ਸਿਹਤ ਵਿਭਾਗ ਨੱਪ ਰਿਹਾ ਵਿਦੇਸ਼ੋ ਆਏ ਵਿਆਕਤੀਆਂ ਦੀ ਪੈੜ

ਸਿਹਤ ਵਿਭਾਗ ਨੱਪ ਰਿਹਾ ਵਿਦੇਸ਼ੋ ਆਏ ਵਿਆਕਤੀਆਂ ਦੀ ਪੈੜ

ਘਰਾਂ ਦੇ ਬਾਹਰ ਲਗਾਏ ਜਾ ਰਹੇ ਨੇ `ਇਕਾਂਤਵਾਸ`ਦੇ ਪੋਸਟਰ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 25 ਮਾਰਚ 2020 

ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇ ਨਜ਼ਰ ਰੱਖਦਿਆਂ ਸਿਹਤ ਵਿਭਾਗ ਪੱਬਾਂ ਭਾਰ ਹੋਇਆ ਦਿਖਾਈ ਦੇ ਰਿਹਾ ਹੈ।ਵੇਖਣ ਨੂੰ ਮਿਲ ਰਿਹਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਾਰਾ ਜ਼ੋਰ ਵਿਦੇਸ਼ਾਂ ਤੋਂ ਆਏ ਵਿਆਕਤੀਆਂ ਦੀ ਪੈੜ ਨੱਪਣ ਤੇ ਲੱਗ ਰਿਹਾ ਹੈ।ਸਿਹਤ ਵਿਭਾਗ ਵੱਲੋਂ ਵਿਦੇਸ਼ੋਂ ਆਏ ਵਿਆਕਤੀਆਂ ਨੂੰ ਘਰਾਂ ਵਿੱਚ ਆਈਸੋਲੇਟ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।ਇਸ ਸਬੰਧੀ ਰੋਜਨਾ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ,ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀਆਂ ਸਵੇਰੇ ਸ਼ਾਮ ਹੰਗਾਮੀਂ ਮੀਟਿੰਗਾਂ ਹੋ ਰਹੀਆਂ ਹਨ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਦੇਸ਼ਾਂ ਤੋਂ ਪਰਤੇ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ ।ਇਸ ਦੌਰਾਨ ਉਹਨਾਂ ਦੇ ਘਰਾਂ ਦੇ ਬਾਹਰ `ਇਕਾਂਤਵਾਸ` ਦੇ ਪੋਸਟਰ ਲਗਾਏ ਜਾ ਰਹੇ ਹਨ।ਉਹਨਾਂ ਨੂੰ ਕਰੋਨਾ ਸਬੰਧੀ ਲੱਛਣਾਂ ਦੀ ਪੁੱਛ ਗਿੱਛ ਕੀਤੀ ਜਾ ਰਹੇ ਅਤੇ ਕਿਹੜੇ ਦੇਸ਼ ਤੋਂ ਆਏ ਹਨ ਅਤੇ ਕਿਥੇ ਕਿੱਥੇ ਸਟੇਅ ਕੀਤਾ ਹੈ ਇਸਦੀ ਜਾਣਕਾਰੀ ਵੀ ਲਈ ਜਾ ਰਹੀ ਹੈ।ਇਸ ਸਬੰਧੀ ਜਦੋਂ ਪੱਤਰਕਰਾਂ ਦੀ ਟੀਮ ਨੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਗਲਬਾਤ ਕੀਤੀ ਤਾਂ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਚੋਹਲਾ ਸਾਹਿਬ,ਚੋਹਲਾ ਖੁਰਦ,ਚੰਬਾ ਕਲਾਂ,ਘੜਕਾ,ਰੂੜੀਵਾਲਾ,ਪੱਖੋਪੁਰ,ਰੱਤੋਕੇ,ਕਰਮੂੰਵਾਲਾ,ਧੁੰਨ ਢਾਏ ਵਾਲਾ,ਕੰਬੋਅ,ਸਰਹਾਲੀ,ਭੈਲ ਢਾਏ ਵਾਲਾ ਆਦਿ ਪਿੰਡਾਂ ਵਿੱਚ ਵਿੱਚ ਪਰਤੇ ਵਿਦੇਸ਼ੀ ਲੋਕਾਂ ਦੀ ਪੂਰੀ ਹਿਸਟਰੀ ਲੈਣ ਤੋਂ ਬਾਅਦ ਉਹਨਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਅਤੇ ਉਹਨਾਂ ਦੇ ਗੇਟਾਂ ਦੇ ਬਾਹਰ ਇਕਾਂਤਵਾਸ ਦੇ  ਪੋਸਟਰ ਲਗਾ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਵਿਦੇਸ਼ੀ ਲੋਕਾਂ ਨੂੰ ਸਰਕਾਰ ਹੁਕਮਾਂ ਮੁਤਾਬਕ ਸਖਤ ਤਾੜਨਾ ਕੀਤੀ ਗਈ ਹੈ ਕਿ ਉਹ ਘਰਾਂ ਵਿੱਚ ਹੀ ਰਹਿਣ ਘਰੋਂ ਬਾਹਰ ਕਿਤੇ ਵੀ ਨਾ ਜਾਣ ਜੇਕਰ ਉਹ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਘਰੋਂ ਬਾਹਰ ਕਿਤੇ ਜਾਂਦੇ ਹਨ ਤਾਂ ਉਹਨਾਂ ਵਿਖੇ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਐਫ.ਆਈ.ਆਰ.ਦਰਜ ਹੋਵੇਗੀ।ਉਹਨਾਂ ਇਲਾਕਾ ਨਿਵਾਸੀਆਂ ਨੂੰ ਸਾਵਧਾਨੀਆਂ ਵਰਤਦੇ ਹੋਏ ਕਿਹਾ ਕਿ ਜੇਕਰ ਤੁਹਾਡੀ ਨਜ਼ਰ ਵਿੱਚ ਕੋਈ ਵਿਦੇਸ਼ ਆਵੇ ਤਾਂ ਤੁਰੰਤ ਮਹਿਕਮੇਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।