ਸ੍ਰੀ ਸੰਦੀਪ ਰਿਸ਼ੀ ਦੀ ਪ੍ਰਧਾਨਗੀ ਹੇਠ ਬਾਰਡਰ ਏਰੀਆ ਡਿਵੈਲਪਮੈਂਟ ਪਲਾਨ (ਬੀ. ਏ. ਡੀ. ਪੀ ਨਾਰਮਲ) ਦੀ ਸਲਾਨਾ ਯੋਜਨਾ 2019-20 ਸਬੰਧੀ ਵਿਸੇ਼ਸ਼ ਮੀਟਿੰਗ

ਸ੍ਰੀ ਸੰਦੀਪ ਰਿਸ਼ੀ  ਦੀ ਪ੍ਰਧਾਨਗੀ ਹੇਠ ਬਾਰਡਰ ਏਰੀਆ ਡਿਵੈਲਪਮੈਂਟ ਪਲਾਨ (ਬੀ. ਏ. ਡੀ. ਪੀ ਨਾਰਮਲ) ਦੀ ਸਲਾਨਾ ਯੋਜਨਾ 2019-20 ਸਬੰਧੀ ਵਿਸੇ਼ਸ਼ ਮੀਟਿੰਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ


ਤਰਨ ਤਾਰਨ, 10 ਜੁਲਾਈ :

ਬਾਰਡਰ ਏਰੀਆ ਡਿਵੈਲਪਮੈਂਟ ਪਲਾਨ (ਬੀ. ਏ. ਡੀ. ਪੀ ਨਾਰਮਲ) ਦੀ ਸਲਾਨਾ ਯੋਜਨਾ 2019-20 ਸਬੰਧੀ ਵਿਸੇ਼ਸ਼ ਮੀਟਿੰਗ ਸ੍ਰੀ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਤਰਨ ਤਾਰਨ (ਵਾਧੂ ਚਾਰਜ) ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਹੋਈ ।ਇਸ ਮੌਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਬੀ. ਡੀ. ਪੀ. ਓ ਗੰਡੀਵਿੰਡ ਜਗਦੀਪ ਸਿੰਘ, ਬੀ. ਡੀ. ਪੀ. ਓ ਪੱਟੀ ਲਖਵਿੰਦਰ ਕੌਰ, ਅਤੇ ਬੀ. ਡੀ. ਪੀ. ਓ. ਵਲਟੋਹਾ ਸ੍ਰੀ ਲਾਲ ਸਿੰਘ ਤੋਂ ਇਲਾਵਾ ਬੀ. ਐਸ. ਐਫ. ਅਧਿਕਾਰੀ ਅਤੇ ਸਬੰਧਿਤ ਐੱਮ. ਪੀ. ਅਤੇ ਵਿਧਾਇਕਾ ਦੇ ਪ੍ਰਤੀਨਿਧ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਰਡਰ ਏਰੀਆ ਡਿਵੈਲਪਮੈਂਟ ਪਲਾਨ (ਬੀ. ਏ. ਡੀ. ਪੀ ਨਾਰਮਲ) ਦੀ ਸਲਾਨਾ ਯੋਜਨਾ ਤਿਆਰ ਅਤੇ ਇੰਮਪਲੀਮੈਂਟ ਕਰਨ ਲਈ ਜਿ਼ਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ, ਤਰਨ ਤਾਰਨ ਦੀ ਪ੍ਰਧਾਨਗੀ ਹੇਠ ਐਸ. ਐਸ. ਪੀ., ਤਰਨ ਤਾਰਨ, ਵਣ ਮੰਡਲ ਅਫਸਰ, ਅੰਮ੍ਰਿਤਸਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਤਰਨ ਤਾਰਨ, ਸਬੰਧਤ ਬੀ. ਐੱਸ. ਐੱਫ. ਅਧਿਕਾਰੀ, ਬੀ. ਡੀ. ਪੀ. ਓ ਭਿੱਖੀਵਿੰਡ, ਗੰਡੀਵਿੰਡ, ਪੱਟੀ ਅਤੇ ਵਲਟੋਹਾ ‘ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਹੋਇਆ ਹੈ।ਇਸ ਤੋਂ ਇਲਾਵਾ ਐਮ. ਪੀ. ਹਲਕਾ ਖਡੂਰ ਸਾਹਿਬ ਅਤੇ ਸਬੰਧਤ ਹਲਕਾ ਵਿਧਾਇਕ ਵੀ ਕਮੇਟੀ ਦੇ ਵਿਸੇਸ਼ ਮੈਂਬਰ ਬਣਾਏ ਗਏ ਹਨ।

ਮੀਟਿੰਗ ਦੌਰਾਨ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ (ਨਾਰਮਲ) ਦੀ ਸਾਲ 2019-20 ਦੀ ਸਲਾਨਾ ਯੋਜਨਾ ਜਿ਼ਲ੍ਹਾ ਪੱਧਰੀ ਕਮੇਟੀ ਸਨਮੁੱਖ ਵਿਚਾਰਨ ਹਿੱਤ ਪੇਸ਼ ਕੀਤੀ ਗਈ।ਇਸ ਮੌਕੇ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਵੱਲੋਂ ਦੱਸਿਆ ਗਿਆ ਕਿ ਵਿਕਾਸ ਕਾਰਜ਼ਾਂ ਨਾਲ ਸਬੰਧਤ ਤਜ਼ਵੀਜ਼ਾਂ ਸਬੰਧਤ ਹਲਕਾ ਵਿਧਾਇਕਾ ਦੀ ਸਹਿਮਤੀ ਅਨੁਸਾਰ ਇਕੱਤਰ ਕੀਤੀਆਂ ਗਈਆਂ ਹਨ, ਜਦ ਕਿ ਸਕਿਊਰਟੀ ਨਾਲ ਸਬੰਧਤ ਤਜ਼ਵੀਜ਼ਾਂ ਬੀ. ਐਸ. ਐਫ. ਅਧਿਕਾਰੀਆਂ ਦੀ ਮੰਗ ਅਨੁਸਾਰ ਤਿਆਰ ਕੀਤੀ ਗਈਆਂ ਹਨ।

ਮੀਟਿੰਗ ਦੌਰਾਨ ਜਿ਼ਲ੍ਹਾ ਪੱਧਰੀ ਕਮੇਟੀ ਵੱਲੋਂ ਪ੍ਰਾਪਤ ਤਜ਼ਵੀਜ਼ਾਂ ਪ੍ਰਵਾਨ ਕਰਨ ਉਪਰੰਤ ਸਰਕਾਰ ਨੂੰ ਭੇਜਣ ਲਈ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਤਿਆਰ ਕੀਤੀ ਗਈ ਐਕਸ਼ਨ ਪਲਾਨ ਸਟੇਟ ਲੈਵਲ ਸਕਰੀਨਿੰਗ ਕਮੇਟੀ ਦੀ ਪ੍ਰਵਾਨਗੀ ਹਿੱਤ ਭੇਜ ਦਿੱਤੀ ਜਾਵੇ।ਜਿ਼ਲ੍ਹਾ ਪੱਧਰੀ ਕਮੇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਰ ਤਜ਼ਵੀਜ਼ਾਂ ਭੇਜਣ ਤੋਂ ਬਾਅਦ ਸਰਕਾਰ ਵੱਲੋਂ ਕੋਈ ਬਜਟ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਜਾਂ ਤਜ਼ਵੀਜ਼ਾਂ ਵਿੱਚ ਤਬਦੀਲੀ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਲਈ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸਾਹਿਬ ਦੀ ਪ੍ਰਵਾਨਗੀ ਅਨੁਸਾਰ ਲੋੜੀਂਦੀ ਤਬਦੀਲੀ ਕਰ ਲਈ ਜਾਵੇ ।