ਭਖਦੀਆਂ ਮੰਗਾਂ ਨੂੰ ਲੈਕੇ ਪਰਬੇਸ਼ਨਰ ਸਿਹਤ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਦਿੱਤਾ ਮੰਗ ਪੱਤਰ।

ਭਖਦੀਆਂ ਮੰਗਾਂ ਨੂੰ ਲੈਕੇ ਪਰਬੇਸ਼ਨਰ ਸਿਹਤ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਦਿੱਤਾ ਮੰਗ ਪੱਤਰ।

26 ਫਰਵਰੀ ਨੂੰ ਮੁੱਖ ਮੰਤਰੀ ਫਾਰਮ ਹਾਊਸ ਵੱਲ ਕੂਚ ਕਰਨ ਦਾ ਕੀਤਾ ਐਲਾਨ : ਪ੍ਰਧਾਨ ਪਰਮਿੰਦਰ ਢਿਲੋਂ
ਤਰਨ ਤਾਰਨ 19 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਡਿਊਟੀ ਨਿਭਾ ਰਹੇ ਸਮੂਹ ਪਰਬੇਸ਼ਨਰ ਮਲਟੀਪਰਪਜ਼ ਸਿਹਤ ਕਰਮਚਾਰੀਆਂ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈਕੇ ਤਰਨ ਤਾਰਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਢਿਲੋਂ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਦੀਆਂ ਅਣਗਹਿਲੀਆਂ ਕਾਰਨ ਉਹਨਾਂ ਦੀ ਭਰਤੀ ਪ੍ਰੀਕਿਰਿਆ 2016 ਚੋ ਸ਼ੁਰੂ ਹੋ ਜਾਣ ਤੇ ਵੀ ਨਿਯੁਕਤੀ ਪੱਤਰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਾਲ 2018 ਚੋ ਜਾਰੀ ਹੋਏ ਸਨ ਅਤੇ ਉਪਰੋਂ ਤਿੰਨ ਸਾਲ ਦੀ ਪਰਬੇਸ਼ਨ ਸ਼ਰਤ ਵਿੱਚੋਂ ਗੁਜਰਨਾ ਪੈ ਰਿਹਾ ਹੈ। ਜਿਸ ਕਾਰਨ ਸਾਰੇ ਸਿਹਤ ਕਰਮਚਾਰੀ ਆਰਥਿਕ ਨੁਕਸਾਨ ਵਿੱਚੋਂ ਗੁਜਰ ਰਹੇ ਹਨ ।ਜ਼ਮੀਨੀ ਪੱਧਰ ਤੇ ਹਰ ਸਿਹਤ ਸਹੂਲਤ ਪਹੁੰਚਾਉਣ ਅਤੇ ਹਰ ਮਹਾਮਾਰੀ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਹਤ ਕਰਮਚਾਰੀਆਂ ਨੇ ਇਹ ਵੀ ਵਿਸ਼ੇਸ਼ ਤੌਰ ਤੇ ਦੱਸਿਆ ਕਿ ਸਾਲ 2020 ਵਿੱਚ ਕੋਵਿਡ-19 ਮਹਾਂਮਾਰੀ ਦੇ ਚੱਲਦੇ ਪੂਰੇ ਇੱਕ ਸਾਲ ਤੋ਼ ਲਗਾਤਾਰ 18 ਤੋਂ 20 ਘੰਟੇ ਤਨਦੇਹੀ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਸਿਹਤ ਕਰਮਚਾਰੀਆਂ ਵੱਲ ਸਰਕਾਰ ਦਾ ਕੋਈ ਧਿਆਨ ਨਾ ਹੋਣਾਂ ਬਹੁਤ ਚਿੰਤਾ ਦਾ ਵਿਸ਼ਾ ਹੈ। ਉਹਨਾਂ ਇਹ ਵੀ ਵਿਸ਼ੇਸ਼ ਜਿਕਰ ਕੀਤਾ ਕਿ ਪਿਛਲੇ ਸਾਲ ਦੌਰਾਨ ਸਿਹਤ ਮੰਤਰੀ ਪੰਜਾਬ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਪਰ ਹਰ ਵਾਰ ਉਹਨਾਂ ਕਿਹਾ ਕਿ ਸਰਕਾਰ ਦਾ ਸਾਥ ਦਿਓ ਸਿਹਤ ਕਰਮਚਾਰੀਆਂ ਵੱਲੋਂ ਨਿਗੂਣੀ ਤਨਖਾਹ ਤੇ ਸਰਕਾਰ ਦਾ ਸਾਥ ਦਿੱਤਾ ਗਿਆ ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਪਰਬੇਸ਼ਨ ਖ਼ਤਮ ਕਰ ਪੂਰੀ ਤਨਖਾਹ ਜਾਰੀ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਕਰਨ ਸੂਬੇ ਭਰ ਦੇ ਸਿਹਤ ਕਰਮੀਆਂ ਚੋ ਬਹੁਤ ਰੋਸ ਪਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਸੂਬੇ ਭਰ ਦੇ ਸਿਹਤ ਕਰਮਚਾਰੀਆਂ ਵੱਲੋਂ ਮਿਤੀ 26 ਫਰਵਰੀ ਨੂੰ ਮੋਹਾਲੀ ਧਰਨਾ ਸਥਲ ਤੋਂ ਸੀ.ਐਮ.ਫਾਰਮ ਹਾਊਸ ਨੂੰ ਕੂਚ ਕਰਨ ਅਤੇ ਕਿਸਾਨ ਮੋਰਚਾ ਦੀ ਤਰਜ ਤੇ ਪੱਕਾ ਮੋਰਚਾ ਲਗਾਕੇ ਸੂਬੇ ਭਰ ਦੇ ਸਿਹਤ ਕਰਮਚਾਰੀਆਂ ਸੀ.ਐਮ.ਫਾਰਮ ਹਾਊਸ ਦਾ ਘੇਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਸਮੇਂ ਸਨਦੀਪ ਸਿੰਘ,ਪਰਮਪਾਲ ਸਿੰਘ,ਅਮਨਦੀਪ ਸਿੰਘ,ਰਜੀਵ ਕੁਮਾਰ,ਵਿਕਾਸ ਤੇਜਪਾਲ,ਅਮਨਦੀਪ ਸਿੰਘ ਧੂੰਦਾ ਆਦਿ ਹਾਜ਼ਰ ਸਨ।