ਪਿੰਡ ਕੰਬੋ ਢਾਏ ਵਾਲਾ ਵਿੱਚ ਹੋਏ ਭਰਵੇਂ ਇੱਕਠ ਨੇ ਸਿੱਕੀ ਦੀ ਜਿੱਤ ਤੇ ਲਗਾਈ ਮੋਹਰ : ਸਰਪੰਚ ਉੱਪਲ
Fri 11 Feb, 2022 0ਚੋਹਲਾ ਸਾਹਿਬ 11 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕ ਪਿੰਡ ਕੰਬੋ ਢਾਏ ਵਾਲਾ ਵਿਖੇ ਸਰਪੰਚ ਜਗਤਾਰ ਸਿੰਘ ਉੱਪਲ ਦੀ ਯੋਗ ਰਹਿਨੁਮਾਈ ਹੇਠ ਕੀਤੇ ਗਏ ਇੱਕਠ ਨੂੰ ਸੰਬੋਧਨ ਕਰਨ ਲਈ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਮੌਜੂਦਾ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਪਹੁੰਚੇ।ਇਸ ਸਮੇਂ ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਨੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਨ ਸਮੇਂ ਕਿਹਾ ਕਿ ਹਲਕਾ ਖਡੂਰ ਸਾਹਿਬ ਦਾ ਸਮੁੱਚਾ ਵਿਕਾਸ ਕਾਂਗਰਸ ਪਾਰਟੀ ਸਮੇਂ ਹੀ ਕੀਤਾ ਗਿਆ ਹੈ ਅਤੇ ਹਰ ਪਿੰਡ ਵਿੱਚ ਇੰਟਰਲਾਕ ਟਾਇਲਾਂ ਨਾਲ ਗਲੀਆਂ ਨੂੰ ਪੱਕਾ ਕੀਤਾ ਗਿਆ ਹੈ ਪਿੰਡ ਪਿੰਡ ਸੀਵਰੇਜ ਪਾਏ ਗਏ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਇਲਾਕੇ ਦਾ ਹੋਰ ਵੀ ਵਿਕਾਸ ਕੀਤਾ ਜਾ ਸਕੇ।ਇਸ ਸਮੇਂ ਸਰਪੰਚ ਜਗਤਾਰ ਸਿੰਘ ਉੱਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਪਿੰਡ ਵਾਸੀ ਰਮਨਜੀਤ ਸਿੰਘ ਸਿੱਕੀ ਨੂੰ ਦੁਬਾਰਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਬਣਾਉਣ ਲਈ ਉਤਾਵਲੇ ਹਨ ਕਿਉਂਕਿ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨਮੁਾਈ ਹੇਠ ਹਲਕਾ ਖਡੂਰ ਸਾਹਿਬ ਦੇ ਨਾਲ ਨਾਲ ਉਹਨਾਂ ਦੇ ਪਿੰਡ ਦਾ ਵਿਕਾਸ ਵੀ ਜੰਗੀ ਪੱਧਰ ਤੇ ਕੀਤਾ ਗਿਆ ਹੈ।ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਕੰਬੋ ਢਾਏ ਵਾਲੇ ਦੇ ਲੋਕਾਂ ਨੇ ਸਿੱਕੀ ਦੀ ਜਿੱਤ ਤੇ ਮੋਹਰ ਲਗਾਈ ਹੈ।ਉਹਨਾਂ ਕਿਹਾ ਕਿ ਇਸ ਇੱਕਠ ਵਿੱਚ ਖਾਸ ਤੌਰ ਤੇ ਪਿੰਡ ਦੀਆਂ ਔਰਤਾਂ ਨੇ ਵੀ ਵੱਧ ਚੜਕੇ ਹਿੱਸਾ ਲਿਆ ਅਤੇ ਰਮਨਜੀਤ ਸਿੰਘ ਸਿੱਕੀ ਦੀ ਜਿੱਤ ਲਈ ਅਹਿਦ ਲਿਆ।ਇਸ ਸਮੇਂ ਜਸਬੀਰ ਸਿੰਘ ਬੱਬਾ,ਦਵਿੰਦਰ ਸਿੰਘ,ਨਿਸ਼ਾਨ ਸਿੰਘ ਨੰਬਰਦਾਰ,ਗੁਰਦਿਆਲ ਸਿੰਘ,ਗੁਰਪਾਲ ਸਿੰਘ,ਪ੍ਰਗਟ ਸਿੰਘ,ਅਵਤਾਰ ਸਿੰਘ ਬਿੱਟੂ,ਸੁਰਜੀਤ ਸਿੰਘ,ਸਿ਼ੰਗਾਰਾ ਸਿੰਘ ਉੱਪਲ,ਜਗਤਾਰ ਸਿੰਘ ਸੰਧੂ,ਅਜੈਬ ਸਿੰਘ ਸੰਧੂ,ਗੁਰਜੰਟ ਸਿੰਘ,ਸੁਖਦੇਵ ਸਿੰਘ ਗਿੱਲ ਆਦਿ ਹਾਜ਼ਰ ਸਨ।
Comments (0)
Facebook Comments (0)