
ਕਿਸਾਨ-ਮਜਦੂਰ ਸਘੰਰਸ਼ ਕਮੇਟੀ ਵੱਲੋਂ ਬਜ਼ਾਰ ਚੋਹਲਾ ਸਾਹਿਬ ਮਹਿੰਗਾਈ ਖਿਲਾਫ ਫੂਕਿਆਂ ਪੁਤਲਾ
Wed 8 Jan, 2020 0
ਬੰਦ ਦੇ ਸੱਦੇ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ
ਰਾਕੇਸ਼ ਬਾਵਾ/ਚੋਹਲਾ
ਚੋਹਲਾ ਸਾਹਿਬ 8 ਜਨਵਰੀ 2019
ਅੱਜ ਯੋਨ ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਦੇ ਪ੍ਰਧਾਨ ਅਜੀਤ ਸਿੰਘ ਚੰਬਾਂ ਦੀ ਅਗਵਾਈ ਹੇਠ ਸੈਕੜੇ ਕਿਸਾਨਾ ਮਜਦੂਰ ਇਕੱਠੇ ਹੋਏ ਜਿਸ ਵਿੱਚ ਵੱਖ ਵੱਖ ਆਗੂਆਂ ਵੱਲੋ ਕੇਂਦਰ ਅਤੇ ਪੰਜਾਬ ਸਰਕਾਰ ਦੀਆ ਲੋਕ ਮਾਰੂ ਨੀਤੀਆ ਦੇ ਸਬੰਧ ਵਿੱਚ ਸਬੋਧਨ ਕਰਦੇ ਲੋਕਾਂ ਦੇ ਇਕੱਠ ਨੇ ਮੰਗ ਕੀਤੀ ਕੇ ਕੇਂਦਰ ਸਰਕਾਰ ਜਿਵੇ ਨਾਗਰਿਕਤਾ ਸੋਧ ਬਿੱਲ ਵਾਪਿਸ ਲਵੇ ਸੁਆਮੀਨਾਥਨ ਰਿਪੋਟ ਲਾਗੂ ਕਰਕੇ ਕਿਸਾਨਾ ਦੀਆ ਤਕਰੀਬਨ 23 ਫਸਲਾ ਦੇ ਸਰਕਾਰੀ ਰੇਟ ਨਿਯਤ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਮੰਡੀ ਵਿੱਚੋ ਚੁੱਕਣ ਦੀ ਗਰੰਟੀ ਲਵੇ,ਕਿਸਾਨਾ ਮਜਦੂਰਾ ਦਾ ਮੁਕੰਮਲ ਕਰਜਾ ਖਤਮ ਕਰੇ ਕਿਸਾਨਾ ਮਜ਼ਦੂਰਾ ਨੂੰ ਬਿਜਲੀ ਬੋਰਡ ਵੱਲੋ ਲੱਖਾ ਰੁਪਏ ਪਾਏ ਜੁਰਮਾਨੇ ਤੁਰੰਤ ਖਤਮ ਕਰੇ ਅਤੇ 1 ਰੁਪਏ ਯੂਨੀਟ ਬਿਜਲੀ ਦਿੱਤੀ ਜਾਵੇ। ਜਮੀਨਾ ਨੂੰ ਅਬਾਦ ਕਰਨ ਵਾਲੇ ਕਿਸਾਨਾ ਮਜਦੂਰਾ ਦੀ ਲੁੱਟ ਭਾਰਤ ਦੇਸ ਵਿੱਚ ਬੰਦ ਕੀਤੀ ਜਾਵੇ।ਮਹਿੰਗਾਈ ਦੇ ਵਿਰੁੱਧ ਅੱਜ ਕਿਸਾਨ-ਮਜ਼ਦੂਰ ਸਘੰਰਸ਼ ਕਮੇਟੀ ਵੱਲੋਂ ਬਜ਼ਾਰ ਚੋਹਲਾ ਸਾਹਿਬ ਵਿਖੇ ਪੁਤਲਾ ਫੂਕਿਆ।ਭਾਰਤ ਬੰਦ ਦੇ ਸੱਦੇ ਨੂੰ ਰਲਵਾ ਮਿਲਵਾਂ ਹੁੰਗਾਰਾ ਮਿਲਿਆ।ਨਿਰਵੈਰ ਸਿੰਘ ਧੰੁਨ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਚੋਹਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਅਤੇ ਖੇਡ ਸਟੇਡੀਅਮ ਦੀ ਪਾਰਕਿੰਗ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਲਗਾ 4 ਮਹੀਨੇਆਂ ਤੋ ਪੱਕਾ ਮੋਰਚਾ ਲੱਗਾ ਹੋਇਆ ਹੈ ਜਿਸ ਉਤੇ ਕਿ ਪ੍ਰਸਾਸ਼ਨ ਅਧਿਕਾਰੀਆ ਵੱਲੋ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ। ਇਸ ਸਮੇਂ ਹਰਜਿੰਦਰ ਸਿੰਘ, ਜਸਵੰਤ ਸਿੰਘ, ਮੰਨਾ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਪਛੋਰਾ ਸਿੰਘ, ਮਹਿਲ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਸਰਵਨ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਨਿਰਵੈਰ ਸਿੰਘ ਧੁੰਨ ਆਦਿ ਹਾਜਰ ਸਨ।
Comments (0)
Facebook Comments (0)