰੂਟਾਂ 'ਤੇ 500 ਟਰੇਨਾਂ ਨੂੰ ਪ੍ਰਾਇਵੇਟ ਹੱਥਾਂ ਵਿੱਚ ਸੌਂਪਣ ਦਾ ਰੋਡ ਮੈਪ ਤਿਆਰ ਕੀਤਾ ਹੈ।
ਇਸਤੋਂ ਇਲਾਵਾ 750 ਰੇਲਵੇ ਸਟੇਸ਼ਨ ਵੀ ਰਖਰਖਾਵ ਲਈ ਨਿਜੀ ਕੰਪਨੀਆਂ ਨੂੰ ਸੌਂਪੇ ਜਾ ਸਕਦੇ ਹਨ। ਜੇਕਰ ਸਰਕਾਰ ਇਸ ਰਸਤੇ 'ਤੇ ਅੱਗੇ ਵੱਧਦੀ ਹੈ ਤਾਂ ਇਹ ਰੇਲਵੇ ਦੇ ਵੱਡੇ ਪੈਮਾਨੇ 'ਤੇ ਨਿਜੀਕਰਨ ਦੀ ਸ਼ੁਰੁਆਤ ਹੋਵੇਗੀ। ਪਿਛਲੇ ਸਾਲ ਹੀ ਰੇਲਵੇ ਨੇ ਦਿੱਲੀ ਤੋਂ ਲਖਨਊ ਦੇ ਰੂਟ 'ਤੇ ਦੇਸ਼ ਦੀ ਪਹਿਲੀ ਪ੍ਰਾਇਵੇਟ ਟ੍ਰੇਨ ਤੇਜਸ ਨੂੰ ਚਲਾਇਆ ਸੀ। ਇਸਤੋਂ ਬਾਅਦ ਜਨਵਰੀ 'ਚ ਹੀ ਮੁੰਬਈ-ਅਹਿਮਦਾਬਾਦ ਰੂਟ 'ਤੇ ਇਹ ਪ੍ਰਯੋਗ ਕੀਤਾ ਗਿਆ ਹੈ।
ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੀਐਮ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਤੋਂ ਇੰਦੌਰ ਦੇ ਵਿੱਚ ਦੇਸ਼ ਦੀ ਤੀਜੀ ਪ੍ਰਾਇਵੇਟ ਟ੍ਰੇਨ ਤੇਜਸ ਚਲਾਉਣ ਦਾ ਐਲਾਨ ਕੀਤਾ ਸੀ। ਦਿੱਲੀ ਤੋਂ ਮੁੰਬਈ ਵਰਗੇ ਅਹਿਮ ਰੂਟਾਂ 'ਤੇ ਦੌੜੇਗੀ ਸੁਪਰਫਾਸਟ ਨਿਜੀ ਟਰੇਨਾਂ, ਇਹੀ ਨਹੀਂ ਸੋਮਵਾਰ ਨੂੰ ਹੀ ਸਰਕਾਰ ਨੇ ਇਹ ਦੱਸਿਆ ਸੀ ਕਿ 100 ਰੂਟਾਂ 'ਤੇ 150 ਪ੍ਰਾਇਵੇਟ ਟਰੇਨਾਂ ਨੂੰ ਚਲਾਏ ਜਾਣ ਦੀ ਯੋਜਨਾ ਹੈ।
ਇਸਦੇ ਲਈ ਨਿਜੀ ਸੈਕਟਰ ਤੋਂ 22,500 ਕਰੋੜ ਰੁਪਏ ਤੱਕ ਦੇ ਨਿਵੇਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰੇਲਵੇ ਵਲੋਂ 'ਨਿਜੀ ਸਾਂਝੇਦਾਰੀ, ਯਾਤਰੀ ਟਰੇਨਾਂ' ਸਿਰਲੇਖ ਤੋਂ ਤਿਆਰ ਕੀਤੇ ਗਏ ਪੇਪਰ ਵਿੱਚ ਜਿਨ੍ਹਾਂ 100 ਰੂਟਾਂ ਦਾ ਦਾ ਜਿਕਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੁੰਬਈ ਤੋਂ ਦਿੱਲੀ , ਦਿੱਲੀ ਤੋਂ ਪਟਨਾ , ਪ੍ਰਯਾਗਰਾਜ ਤੋਂ ਪੁਣੇ ਅਤੇ ਦਾਦਰ ਤੋਂ ਵਡੋਦਰਾ ਵਰਗੇ ਅਹਿਮ ਰੂਟ ਸ਼ਾਮਿਲ ਹਨ।
ਲਖਨਊ ਤੋਂ ਜੰਮੂ ਲਈ ਵੀ ਨਿਜੀ ਟ੍ਰੇਨ ਦੀ ਹੈ ਤਿਆਰੀ, ਇਹੀ ਨਹੀਂ ਇਦੌਰ ਤੋਂ ਓਖਲਾ, ਲਖਨਊ ਤੋਂ ਜੰਮੂ, ਸਿਕੰਦਰਾਬਾਦ ਤੋਂ ਗੁਵਾਹਾਟੀ ਅਤੇ ਆਨੰਦ ਵਿਹਾਰ ਤੋਂ ਭਾਗਲਪੁਰ ਅਤੇ ਹਾਵੜਾ ਵਰਗੇ ਰੂਟਾਂ ਉੱਤੇ ਵੀ ਨਿਜੀ ਟਰੇਨਾਂ ਨੂੰ ਦੌੜਾਏ ਜਾਣ ਦਾ ਪ੍ਰਸਤਾਵ ਹੈ। ਸੂਤਰਾਂ ਦੇ ਮੁਤਾਬਕ ਰੇਲਵੇ ਨੇ ਇਸ 100 ਰੂਟਾਂ ਨੂੰ ਕੁਲ 10 ਤੋਂ 12 ਕਲਸਟਰਸ ਵਿੱਚ ਵੰਡਿਆ ਕੀਤਾ ਹੈ।
Comments (0)
Facebook Comments (0)