ਖੁਸ਼ਹਾਲੀ ਦੇ ਰਾਖਿਆਂ ਵੱਲੋਂ ਕਰੋਨਾ ਵੈਕਸੀਨ ਕੈਂਪਾਂ ਦਾ ਲਿਆ ਗਿਆ ਜਾਇਜਾ।

ਖੁਸ਼ਹਾਲੀ ਦੇ ਰਾਖਿਆਂ ਵੱਲੋਂ ਕਰੋਨਾ ਵੈਕਸੀਨ ਕੈਂਪਾਂ ਦਾ ਲਿਆ ਗਿਆ ਜਾਇਜਾ।

ਚੋਹਲਾ ਸਾਹਿਬ 21 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨਮਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਸੂਬੇਦਾਰ,ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਜਿਵੇਂ ਚੋਹਲਾ ਸਾਹਿਬ,ਫਤਿਹਾਬਾਦ, ਚੰਬਾ ਕਲਾ,ਮਹੋਣਪੁਰ,ਸਰਹਾਲੀ ਕਲਾਂ ਆਦਿ ਪਿੰਡਾਂ ਵਿੱਚ ਕਰੋਨਾ ਤੋਂ ਬਚਾਅ ਸਬੰਧੀ ਵੈਕਸੀਨੇਸ਼ਨ ਕੀਤੀ ਗਈ ਜਿਸ ਵਿੱਚ 786 ਵਿਆਕਤੀਆਂ ਨੂੰ ਕਰੋਨਾ ਦੇ ਬਚਾਅ ਸਬੰਧੀ ਇੰਜੈਕਸ਼ਨ ਲਗਾਏ ਗਏ ਹਨ।ਉਹਨਾਂ ਕਿਹਾ ਕਿ ਜਿਲਾ ਤਰਨ ਤਾਰਨ  ਜੀ ਓ ਜੀ ਦੇ ਹੈਂਡ ਕਰਨਲ ਅਮਰਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਹਿਸੀਲ ਤਰਨਤਾਰਨ ਜੀ ਓ ਜੀ ਇੰਚਾਰਜ ਕੈਪਟਨ ਮੇਵਾ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਚੋਹਲਾ ਸਾਹਿਬ ਦੀ ਜੀ ਓ ਜੀ ਟੀਮ ਨੇ ਇਹਨਾਂ ਕਰੋਨਾ ਕੈਂਪਾ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਤ ਕੀਤਾ ।ਇਸ ਸਮੇਂ  ਸੂਬੇਦਾਰ ਸੁਖਬੀਰ ਸਿੰਘ ਧੁੰਨ, ਸੂਬੇਦਾਰ ਮੇਜਰ ਕੁਲਵੰਤ ਸਿੰਘ ਘੜਕਾ, ਹੌਲਦਾਰ ਅਮਰੀਕ ਸਿੰਘ ਚੋਹਲਾ ਖੁਰਦ,ਹੌਲਦਾਰ ਦਲਯੋਧ ਸਿੰਘ ਮੋਹਣਪੁਰ, ਹੌਲਦਾਰ ਨਿਰਵੈਰ ਸਿੰਘ ਵਰਿਆਂ, ਹੌਲਦਾਰ ਹਰਭਜਨ ਸਿੰਘ ਵਰਿਆਂ,  ਨਾਇਕ ਜਗਰੂਪ ਸਿੰਘ ਚੰਬਾ ਕਲਾ, ਨਾਇਕ ਜਗਰਾਜ ਸਿੰਘ ਕਰਮੂਵਾਲਾ , ਆਗਣਵਾੜੀ ਵਰਕਰਾਂ ਹੈਲਪਰਾ ਅਤੇ ਆਸਾ ਵਰਕਰਾਂ ਹਾਜਰ ਸਨ ।