ਸ਼ਿਪਸ ਗਰੁੱਪ ਆਫ਼ ਇੰਸਟੀਚਿਊਟ ਵਿਚ ਮਨਾਇਆ ਗਿਆ ਖਾਲਸਾ ਪੰਥ ਸਥਾਪਨਾ ਦਿਵਸ ਅਤੇ ਵਸ਼ਾਖੀ ਦਾ ਤਿਉਹਾਰ
Fri 12 Apr, 2024 0ਚੋਹਲਾ ਸਾਹਿਬ 12 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ ਸ਼ਿਪਸ ਇੰਸਟੀਚਿਊਟ ਵਿੱਚ ਬੱਚਿਆਂ ਵੱਲੋਂ ਸਕੂਲ ਕੈਂਪਸ ਵਿੱਚ ਖਾਲਸਾ ਪੰਥ ਸਥਾਪਨਾ ਦਿਵਸ ਅਤੇ ਵਿਸਾਖੀ ਦਾ ਮੇਲਾ ਧੂਮਧਾਮ ਨਾਲ ਮਨਾਇਆ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਸੰਧੂ ਵੱਲੋਂ ਸਿਰਕਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮਿਸ ਅਰਸ਼ ਵੱਲੋਂ ਵਿਿਦਆਰਥੀਆਂ ਨੂੰ ਖਾਲਸਾ ਪੰਥ ਸਥਾਪਨਾ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਬਾਅਦ ਵਿਚ ਵੈਸਾਖੀ ਦਾ ਪ੍ਰੋਗਰਾਮ ਸ਼ੁਰੂ ਹੋਇਆ ਜਿਸ ਵਿਚ ਇੰਸਟੀਚਿਊਟ ਦੇ ਵਿਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਆਪਣੀ ਕਲਾ, ਸੰਗੀਤ ਅਤੇ ਡਾਂਸ , ਕਵਿਤਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਮੇਲੇ ਵਿੱਚ ਵਿਿਦਆਰਥੀਆਂ ਨੂੰ ਸਥਾਨਕ ਕਲਾ ਅਤੇ ਦਸਤਕਾਰੀ ਵਿੱਚ ਦਿਲਚਸਪੀ ਲੈਣ ਦਾ ਮੌਕਾ ਮਿਿਲਆ। ਇਸ ਤੋਂ ਇਲਾਵਾ ਵੱਖ-ਵੱਖ ਖੇਡ ਮੁਕਾਬਲਿਆਂ ਅਤੇ ਮਨੋਰੰਜਨ ਪ੍ਰੋਗਰਾਮਾਂ ਨੇ ਮੇਲੇ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਮੌਕੇ ਤੇ ਸਕੂਲ ਵਿੱਚ ਬੱਚਿਆਂ ਨੇ ਪੁਰਾਤਨ ਸਮੇ ਦੇ ਗਹਿਿਣਆਂ ਜੋ ਅਲੋਪ ਹੋ ਚੁਕੇ ਸਨ , ਆਪਣੇ ਹੱਥੀ ਗਹਿਣੇ ਬਣਾ ਕੇ ਪ੍ਰਦਰਸ਼ਿਤ ਕੀਤਾ ਅਤੇ ਇਸ ਤੋਂ ਇਲਾਵਾ ਸਕੂਲ ਵਿੱਚ ਦਸਤਾਰ ਬੰਦੀ ਮੁਕਬਲੇ ਵੀ ਕਰਵਾਏ ਗਏ। ਇਸ ਮੌਕੇ ਤੇ ਐੱਸ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ ਸੁਮਨ ਡਡਵਾਲ ਨੇ ਦੱਸਿਆ ਕਿ ਨਵੀਂ ਸਿਿਖਆ ਨੀਤੀ ਦੇ ਤਹਿਤ ਅਸੀਂ ਬੱਚਿਆਂ ਦੀ ਸਿੱਖਿਆ ਨੂੰ ਸਥਾਨਿਕ ਕਲਾ ਨਾਲ ਜੋੜਨਾ ਹੈ ਤੇ ਇਸ ਵਿਚ ਵਿਸਾਖੀ ਦਾ ਮੇਲੇ ਨੇ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕੀਤਾ ਹੈ। ਬੱਚਿਆ ਨੇ, ਸਮਾਜ ਵਿੱਚੋਂ ਮਰਦ ਅਤੇ ਔਰਤਾਂ ਦੇ ਅਜਿਹੇ ਗਹਿਣੇ ਜੋ ਲੁਪਤ ਹੋ ਚੁੱਕੇ ਸਨ , ਨੇ ਬਹੁਤ ਖੋਜ ਕਰਕੇ ਸਖਤ ਮਿਹਨਤ ਨਾਲ ਉਹਨਾਂ ਤੇ ਕੰਮ ਕੀਤਾ ਹੈ ਤੇ ਵਿਸਾਖੀ ਦੇ ਮੌਕੇ ਤੇ ਉਹਨਾਂ ਨੇ ਸਕੂਲ ਦੇ ਬਾਹਰ ਉਹਨਾਂ ਗਹਿਿਣਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਹਨ । ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਰਦਾਰ ਨਿਰਭੈ ਸਿੰਘ ਸੰਧੂ ਪ੍ਰਿੰਸੀਪਲ ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਕਿਹਾ ਕਿ ਬੱਚਿਆਂ ਵੱਲੋਂ ਬਹੁਤ ਉਤਸਾਹ ਨਾਲ ਕੰਮ ਕੀਤਾ ਗਿਆ ਹੈ ਅਤੇ ਉਹ ਸ਼ਬਦ ਜਿੰਨਾਂ ਨੂੰ ਸਮਾਜ ਹੌਲੀ- ਹੌਲੀ ਵਿਸਾਰ ਰਿਹਾ ਹੈ ਉਹਨਾਂ ਨੂੰ ਇਹਨਾਂ ਬੱਚਿਆ ਨੇ ਦੁਬਾਰਾ ਪੁਨਰ ਜਾਗਰਿਤ ਕੀਤਾ ਹੈ ਅਤੇ ਵਿਸਾਖੀ ਦੀ ਇਤਿਹਾਸਕ ਮਹੱਤਤਾ ਖਾਲਸਾ ਪੰਥ ਦੀ ਸਿਰਜਣਾ ਅਤੇ ਖਾਲਸਾ ਪੰਥ ਦੀ ਵਿਲੱਖਣਤਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਮੇਲੇ ਨੂੰ ਵੇਖਣ ਰਿਪੋਰਟਰ ਸਰਦਾਰ ਨਿਰਮਲ ਸਿੰਘ ਸੰਧੂ, ਸ ਰਣਜੋਧ ਸਿੰਘ ਅਤੇ ਸਰਦਾਰ ਭਗਤ ਸਿੰਘ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ । ਇਸ ਮੇਲੇ ਦਾ ਉਤਸਾਹ ਦੇਖਿਆ ਬਣਦਾ ਸੀ ਸਕੂਲ ਦੇ ਅੱਗੋਂ ਤੋਂ ਨਿਕਲਦੇ ਲੋਕਾਂ ਨੇ ਰੁਕ-ਰੁਕ ਕੇ ਉੱਥੇ ਸੈਲਫੀਆਂ ਖਿੱਚੀਆਂ ਅਤੇ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ ਉੱਥੇ ਹੀ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਸਿਰਕਤ ਕਰਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਤੇ ਸਕੂਲ ਦੇ ਐਜੂਕੇਸ਼ਨਲ ਡਾਇਰੈਕਟਰ ਸ਼੍ਰੀਮਤੀ ਨਵਦੀਪ ਕੌਰ ਸੰਧੂ, ਕਾਨੂੰਨੀ ਸਲਾਹਕਰ ਐਡਵੋਕੇਟ ਸਰਤਾਜ ਸਿੰਘ ਸੰਧੂ , ਮੈਡੀਕਲ ਸਲਾਹਕਾਰ ਡਾ ਹਰਕਿਰਤ ਕੌਰ ਸੰਧੂ, ਨੇ ਬੀ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ।ਵਿਿਦਆਰਥੀਆਂ ਨੇ ਇਸ ਮੇਲੇ ਦਾ ਸਫਲਤਾਪੂਰਵਕ ਆਯੋਜਨ ਕੀਤਾ ਅਤੇ ਸਮਾਪਤੀ ਸਮਾਰੋਹ ਵਿੱਚ ਸਕੂਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਇਸ ਦੀ ਸਮਾਪਤੀ ਕੀਤੀ ਗਈ। ਵਿਿਦਆਰਥੀਆਂ ਦੀ ਉਤਸ਼ਾਹੀ ਸ਼ਮੂਲੀਅਤ ਨੇ ਮੇਲੇ ਨੂੰ ਵਿਲੱਖਣ ਅਤੇ ਯਾਦਗਾਰੀ ਬਣਾ ਦਿੱਤਾ। ਇਸ ਪ੍ਰੋਗਰਾਮ ਵਿਚ ਸਾਰੇ ਸਕੂਲ ਦੇ ਵਿਿਦਆਰਥੀ ਅਤੇ ਸਟਾਫ ਵੀ ਹਾਜ਼ਰ ਸਨ। ਅੰਤ ਵਿੱਚ ਸਰਦਾਰ ਗੁਲਵਿੰਦਰ ਸਿੰਘ ਜੀ ਨੇ ਆਪਣੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ ।
Comments (0)
Facebook Comments (0)