
ਨਿਊ ਲਾਈਫ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ਵਿਿਦਆਰਥੀ ਚੇਤਨਾ ਪਰਖ ਪ੍ਰੀਖਿਆ ਆਯੋਜਿਤ
Wed 13 Nov, 2024 0
ਚੋਹਲਾ ਸਾਹਿਬ 13 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੀਆਂ ਹਦਾਇਤਾਂ ਮੁਤਾਬਕ13ਨਵੰਬਰ ਨੂੰ ਛੇਵੀਂ ਚੇਤਨਾ ਪਰਖ ਪ੍ਰੀਖਿਆ ਨਿਊ ਲਾਈਫ ਪਬਲਿਕ ਸਕੂਲ ਚੋਹਲਾ ਸਹਿਬ ਵਿਖੇ ਆਯੋਜਿਤ ਕੀਤੀ ਗਈ।ਇਸ ਪ੍ਰੀਖਿਆ ਵਿੱਚ ਵੱਖ ਵੱਖ ਕਲਾਸਾਂ ਦੇ 63ਵਿਿਦਆਰਥੀਆਂ ਨੇ ਭਾਗ ਲਿਆ।ਤਰਕਸ਼ੀਲ ਆਗੂ ਸੁਖਵਿੰਦਰ ਸਿੰਘ ਖਾਰਾ ਨੇ ਵਿਿਦਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਮਕਸਦ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਹਿਮਾਂ-ਭਰਮਾਂ,ਭੂਤ-ਪ੍ਰੇਤਾਂ, ਅੰਧਵਿਸ਼ਵਾਸਾਂ ਵਿੱਚੋਂ ਕੱਢ ਕੇ ਉਹਨਾਂ ਦੀ ਵਿਿਗਆਨਕ ਸੋਚ ਬਣਾਉਣਾ ਹੈ ਅਤੇ ਦੇਸ਼ ਦੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣਾ ਹੈ ।ਇਸ ਤੋਂ ਬਾਅਦ ਨਿਊ ਲਾਈਫ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਦੀ ਹਾਜਰੀ ਵਿੱਚ ਪ੍ਰਸ਼ਨ ਪੱਤਰ ਵਾਲਾ ਸੀਲਬੰਦ ਲਿਫਾਫਾ ਖੋਲਿਆ ਗਿਆ । ਬੱਚਿਆਂ ਦੇ ਨਕਲ ਰਹਿਤ ਕਰਵਾਉਣ ਵਿਚ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ।ਤਰਕਸ਼ੀਲ ਸੁਸਾਇਟੀ ਵੱਲੋਂ ਮਾਸਟਰ ਅਵਤਾਰ ਸਿੰਘ ਇਕਾਈ ਮੁਖੀ, ਮਾਸਟਰ ਦਲਬੀਰ ਸਿੰਘ ਚੰਬਾ, ਮਾਸਟਰ ਗੁਰਨਾਮ ਸਿੰਘ, ਬਲਬੀਰ ਸਿੰਘ ਬੱਲੀ, ਸੁਖਵਿੰਦਰ ਸਿੰਘ ਖਾਰਾ ਨੇ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪੜੇ ਚਾੜਣ ਵਿਚ ਜੁੰਮੇਵਾਰੀ ਨਿਭਾਈ।ਅਖੀਰ ਪ੍ਰਿੰਸੀਪਲ ਮੈਡਮ ਪੂਜਾ ਵਲੋਂ ਤਰਕਸ਼ੀਲਾਂ ਦੇ ਵਹਿਮਾਂ ਭਰਮਾਂ ਤੇ ਸਮਾਜਿਕ ਬੁਰਾਈਆਂ ਮੁਕਤ ਸਮਾਜ ਸਿਰਜਣ ਲਈ ਵਿਿਦਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਲਈ ਤਹਿ ਦਿਲੋ ਧੰਨਵਾਦ ਕੀਤਾ ਗਿਆ ਅਤੇ ਵਿਿਦਆਰਥੀ ਨੂੰ ਹਰ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖਣ ਉਪਰੰਤ ਹੀ ਮੰਨਣ ਲਈ ਪ੍ਰੇਰਿਤ ਕੀਤਾ।
Comments (0)
Facebook Comments (0)