ਸਰਕਾਰੀ ਮਿਡਲ ਸਕੂਲ ਰਾਣੀਵਲਾਹ ਵਿਖੇ ਕਮਰੇ ਦਾ ਲੈਂਟਰ ਪਾਇਆ।

ਸਰਕਾਰੀ ਮਿਡਲ ਸਕੂਲ ਰਾਣੀਵਲਾਹ ਵਿਖੇ ਕਮਰੇ ਦਾ ਲੈਂਟਰ ਪਾਇਆ।

ਚੋਹਲਾ ਸਾਹਿਬ 23 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ਸਾਹਿਬ)
ਇਥੋਂ ਨਜ਼ਦੀਕ ਪਿੰਡ ਰਾਣੀਵਲਾਹ ਵਿਖੇ ਸਥਿਤ ਸ਼ਹੀਦ ਕਰਨੈਲ ਸਿੰਘ ਵੀਰ ਚੱਕਰ ਸਰਕਾਰੀ ਮਿਡਲ ਸਕੂਲ ਵਿਚ ਕਮਰੇ ਘੱਟ ਹੋਣ ਕਰਕੇ ਆਧਿਆਪਿਕਾਂ ਨੂੰ ਬੱਚਿਆਂ ਨੂੰ ਬਾਰਿਸ਼ ਅਤੇ ਗਰਮੀ ਦੇ ਮੌਸਮ ਵਿੱਚ ਪੜਾਉਣ ਵਿੱਚ ਭਾਰੀ ਮੁਸ਼ਕਲ ਆ ਰਹੀ ਸੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਜਿਸਦਾ ਪਤਾ ਚੱਲਣ ਤੇ ਬਲਾਕ ਚੋਹਲਾ ਸਾਹਿਬ ਦੀ ਜੀ ਓ ਜੀ ਟੀਮ ਨੇ ਇਸ ਸਬੰਧੀ ਉਚ ਅਧਿਕਾਰੀਆਂ ਜਾਣੂ ਕਰਵਾਇਆ।ਜੀ.ਓ.ਜੀ.ਟੀਮ ਵੱਲੋਂ ਸਕੂਲ ਵਿੱਚ ਕਮਰੇ ਵਾਸਤੇ ਪ੍ਰਸਾਸਨ  ਅਤੇ ਸਰਕਾਰ ਕੋਲੋਂ  ਗ੍ਰਾਂਟ ਮੰਨਜੂਰ ਕਰਵਾਈ ।ਗ੍ਰਾਂਟ ਮਿਲਣ ਤੇ ਸਕੂਲ ਵਿੱਚ ਨਵੇਂ ਕਮਰੇ ਦੀ ਉਸਾਰੀ ਕਰਨ ਤੇ ਅੱਜ ਕਮਰੇ ਤੇ ਲੈਂਟਰ ਪਾਇਆ ਗਿਆ ਹੈ ਜਿਸਦਾ ਜਾਇਦਾ ਲੈਣ ਲਈ ਜੀ.ਓ.ਜੀ ਤਹਿਸੀਲ ਤਰਨਤਾਰਨ ਦੇ ਇੰਨਚਾਰਜ ਕੈਪਟਨ ਮੇਵਾ ਸਿੰਘ ਦੀ ਯੋਗ ਅਗਵਾਈ ਹੇਠ ਜੀ ਓ ਜੀ ਟੀਮ ਬਲਾਕ ਚੋਹਲਾ ਸਾਹਿਬ ਦੀ ਟੀਮ ਮੌਕੇ ਤੇ ਸਕੂਲ ਪਹੁੰਚੀ।ਉਹਨਾਂ ਕਿਹਾ ਕਿ ਜੀ.ਓ.ਜੀ.ਟੀਮ ਹਮੇਸ਼ਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਿਲ ਕਰਕੇ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਤੱਕ ਜਾਣਕਾਰੀ ਪਹੁੰਚਾਉਂਦੇ ਰਹਿੰਦੇ ਹਨ। ਇਸ ਸਮੇਂ ਸੂਬੇਦਾਰ ਮੇਜਰ ਕੁਲਵੰਤ ਸਿੰਘ ਘੜਕਾ, ਸੂਬੇਦਾਰ ਸੁਖਬੀਰ ਸਿੰਘ ਧੁੰਨ, ਹੌਲਦਾਰ ਅਮਰੀਕ ਸਿੰਘ ਚੋਹਲਾ ਖੁਰਦ, ਹੌਲਦਾਰ ਦਲਯੋਦ ਸਿੰਘ ਮੋਹਣਪੁਰ, ਹੌਲਦਾਰ ਹਰਭਜਨ ਸਿੰਘ ਵਰਿਆਂ, ਹੌਲਦਾਰ ਨਿਰਵੈਰ ਸਿੰਘ ਵਰਿਆਂ, ਨਾਇਕ ਯਗਰੂਪ ਸਿੰਘ ਚੰਬਾ ਕਲਾ ,ਨਾਇਕ ਜਗਰਾਜ ਸਿੰਘ ਕਰਮੂਵਾਲਾ , ਸਕੂਲ ਦੇ ਆਧਿਆਪਕ  ਅਤੇ ਪਿੰਡ ਮੋਹਤਬਰ ਹਾਜਰ ਸਨ ।