ਭਾਰੀ ਮੀਂਹ ਕਾਰਨ ਦਰਿਆ ਬਿਆਸ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ

ਭਾਰੀ ਮੀਂਹ ਕਾਰਨ ਦਰਿਆ ਬਿਆਸ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹਜ਼ਾਰਾਂ ਏਕੜ ਫਸਲ  ਤਬਾਹ

ਲਗਪਗ 1500 ਏਕੜ ਫਸਲ ਹੋਈ ਤਬਾਹ : ਜੀ.ਓ.ਜੀ.ਕੈਪਟਨ ਮੇਵਾ ਸਿੰਘ
ਪੀੜ੍ਹਤ ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 8 ਜਨਵਰੀ 2019   

ਲਗਾਤਾਰ ਹੋਈ ਬਾਰਸ਼ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਤੇਜ਼ ਹੋ ਗਿਆ ਜਿਸ ਕਾਰਨ ਕਈ ਪਿੰਡਾਂ ਦੀਆਂ ਫਸਲਾਂ ਤਬਾਹ ਹੋ ਗਈਆਂ ।ਇਸ ਸਬੰਧੀ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਤਰਨ ਤਾਰਨ ਦੇ ਹੈੱਡ ਕੈਪਟਨ ਮੇਵਾ ਸਿੰਘ,ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਪਾਲ ਸਿੰਘ ਮੁੰਡਾ ਪਿੰਡ,ਸੁਲੱਖਣ ਸਿੰਘ ਗੁੱਜਰਪੁਰ ਅਤੇ ਪਿੰਡ ਦੇ ਮੋਹਤਬਾਰ ਵਿਆਕਤੀਆਂ ਵੱਲੋਂ ਦਰਿਆ ਬਿਆਸ ਦੇ ਪਾਣੀ ਵਿੱਚ ਡੁੱਬੀਆਂ ਫਸਲਾਂ ਦਾ ਦੋਰਾ ਕੀਤਾ।ਇਸ ਸਮੇਂ ਕੇਪਟਨ ਮੇਵਾ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ ਨਜ਼ਦੀਕ ਵੱਸੇ ਪਿੰਡ ਘੜਕਾ,ਗੁੱਜਰਪੁਰ ਅਤੇ ਮੁੰਡਾ ਪਿੰਡ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਰਿਆ ਬਿਆਸ ਦੇ ਪਾਣੀ ਦੇ ਵਹਾਅ ਕਾਰਨ ਤਬਾਹ ਹੋ ਚੁੱਕੀਆਂ ਹਨ

ਅਤੇ ਲਗਪਗ 1500 ਏਕੜ ਫਸਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।ਇਸ ਸਮੇਂ ਚੇਅਰਮੈਨ ਪੂਰਨ ਸਿੰਘ ਘੜਕਾ,ਮਨਦੀਪ ਸਿੰਘ ਸਰਪੰਚ,ਅਵਤਾਰ ਸਿੰਘ,ਨਛੱਤਰ ਸਿੰਘ,ਅਵਤਾਰ ਸਿੰਘਜਥੇਦਾਰ ਸਾਹਿਬ ਸਿੰਘ ਗੁੱਜਰਪੁਰ ਆਦਿ ਨੇ ਦਰਿਆ ਬਿਆਸ ਦੇ ਪਾਣੀ ਵਿੱਚ ਤਬਾਹ ਹੋਈਆਂ ਫਸਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦਰਿਆ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ।ਉਨਾਂ ਕਿਹਾ ਕਿ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਹਰ ਸਾਲ ਅਜਿਹਾ ਹੁੰਦਾ ਹੈ ਜਿਸ ਕਾਰਨ ਕਿਸਾਨਾਂ ਅਤੇ ਮਜਦੂਰਾਂ ਦੀ ਮਿਹਨਤ ਦਾ ਜਨਾਜਾ ਨਿਕਲ ਜਾਂਦਾ ਹੈ ਅਤੇ ਕਿਸਾਨ ਅਤੇ ਮਜਦੂਰ ਕਰਜੇ ਹੇਠਾਂ ਆ ਜਾਂਦੇ ਹਨ।ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਜੇਕਰ ਪ੍ਰਸ਼ਾਸ਼ਨ ਇਸਦੇ ਪੁਖਤਾ ਪ੍ਰਬੰਧ ਕਰ ਦਵੇ ਤਾਂ ਕਿਸਾਨਾਂ ਅਤੇ ਮਜਦੂਰਾਂ ਦੀ ਮਿਹਨਤ ਬਚ ਜਾਵੇ ਅਤੇ ਉਨਾਂ ਦੀਆਂ ਪੁੱਤਾਂ ਵਾਂਗ ਪਾਲੀ ਫਸਲ ਵੀ ਬਚ ਜਾਵੇ ਜਿਸ ਨਾਲ ਕਿਸਾਨ ਕਰਜੇ ਹੇਠਾਂ ਵੀ ਨਹੀਂ ਆਵੇਗਾ।ਇਸ ਸਮੂਹ ਸਮੂਹ ਜੀ.ਓ.ਜੀ.ਮੈਂਬਰਾਂ ਅਤੇ ਅਹੁਦੇਦਾਰਾਂ,ਪਿੰਡਾਂ ਦੇ ਸਰਪੰਚਾਂ,ਅਹੁਦੇਦਾਰਾਂ,ਪੀੜ੍ਹਤ ਕਿਸਾਨਾਂ ਨੇ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਉਨਾਂ ਦੀਆਂ ਤਬਾਹ ਹੋਈਆਂ ਫਸਲਾਂ ਦਾ ਘੱਟੋ ਘੱਟ 30 ਹਜ਼ਾਰ ਰੁਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।