ਕੀ ਹੁਣ ਹਾਰਡ ਕੌਰ ਕਰ ਰਹੀ ਹੈ, 'ਰੈਫਰੈਂਡਮ-2020' ਦਾ ਸਮਰਥਨ ?
Thu 18 Jul, 2019 0ਬਾਲੀਵੁੱਡ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ ਵੱਲੋਂ 'ਰੈਫਰੈਂਡਮ-2020' ਮੁਹਿੰਮ ਦਾ ਸਮਰਥਨ ਕੀਤਾ ਗਿਆ ਹੈ । ਹਾਰਡ ਕੌਰ 'ਤੇ ਬੀਤੇ ਮਹੀਨੇ ਦੇਸ਼ ਧ੍ਰੋਹ ਦਾ ਕੇਸ ਦਰਜ ਹੋਣ ਤੋਂ ਬਾਅਦ ਹਾਰਡ ਕੌਰ ਨੇ ਖਾਲਿਸਤਾਨੀ ਸਮਰਥਕ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਵੱਲੋਂ ਚਲਾਏ ਜਾ ਰਹੇ 'ਰੈਫਰੈਂਡਮ-2020' ਮੁਹਿੰਮ 'ਚ ਆਪਣਾ ਵੀਡੀਓ ਬਣਾ ਆਪਣੇ ਵਿਚਾਰ ਪੇਸ਼ ਕੀਤੇ ਸਨ। ਹਰ ਦਿਨ ਕੋਈ ਨਾ ਕੋਈ ਖਾਲਿਸਤਾਨ ਦਾ ਸਮਰਥਨ ਕਰਦਾ ਦਿਖਾਈ ਦੇ ਰਿਹਾ ਹੈ, ਇਸੇ ਤ੍ਹਰਾ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਹਾਰਡ ਕੌਰ ਵੀਡੀਓ ਬਣਾ 'ਰੈਫਰੈਂਡਮ' ਦਾ ਸਮਰਥਨ ਕਰਦੀ ਦਿਖਾਈ ਦਿੱਤੀ ਤੇ ਉਸ ਨੇ ਲੋਕਾਂ ਨੂੰ ਖਾਲਿਸਤਾਨ ਲਈ ਵੋਟ ਦੇਣ ਲਈ ਅਪੀਲ ਵੀ ਕੀਤੀ।ਦੱਸ ਦਈਏ ਕਿ ਹਾਰਡ ਕੌਰ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ 'ਰੈਫਰੈਂਡਮ' ਸਬੰਧੀ ਖਾਲਿਸਤਾਨੀ ਟੀ-ਸ਼ਰਟ ਪਾਈ ਨਜ਼ਰ ਆ ਰਹੀ ਸੀ। ਹਾਰਡ ਕੌਰ 'ਤੇ ਪਿਛਲੇ ਮਹੀਨੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਹਫ਼ਤੇ ਐੱਸ.ਐੱਫ.ਜੇ. 'ਤੇ ਪਾਬੰਦੀ ਲਗਾ ਦਿੱਤੀ ਸੀ।
Comments (0)
Facebook Comments (0)