ਮਹਿਲਾ ਡਾਕਟਰ ਨਾਲ ਹੋਏ ਜ਼ਬਰ-ਜ਼ਨਾਹ 'ਤੇ ਫੁੱਟਿਆ ਰਾਣੀ ਮੁਖਰਜੀ ਦਾ ਗੁੱਸਾ

ਮਹਿਲਾ ਡਾਕਟਰ ਨਾਲ ਹੋਏ ਜ਼ਬਰ-ਜ਼ਨਾਹ 'ਤੇ ਫੁੱਟਿਆ ਰਾਣੀ ਮੁਖਰਜੀ ਦਾ ਗੁੱਸਾ

ਨਵੀਂ ਦਿੱਲੀ(ਬਿਊਰੋ)-ਹੈਦਰਾਬਾਦ ਵਿਚ ਪਸ਼ੂਆਂ ਦੀ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਰੋਸ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ। ਹੁਣ ਇਸ ਮਾਮਲੇ 'ਤੇ ਅਦਾਕਾਰਾ ਰਾਣੀ ਮੁਖਰਜੀ ਨੇ ਵੀ ਗੁੱਸਾ ਜ਼ਾਹਿਰ ਕੀਤਾ ਹੈ।


ਰਾਣੀ ਨੇ ਨਾਬਾਲਗ ਬਲਾਤਕਾਰੀਆਂ ਨਾਲ ਬਾਲਗ ਦੀ ਤਰ੍ਹਾਂ ਵਿਵਹਾਰ ਕਰਨ ਦੀ ਗੱਲ ਕਹੀ ਹੈ। ਗੱਲਬਾਤ ਦੌਰਾਨ ਰਾਣੀ ਨੇ ਕਿਹਾ,''ਲੜਕੀਆਂ ਨੂੰ ਹੁਸ਼ਿਆਰ ਤੇ ਪਹਿਲਾਂ ਤੋਂ ਹੋਰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਾਬਾਲਗ ਲੜਕਾ ਬਲਾਤਕਾਰ ਕਰ ਸਕਦਾ ਹੈ ਤਾਂ ਅਜਿਹੇ ਵਿਚ ਉਸ 'ਤੇ ਰਹਿਮ ਕਿਉਂ ਕੀਤਾ ਜਾਵੇ?''ਇਸ ਦੇ ਨਾਲ ਹੀ ਰਾਣੀ ਨੇ ਕਿਹਾ,''ਮਾਹੌਲ ਅਤੇ ਕਾਨੂੰਨ ਨੂੰ ਸਖਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਬਲਾਤਕਾਰ ਕਰਨ ਬਾਰੇ ਸੋਚ ਵੀ ਨਾ ਸਕੇ। ਰਾਣੀ ਨੇ ਅਜਿਹੇ ਮਾਮਲਿਆਂ ਵਿਚ ਸੁਣਵਾਈ ਨੂੰ ਫਾਸਟ ਟ੍ਰੈਕ ਕੀਤੇ ਜਾਣ ਦੀ ਵੀ ਮੰਗ ਕੀਤੀ।''