ਕਣਕ ਦੀ ਕਟਾਈ ਵਿਸਾਖੀ ਤੱਕ ਸ਼ੁਰੂ ਹੋ ਜਾਵੇਗੀ

ਕਣਕ ਦੀ ਕਟਾਈ ਵਿਸਾਖੀ ਤੱਕ ਸ਼ੁਰੂ ਹੋ ਜਾਵੇਗੀ

ਤਾਰਨ ਤਾਰਨ  - ਮਾਝਾ  ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਵਾਰ ਕਣਕ ਦੀ ਕਟਾਈ ਵਿਸਾਖੀ ਤੱਕ ਸ਼ੁਰੂ ਹੋ ਜਾਵੇਗੀ। ਪਿਛਲੇ ਵਰ੍ਹੇ ਅਕਤੂਬਰ ਵਿਚ ਪਈ ਬੇਮੌਸਮੀ ਧੁੰਦ ਕਾਰਨ ਕਣਕ ਦੀ ਬਿਜਾਈ ਪਛੜ ਗਈ ਸੀ, ਜਿਸ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਣਕ ਦੀ ਕਟਾਈ ਵਿਸਾਖੀ ਤੱਕ ਜ਼ੋਰ ਫੜੇਗੀ, ਜਦਕਿ ਪਿਛਲੇ ਸਾਲ ਵਿਸਾਖੀ ਮੌਕੇ ਮੰਡੀਆਂ ਵਿਚ ਆਮਦ ਹੋ ਗਈ ਸੀ। ਕਣਕਾਂ ਦੇ ਹਰਿਆਲੀ ਤੋਂ ਬਾਅਦ ਸੁਨਹਿਰੀ ਹੁੰਦੇ ਜਾ ਰਹੇ ਰੰਗ ਨੂੰ ਵੇਖ ਕੇ ਕਿਸਾਨਾਂ ਦੇ ਚਿਹਰੇ ਵੀ ਰੰਗੀਨ ਹੋ ਗਏ ਹਨ ਕਿਉਂਕਿ ਭਾਰੀ ਲਾਗਤ ਖਰਚਿਆਂ ਨਾਲ ਤਿਆਰ ਕੀਤੀ ਕਣਕ ਦੀ ਫਸਲ ਉਨ੍ਹਾਂ ਦੀਆਂ ਆਰਥਕ ਲੋੜਾਂ ਪੂਰਾ ਕਰਦੀ ਹੋਈ ਕਿਸਾਨਾਂ ਨੂੰ ਖੁਸ਼ਹਾਲ ਕਰਦੀ ਹੈ। ਪਿਛਲੇ ਇਕ ਦਹਾਕੇ ਤੋਂ ਬੇਸ਼ੱਕ ਕਣਕ ਦੀ ਕਟਾਈ ਹੱਥਾਂ ਦੀ ਜਗ੍ਹਾ ਮਸ਼ੀਨੀ ਯੁੱਗ ਨੇ ਲੈ ਲਈ ਹੈ ਪਰ ਇਸ ਦੇ ਬਾਵਜੂਦ ਕਈ ਕਿਸਾਨ ਹੱਥ ਨਾਲ ਕਣਕ ਦੀ ਕਟਾਈ ਕਰਦੇ ਹਨ।