
ਜੇ ਸਹੀ ਪ੍ਰਬੰਧਨ ਹੋਵੇ ਤਾਂ ਬਰਸਾਤੀ ਪਾਣੀ ਕੁਦਰਤੀ ਦਾਤ ਹੈ, ਆਫਤ ਨਹੀਂ: ਸੰਤ ਬਾਬਾ ਸੁੱਖਾ ਸਿੰਘ
Thu 14 Dec, 2023 0
ਅੰਮ੍ਰਿਤਸਰ ਨਗਰ ਨਿਗਮ ਅਧੀਨ ਆਉਂਦੇ ਪਿੰਡ ਘਣੂੰਪੁਰ ਕਾਲੇ ਅਤੇ ਮਾਨਾਵਾਂਲਾ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਚੋਹਲਾ ਸਾਹਿਬ, 14 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ ਅੰਮ੍ਰਿਤਸਰ ਨਗਰ ਨਿਗਮ ਅਧੀਨ ਆਉਂਦੇ ਪਿੰਡ ਘਣੂੰਪੁਰ ਕਾਲੇ ਵਿਚ ਸੰਗਤਾਂ ਦਾ ਭਾਰੀ ਇਕੱਠ ਸੀ ਅਤੇ ਸੰਗਤ ਵਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਸੀ। ਇਸ ਮੌਕੇ ਘਣੂੰਪੁਰ ਕਾਲੇ ਤੋਂ ਬਿਕਰਮਜੀਤ ਸਿੰਘ, ਮੰਗਲ ਸਿੰਘ, ਗੁਰਜੰਟ ਸਿੰਘ, ਨਿਰਮਲਜੀਤ ਕੌਰ, ਸਾਹਿਬ ਸਿੰਘ ਸ੍ਹਾਬਾ ਅਤੇ ਹੋਰ ਕਈ ਮੁਹਤਬਰ ਸੱਜਣ ਸੰਗਤ ਵਿਚ ਹਾਜ਼ਰ ਸਨ। ਸੰਗਤਾਂ ਦੇ ਭਰਪੂਰ ਇਕੱਠ ਵਿੱਚ ਮਹਾਂਪੁਰਖਾਂ ਨੂੰ ਸਨਮਾਨਿਤ ਕੀਤਾ ਗਿਆ। ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ੌ ਆਪ ਸਭ ਨੇ ਹੜਾਂ ਦੀਆਂ ਔਖੀਆਂ ਘੜੀਆਂ ਵਿੱਚ ਦਰਿਆਵਾਂ ਦੇ ਬੰਨ੍ਹਾਂ ਉੱਤੇ ਬੜੇ ਹੌਸਲੇ, ਪ੍ਰੇਮ ਤੇ ਸ਼ਰਧਾ ਦੇ ਨਾਲ ਸੇਵਾ ਕੀਤੀ ਹੈ।ਆਪ ਸਭ ਸੰਗਤ ਦੇ ਸਹਿਯੋਗ ਨਾਲ ਹੀ ਇਹ ਵੱਡੇ ਕਾਰਜ ਸਿਰੇ ਚੜ੍ਹੇ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਆਪ ਸਭ ਦੇ ਦੁੱਖ-ਕਲੇਸ਼ਾਂ ਦਾ ਨਾਸ ਕਰਨ ਅਤੇ ਸੇਵਾ-ਸਿਮਰਨ ਦੀ ਦਾਤ ਬਖਸ਼ਣ।ਆਪਾਂ ਸਾਰੇ ਜ਼ਿਆਦਾਤਰ ਪੜ੍ਹਦੇ- ਸੁਣਦੇ ਰਹਿੰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਪਰ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਬਰਸਾਤ ਵਿਚ ਕੁਦਰਤ ਮਿਹਰਬਾਨ ਹੋ ਕੇ ਧਰਤੀ ਦੇ ਜੀਵਾਂ ਲਈ ਖੁੱਲਾ ਜਲ ਬਰਸਾਉਂਦੀ ਹੈ ਤਾਂ ਸਾਡੇ ਡੈਮ ਛੇਤੀ ਭਰ ਜਾਂਦੇ ਹਨ ਇਸ ਦੀ ਜਲ ਦੀ ਸੰਭਾਲ ਲਈ ਅਸੀਂ ਯੋਗ ਪ੍ਰਬੰਧ ਕਿਉਂ ਨਹੀਂ ਕਰਦੇੈ ਜੇ ਸਹੀ ਪ੍ਰਬੰਧਨ ਹੋਵੇ ਤਾਂ ਬਰਸਾਤੀ ਪਾਣੀ ਕੁਦਰਤੀ ਦਾਤ ਹੈ, ਆਫਤ ਨਹੀਂ। ਜਦੋਂ ਸਾਡੇ ਬਣਾਏ ਹੋਏ ਡੈਮ ਭਰ ਜਾਣ ਤਾਂ ਫਿਰ ਵਾਧੂ ਪਾਣੀ ਹੜਾਂ ਦਾ ਕਾਰਨ ਨਾ ਬਣੇ। ਕੁਦਰਤੀ ਤੌਰ ੋਤੇ ਮਿਲਦੇ ਪਾਣੀ ਨੂੰ ਸੰਭਾਲਣ ਲਈ ਸਾਨੂੰ ਅਗਾਊਂ ਯੋਗ ਉਪਰਾਲੇ ਕਰਨ ਦੀ ਲੋੜ ਹੈ। ਗੁਰਵਾਕ ਹੈ, ‘ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥’ ( ਪੰ।੪੧੭) ਭਾਵ ਇਹ ਜੇ ਪਹਿਲਾਂ ਹੀ ਮਾਲਕ ਦਾ ਚੇਤਾ ਕਰ ਲਈਏ ਤਾਂ ਸਜ਼ਾ ਨਹੀਂ ਮਿਲਦੀ।” ਇਸ ਮੌਕੇ ਬੋਲਦਿਆਂ ਸ। ਬਿਕਰਮਜੀਤ ਸਿੰਘ ਜੀ ਨੇ ਆਖਿਆ, ੌ ਅੱਜ ਸਾਡੇ ਨਗਰ ਵਿੱਚ ਮਹਾਂਪੁਰਖ ਪਹੁੰਚੇ ਹਨ, ਅਸੀਂ ਸਾਧ ਸੰਗਤ ਵੱਲੋਂ ਮਹਾਂਪੁਰਖਾਂ ਨੂੰ ਹਾਰਦਿਕ ‘ਜੀ ਆਇਆਂ’ ਆਖਦੇ ਹਾਂ। ਸਾਡੇ ਨਗਰ ਵੱਲੋਂ ਸੇਵਾਦਾਰਾਂ ਦੀ ਸਦਾ ਤਿਆਰੀ ਰਹੇਗੀ। ਅਸੀਂ ਸਭ ਬਾਬਾ ਜੀ ਵਲੋਂ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਵਾਸਤੇ ਹੁਕਮ ਦੀ ਉਡੀਕ ਕਰਦੇ ਰਹਿੰਦੇ ਹਾਂ।” ਏਸੇ ਤਰ੍ਹਾ ਅੱਜ ਮਾਨਾਂਵਾਲਾ ਵਿਖੇ ਵੀ ਸੰਗਤਾਂ ਦੇ ਭਰਪੂਰ ਇਕੱਠ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ। ਸੰਗਤ ਵਿਚ ਬੋਲਦਿਆਂ ਜਥੇਦਾਰ ਪ੍ਰਭਜੀਤ ਸਿੰਘ ਨੇ ਆਖਿਆ, “ਜਦੋਂ ਦੇ ਅਸੀਂ ਸਰਹਾਲੀ ਸਾਹਿਬ ਸੇਵਾ ਕਰਨ ਜਾਂਦੇ ਸੀ ਤਾਂ ਵਧੇਰੇ ਕਰਕੇ ਗੁਰਧਾਮਾਂ ਦੀਆਂ ਪਵਿੱਤਰ ਇਮਾਰਤਾਂ ਦੀ ਉਸਾਰੀ ਦੀ ਸੇਵਾ ਹੀ ਕਰਦੇ ਰਹੇ ਸਾਂ। ਇਸ ਸਾਲ ਮੇਰੇ ਜੀਵਨ ਵਿਚ ਦਰਿਆ ਦਾ ਬੰਨ੍ਹ ਬੰਨਣ ਦੀ ਪਹਿਲੀ ਸੇਵਾ ਸੀ ਤਾਂ ਉਸ ਵੇਲੇ ਕੋਈ ਤਜਰਬਾ ਨਹੀਂ ਸੀ। ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਅਸੀਂ ਛੇਤੀ ਹੀ ਬੰਨ੍ਹਾਂ ਦੀਆਂ ਸੇਵਾਵਾਂ ਵਿਚ ਵਰਤੀਂਦੀਆਂ ਕਈ ਬਾਰੀਕੀਆਂ ਤੋਂ ਵਾਕਫ ਹੁੰਦੇ-ਹੁੰਦੇ ਏਨੇ ਮਾਹਰ ਹੋ ਗਏ ਸਾਂ ਕਿ ਮੌਕੇ ਦੇ ਇੰਜੀਨੀਅਰ ਵੀ ਹੈਰਾਨ ਹੁੰਦੇ ਸਨ। ਲੋਹੇ ਦੀਆਂ ਤਾਰਾਂ ਨਾਲ ਕੈਰੇਟ ਬਣਾਉਣ, ਭਰਨ, ਜੋੜਣ, ਪਾਣੀ ਵਿਚ ਟਿਕਾਉਣ ਆਦਿ ਸਾਰੇ ਕੰਮ ਸਹਿਜ-ਸੁਭਾਅ ਹੋਣ ਲੱਗ ਪਏ ਸਨ। ਇਹ ਸਭ ਮਹਾਂਪੁਰਖਾਂ ਦੇ ਅਸ਼ੀਰਵਾਦ ਦਾ ਸਦਕਾ ਹੀ ਸੀ। ਅਖੀਰਲੇ ਦਿਨਾਂ ਵਿਚ ਤਾਂ ਇੰਜੀਨੀਅਰ ਮਹਾਂਪੁਰਖਾਂ ਤੋਂ ਰਾਇ ਤੋਂ ਬਿਨਾਂ ਕੋਈ ਕੰਮ ਨਹੀਂ ਸਨ ਕਰਦੇ।”
Comments (0)
Facebook Comments (0)