“ਵੱਖ-ਵੱਖ ਅੰਦਾਜ਼ ’ਚ ਦਿਖਾਈ ਦੇਣ ਵਾਲੀ ਗਲੈਮਰ ਕਵੀਨ ਪ੍ਰਿੰਅਕਾ ਚੋਪੜਾ”-- ਵਰਿੰਦਰ ਆਜ਼ਾਦ

“ਵੱਖ-ਵੱਖ ਅੰਦਾਜ਼ ’ਚ ਦਿਖਾਈ ਦੇਣ ਵਾਲੀ ਗਲੈਮਰ ਕਵੀਨ ਪ੍ਰਿੰਅਕਾ ਚੋਪੜਾ”-- ਵਰਿੰਦਰ ਆਜ਼ਾਦ

ਹਾਟ  ਅਤੇ ਗਲੈਮਰ ਦਿਖਾਈ ਦੇਣ ਵਾਲੀ ਪ੍ਰਿੰਅਕਾ ਚੋਪੜਾ ਹਮੇਸ਼ਾ ਹੀ ਬਾਲੀਵੁੱਡ ਦੀਆਂ ਸੁਰਖੀਆਂ ਦੀ ਸ਼ਾਨ ਰਹੀ ਹੈ। ਇਸ ਦੀਆਂ ਦਿਲਕਸ਼ ਅਦਾਵਾਂ ਬਾਲੀਵੁੱਡ ਦੇ ਦਿਲੋ-ਦਿਲਾਗ ਤੇ ਹਮੇਸ਼ਾ ਹੀ ਛਾਈਆਂ ਰਹੀਆਂ ਹਨ। ਅਗਰ ਇਸ ਦੇ ਗੁਣਾਂ ਦੀ ਤਾਰੀਫ਼ ਕਰੀਏ ਤਾਂ ਅਣਗਿਣਤ ਹਨ ਉਨ੍ਹਾਂ ਦੀ ਗਿਣਤੀ ਲਗਭਗ ਅਸੰਭਵ ਹੈ। ਬਾਲੀਵੁੱਡ ਦੀ ਖੁਸ਼ਕਿਸਮਤੀ ਹੀ ਤਾਂ ਹੈ ਉਸ ਦੀ ਝੋਲੀ ’ਚ ਅਨਮੋਲ ਹੀਰਾ ਪਿਆ ਹੈ ਜਿਸ ਦਾ ਭਰਪੂਰ ਆਨੰਦ ਅਤੇ ਲਾਭ ਲੈ ਰਿਹਾ ਹੈ ਬਾਲੀਵੁੱਡ।
    ਬਾਲੀਵੁੱਡ ’ਚ ਬਹੁਤ ਘੱਟ ਇਹੋ ਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਇੰਨੇ ਰਾਸ਼ਟਰੀ-ਅੰਤਰਰਾਸ਼ਟਰੀ ਐਵਾਰਡ ਮਿਲੇ ਹੋਣ। ਪ੍ਰਿੰਅਕਾ ਚੋਪੜਾ ਦੀ ਇਹ ਖਾਸੀਅਤ ਹੈ ਉਸ ਨੂੰ ਜੋ ਵੀ ਕਿਰਦਾਰ ਮਿਲਿਆ ਉਸ ’ਚ ਪੂਰੀ ਤਰ੍ਹਾਂ ਡੁੱਬ ਜਾਂਦੀ ਹੈ। ਨਤੀਜਾ ਸਭ ਤੋਂ ਵਧੀਆ ਐਕਟਰਸ ਹੋਣ ਦਾ ਮਾਣ ਹਾਸਲ ਕਰਦੀ ਹੈ।
    ਰੋਮਾਂਟਿਕ, ਸੈਕਸੀ ਕਲਾਤਮਿਕ ਭੂਮਿਕਾ ਨਿਭਾਉਣ ’ਚ ਉਸ ਨੂੰ ਮੁਹਾਰਤ ਹਾਸਲ ਹੈ ਜਿਵੇਂ ਫ਼ਿਲਮ ਨਾ ਚੱਲ ਰਹੀ ਹੋਵੇ ਇਹ ਸਭ ਨਿੱਜੀ ਜ਼ਿੰਦਗੀ ਚੱਲ ਰਿਹਾ ਹੋਵੇ। ਏਸੇ ਗ਼ਜ਼ਬ ਦੇ ਜਨੂੰਨ ਕਾਰਨ ਉਹ ਦੇਸ਼ ਵਿਦੇਸ਼ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


    ਪਿਛਲੇ ਸਾਲ 2018 ਵਿੱਚ ਇਸ ਕ੍ਰਿਸ਼ਮਾਈ ਗਲੈਮਰ ਕਵੀਨ ਨੇ ਬਾਲੀਵੁੱਡ ’ਚ ਜ਼ੋਰਦਾਰ ਧਮਾਕਾ ਕੀਤਾ। ਅਮਰੀਕਾ ਦੇ ਮਸ਼ਹੂਰ ਸਿੰਗਲ ਗਾਇਨਿੱਕ ਜੋਨ ਜੋ ਉਮਰ ’ਚ ਉਸ ਨਾਲੋਂ ਦਸ ਸਾਲ ਛੋਟਾ ਹੈ, ਉਸ ਨਾਲ ਪਿਆਰ ਦੀਆਂ ਪੀਂਘਾਂ ਝੂਟੀਆਂ। ਉਸ ਦੇ ਪਿਆਰ ਦਾ ਜਨੂੰਨ ਸਭ ਹੱਦਾਂ ਪਾਰ ਕਰ ਗਿਆ। ਨਤੀਜਾ ਉਸ ਨੇ ਅਮਰੀਕੀ ਸਿੰਗਰ ਨਾਲ ਵਿਆਹ ਦੇ ਬੰਧਨਾਂ ’ਚ ਬੱਝ ਗਈ।
    ਪਿਛਲੇ ਲੰਬੇ ਸਮੇਂ ਤੋਂ ਪ੍ਰਿੰਅਕਾ ਚੋਪੜਾ ਬਾਲੀਵੁੱਡ ਤੇ ਰਾਜ ਕਰ ਰਹੀ ਹੈ। ਉਸ ਦਾ ਬਾਲੀਵੁੱਡ ਦਾ ਸਫ਼ਰ ਕੋਈ ਇਨਾਂ ਸੌਖਾ ਨਹੀਂ ਰਿਹਾ। ਇਹ ਸਿਖ਼ਰ ਦੀ ਸਫ਼ਲਤਾ ਉਸ ਨੂੰ ਕੋਈ ਥਾਲੀ ਵਿੱਚ ਪਰੋਸੀ ਹੋਈ ਨਹੀਂ ਮਿਲੀ ਅਤੇ ਨਾ ਹੀ ਉਸ ਨੂੰ ਪਿਉ ਦਾਦੇ ਦੀ ਵਿਰਾਸਤ ’ਚ ਮਿਲੀ ਹੈ। ਉਸ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਸਭ ਚੁਣੌਤੀਆਂ ਨੂੰ ਖਿੱੜੇ ਮੱਥੇ ਸਵਿਕਾਰ ਕੀਤਾ। ਨਤੀਜਾ ਇਸ ਕ੍ਰਿਸ਼ਮਾਈ ਕਵੀਨ ਨੇ ਆਪਣੀ ਕਾਮਯਾਬੀ ਦੇ ਝੰਡੇ ਬਾਲੀਵੁੱਡ ’ਚ ਬੁਲੰਦ ਕੀਤੇ ਹਨ।
    ਇਸ ਚੁਲਬੁਲੀ ਗਲੈਮਰ ਹਾਟ ਕਲਾ ਦੀ ਮਾਹਿਰ ਕਵੀਨ ਦਾ ਜਨਮ 18 ਜੁਲਾਈ 1982 ਜਨਮੇਸ਼ਰ (ਬਿਹਾਰ) ਝਾਰਖੰਡ ’ਚ ਹੋਇਆ। ਪਿਤਾ ਸ੍ਰੀ ਅਸ਼ੋਕ ਚੌਪੜਾ ਜੀ ਜੋ ਸਰਕਾਰੀ ਨੌਕਰ ਹੋਣ ਕਰਕੇ ਲਖਨਊ, ਲੇਹ-ਲਦਾਖ, ਬਰੇਲੀ, ਪੂਨਾ ਅਤੇ ਉਸ ਨੂੰ ਗੋਆ ਜਾਣ ਦਾ ਮੌਕਾ ਮਿਲਿਆ। ਇਸ ਦੀ ਮਾਤਾ ਆਰਮੀ ਦੀ ਡਾਕਟਰ ਹੈ। ਇਸ ਦੀਆਂ ਕਰਜਨ ਭੈਣ ਵੀ ਬਾਲੀਵੁੱਡ ’ਚ ਸਰਗਰਮ ਹੈ। ਇਸ ਦਾ ਭਰਾ ਸਿਧਾਰਤ ਚੌਪੜਾ, ਇਸ ਕਵੀਨ ਦਾ ਬਚਪਨ ਪਹਾੜੀਆਂ ਵਾਦੀਆਂ ਲੇਹਲਦਾਖ ਵਿੱਚ ਬੀਤਿਆ।
    ਇਸ ਦੇ ਸੰਘਰਸ਼ ਦੀ ਦਾਸਤਾਨ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ। 13 ਸਾਲ ਦੀ ਉਮਰ ’ਚ ਇਸ ਦੇ ਆਂਟੀ ਇਸ ਨੂੰ ਅਮਰੀਕਾ ਲੈ ਗਏ ਸੀ। ਉੱਥੇ ਉਸ ਨੂੰ ਸਾਵਲੇ ਰੰਗ ਕਾਰਨ ਰੰਗ ਭੇਦ ਦੀ ਨੀਤੀ ਦਾ ਸ਼ਿਕਾਰ ਹੋਣਾ ਪਿਆ। ਕੁੱਝ ਸਮੇਂ ਲਈ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ। ਉਸ ਦੀ ਆਂਟੀ ਨੇ ਬਹੁਤ ਲੰਬੇ ਸਮੇਂ ਤੱਕ ਉਸ ਨੂੰ ਸਫ਼ਲਤਾ ਲਈ ਕੋਸ਼ਿਸ਼ਾਂ ਕੀਤੀਆਂ। ਨਤੀਜਾ ਸੰਨ 2000 ’ਚ ਪ੍ਰਿਅੰਕਾ ਚੌਪੜਾ ਦੇ ਸਿਰ ਉੱਪਰ ਮਿਸ ਵੱਲਡ (ਵਿਸ਼ਵ ਸੁੰਦਰੀ) ਦਾ ਤਾਜ ਸੱਜਿਆ। ਪ੍ਰਿਅੰਕਾ ਚੌਪੜਾ ਭਾਰਤੀ ਛੇਵੀਂ ਮਿਸ ਵੱਲਡ ਹੈ। ਇੱਥੋਂ ਬਾਲੀਵੁੱਡ ਦਾ ਸਫ਼ਰ ਸ਼ੁਰੂ ਹੋ ਗਿਆ। ਬਾਲੀਵੁੱਡ ਨੇ ਇਸ ਨੂੰ ਫ਼ਿਲਮ ਲਈ ਆਫ਼ਰ ਦੇਣੀ ਸ਼ੁਰੂ ਕਰ ਦਿੱਤੀ। ਪ੍ਰਿਅੰਕਾ ਚੌਪੜਾ ਨੇ ਬਾਲੀਵੁੱਡ ਨੂੰ ਬਹੁਤ ਸਫ਼ਲ ਫ਼ਿਲਮਾਂ ਦਿੱਤੀਆਂ। ਪ੍ਰਿਅੰਕਾ ਚੌਪੜਾ ਨੂੰ ਪਹਿਲਾ ਸਭ ਨਾਲੋਂ ਵਧੀਆ ਐਵਾਰਡ ਫ਼ੈਸ਼ਨ 2008 ’ਚ ਮਿਲਿਆ। ਇਸ ਤੋਂ ਬਾਅਦ ਉਸ ਨੂੰ ਪੰਜ ਫ਼ਿਲਮ ਫੇਅਰ ਐਵਾਰਡ ਮਿਲੇ। ਪਹਿਲਾ ਫ਼ਿਲਮ ਫੇਅਰ ਐਵਾਰਡ ਉਸ ਨੂੰ ਏਤਰਾਜ਼ ਇਸ ਫ਼ਿਲਮ ਵਿੱਚ ਉਸ ਨੇ ਨੈਗਟਿਵ ਭੂਮਿਕਾ ਨਿਭਾਈ ਤੇ ਇਸ ਸਭ ਨਾਲੋਂ ਵਧੀਆ ਅਭਿਨੇਤਰੀ ਹੋਣ ਦਾ ਐਵਾਰਡ ਮਿਲਿਆ।


    ਇਸ ਤੋਂ ਪਹਿਲਾਂ ਉਸ ਦੀ ਪਲਾਨ, ਕਿਸਮਤ ਅਸੰਭਵ ਫ਼ਿਲਮਾਂ ਸਿਨੇਮੇ ਖਿੜੀ ਤੇ ਬੁਰੀ ਤਰ੍ਹਾਂ ਫਲੌਪ ਹੋਈਆਂ। ਉਸ ਅੰਦਰ ਕੁੱਝ ਕਰਨ ਦਾ ਜਜ਼ਬਾ ਅਤੇ ਜਨੂੰਨ ਹੋਣ ਕਾਰਨ ਉਸ ਡੇਵਿਡ ਧਵਨ ਦੀ ਫ਼ਿਲਮ “ਮੁਜ ਸੇ ਸ਼ਾਦੀ ਕਰੋਗੀ…” ਮਿਲੀ। ਇਹ ਫ਼ਿਲਮ ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਸੀ। ਇਸ ਫ਼ਿਲਮ ਵਿੱਚ ਐਕਸ਼ਨ ਕਿੰਗ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਸਨ।
    ਅੰਦਾਜ਼ ਅਤੇ ਏਤਰਾਜ਼ ਦੀ ਸਫ਼ਲਤਾ ਤੋਂ ਬਾਅਦ ਪ੍ਰਿਅੰਕਾ ਚੌਪੜਾ ਦੇ ਅਕਸ਼ੇ ਕੁਮਾਰ ਨਾਲ ਰੋਮਾਂਸ ਦੇ ਚਰਚੇ ਬਾਲੀਵੁੱਡ ਵਿੱਚ ਖ਼ੂਬ ਹੋਏ। ਇਸ ਚੁਲਬੁਲੀ ਐਕਟਰਸ ਨੇ ਸਲਮਾਨ ਖਾਨ, ਅਕਸ਼ੇ ਕੁਮਾਰ, ਜਾਨ ਇਬਰਾਹਿਮ, ਸੈਫ਼ ਅਲੀ ਖਾਨ, ਸ਼ਾਹਰੁਖ ਖਾਨ ਨਾਲ ਖ਼ੂਬ ਮੌਜ ਮਸਤੀ ਕੀਤੀ।
    ਭਾਰਤ ਸਰਕਾਰ ਨੇ ਇਸ ਨੂੰ 2016 ਵਿੱਚ ਪਦਮ ਸ਼੍ਰੀ  ਐਵਾਰਡ ਨਾਲ ਨਿਵਾਜਿਆ। ਟਾਇਮਜ਼ ਮੈਗਜ਼ੀਨ ਨੇ ਪ੍ਰਿਅੰਕਾ ਚੌਪੜਾ ਨੂੰ ਭਾਰਤ ਦੀਆਂ 100 ਵਿਸ਼ੇਸ਼ ਹਸਤੀਆਂ ਵਿੱਚ ਸ਼ਾਮਲ ਕੀਤਾ। 2016 ਵਿੱਚ ਹੀ ਅਤੇ 2017 ਵਿੱਚ ਵਿਸ਼ਵ ਦੀਆਂ 100 ਵਿਸ਼ੇਸ਼ ਔਰਤ ’ਚ ਪ੍ਰਿਅੰਕਾ ਚੌਪੜਾ ਦੀ ਗਿਣਤੀ ਕੀਤੀ। ਇਸ ਨੂੰ ਬਿਊਟੀ ਏਸ਼ੀਆ ਕਵੀਨ ਦਾ ਵੀ ਐਵਾਰਡ ਮਿਲਿਆ। ਹਿੰਦੀ ਤੋਂ ਇਲਾਵਾ ਇਸ ਨੇ ਤਾਮਿਲ, ਮਰਾਠੀ ਤੋਂ ਇਲਾਵਾ ਹੋਰ ਭਾਸ਼ਾਵਾਂ ’ਚ ਵੀ ਕੰਮ ਕੀਤਾ।
    ਪ੍ਰਿਅੰਕਾ ਚੌਪੜਾ ਏਸ਼ੀਆ ਦੀ ਇੱਕੋ ਇੱਕ ਅਭਿਨੇਤਰੀ ਹੈ ਜਿਸ ਨੂੰ ਦੱਖਣੀ ਚਾਇਨਾ ਬੈਸਟ ਐਵਾਰਡ ਮਿਲਿਆ।
    ਬਾਜੀਰਾਓ ਮਸਤਾਨੀ, ਸਾਤ ਖ਼ੂਨ ਮਾਫ਼ ’ਚ ਉਸ ਨੂੰ ਬੈਸਟ ਸਹਿਯੋਗੀ ਕਲਾਕਾਰ ਹੋਣ ਦਾ ਬੈਸਟ ਐਵਾਰਡ ਮਿਲਿਆ। ਵਿਨੇ ਆਸ਼ੂਤੋਸ਼ ਗੋਵਾਰਿਕਰ ਦੀ ਵਾਈਟ ਸੰਯੋਗ ਰਾਸ਼ੀ ਵਿੱਚ ਉਸਨੇ 12 ਵੱਖ-ਵੱਖ ਰਾਸ਼ੀਆਂ ਦੇ ਕਿਰਦਾਰ ਨੂੰ ਬਾਖੂਬ ਨਿਭਾਇਆ। ਇਸ ਨੂੰ ਵੇਖ ਕੇ ਸਭ ਦੰਗ ਰਹਿ ਗਏ। ਇਸ ਦੇ ਫਲਸਰੂਪ ਉਸ ਨੂੰ ਵਧੀਆ ਕਲਾਕਾਰ ਹੋਣ ਦੇ ਉਸ ਨੂੰ ਨੈਸ਼ਨਲ ਐਵਾਰਡ ਮਿਲਿਆ।
    ਪੱਛਮੀ ਦੇਸ਼ਾਂ ਵਿੱਚ ਉਸਦੇ ਸ਼ੌਅ ਅਕਸਰ ਚੱਲਦੇ ਹੀ ਰਹਿੰਦੇ ਹਨ, ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਵਿੱਚ ਉਸ ਨੇ ਆਪਣਾ ਖ਼ੂਬ ਨਾਮ ਬਣਾ ਲਿਆ ਹੈ। ਬਾਲੀਵੁੱਡ ’ਚ ਹਾਲੀ ’ਚ ਫ਼ਿਲਮ ਬਣ ਰਹੀ ਹੈ ਜਿਸ ’ਚ ਉਸ ਦਾ ਵਿਸ਼ੇਸ਼ ਰੋਲ ਹੈ, ਇਹ ਫ਼ਿਲਮ ਕਾਫ਼ੀ ਚਰਚਾ ਵਿੱਚ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਉਸ ਨੇ ਬਾਲੀਵੁੱਡ ’ਚ ਹੋਰ ਫ਼ਿਲਮਾਂ ਸਾਨਿੲ ਕੀਤੀਆਂ ਹਨ। ਛੇਤੀ ਹੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ। ਦਰਸ਼ਕ ਉਸ ਦਾ ਭਰਪੂਰ ਅਨੰਦ ਪ੍ਰਾਪਤ ਕਰਨਗੇ।
ਵਰਿੰਦਰ ਆਜ਼ਾਦ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਮੋ. 9815021527