ਥਾਣਾ ਮੁੱਖੀ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਸਬੰਧੀ ਪੰਚਾਇਤ ਅਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ।

ਥਾਣਾ ਮੁੱਖੀ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਸਬੰਧੀ ਪੰਚਾਇਤ ਅਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ।

ਚੋਹਲਾ ਸਾਹਿਬ 8 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਅੱਜ ਥਾਣਾ ਚੋਹਲਾ ਸਾਹਿਬ ਦੇ ਮੁੱਖੀ ਪਰਮਜੀਤ ਸਿੰਘ ਵਿਰਦੀ ਵੱਲੋਂ ਕਸਬਾ ਚੋਹਲਾ ਸਾਹਿਬ ਦੀ ਪੰਚਾਇਤ ਦੇ ਨੁਮਾਇੰਦਿਆਂ ਅਤੇ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਨਾਲ ਕੋਵਿਡ-19 ਦੀਆਂ ਹਦਾਇਤਾਂ ਸਬੰਧੀ ਦੇਸ਼ ਭਗਤ ਸੁੱਚਾ ਸਿੰਘ ਯਾਦਗਰੀ ਹਾਲ ਚੋਹਲਾ ਸਾਹਿਬ ਵਿਖੇ ਮੀਟਿੰਗ ਕੀਤੀ।ਇਸ ਮੌਕੇ ਦੁਕਾਨਦਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜ਼ੋ ਇਸ ਨਾਮੁਰਾਦ ਬਿਮਾਰੀ ਨੂੰ ਵੱਧਣ ਤੋਂ ਰੋਕਿਆ ਜਾ ਸਕੇ।ਉਹਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੂੰਹ ਮਾਸਕ ਨਾਲ ਢੱਕਕੇ ਰੱਖਣ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਸਾਈਨੇਟਾਈਜ਼ਰ ਜਰੂਰ ਰੱਖਣ।ਇਸਤੋਂ ਇਲਾਵਾ ਉਹਨਾਂ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਮਾਸਕ ਪਹਿਨਣ,ਦੂਰੀ ਬਣਾਕੇ ਰੱਖਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਸਬੰਧੀ ਆਪਣੀਆਂ ਆਪਣੀਆਂ ਦੁਕਾਨਾਂ ਦੇ ਬਾਹਰ ਲਿਖਤੀ ਬੋਰਡ ਚਿਪਕਾਉਣ ਤਾਂ ਜ਼ੋ ਬਾਹਰੋਂ ਆਉਣ ਵਾਲੇ ਗ੍ਰਾਹਕ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਦੁਕਾਨ ਦੇ ਅੰਦਰ ਪ੍ਰਵੇਸ਼ ਕਰਨ।ਇਸ ਮੌਕੇ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਆਪਣੀਆਂ ਸਮੱਸਿਆਵਾਂ ਜਿੰਨਾਂ ਸਬੰਧੀ ਉਹਨਾਂ ਵੱਲੋਂ ਸਬੰਧਤ ਪੰਚਾਇਤ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਨੂੰ ਪੰਚਾਇਤ ਵੱਲੋਂ ਥਾਣਾ ਮੁੱਖੀ ਦੀ ਹਾਜ਼ਰੀ ਵਿੱਚ ਹੱਲ ਕਰਵਾਇਆ ਗਿਆ।ਇਸ ਮੌਕੇ ਰਵਿੰਦਰ ਸਿੰਘ ਸ਼ੈਟੀ ਚੈਅ:ਮਾਰਕੀਟ ਕਮੇਟੀ ਤਰਨਤਾਰਨ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਭੁਪਿੰਦਰ ਕੁਮਾਰ ਨਈਅਰ,ਕੁਲਵੰਤ ਸਿੰਘ ਲਹਿਰ,ਪਿਆਰਾ ਸਿੰਘ,ਬਲਵਿੰਦਰ ਸਿੰਘ,ਤਰਸੇਮ ਸਿੰਘ,ਪ੍ਰਵੀਨ ਕੁਮਾਰ ਸਾਰੇ ਮੈਂਬਰ ਪੰਚਾਇਤ, ਗੁਰਚਰਨ ਸਿੰਘ,ਅਮਿਤ ਕੁਮਾਰ,ਜਤਿੰਦਰ ਸਿੰਘ ਪਿੰਕਾ,ਗੁਲਸ਼ਨ ਕੁਮਾਰ,ਬਿੱਟੂ ਨਈਅਰ,ਤਰਸੇਮ ਨਈਅਰ,ਮੇਜਰ ਸਿੰਘ,ਕਾਬਲ ਸਿੰਘ,ਰਾਜਨ ਕੁੰਦਰਾ,ਬਲਵਿੰਦਰ ਸਿੰਘ ਬਿੱਟਾ,ਦਿਲਬਾਗ ਸਿੰਘ,ਡਾ;ਰਾਜ,ਜੁਗਿੰਦਰਪਾਲ ਸੋਨੂੰ,ਲਖਬੀਰ ਸਿੰਘ,ਬਲਵਿੰਦਰ ਸਿੰਘ ਬਿੱਲਾ,ਵਿਨੋਦ ਕੁਮਾਰ,ਅਜਮੇਰ ਸਿੰਘ ਘੜਕਾ,ਵਿੱਕੀ (ਬੂਟ ਹਾਊਸ),ਸੁਖਚੈਨ ਸਿੰਘ,ਦਿਲਬਾਗ ਸਿੰਘ,ਮੇਜਰ ਸਿੰਘ ਖੋਖਰ,ਡਾ:ਜਸਬੀਰ ਸਿੰਘ ਘੜਕਾ,ਪਰਮਜੀਤ ਸਿੰਘ ਸੰਧੂ,ਬਲਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।