ਵਿਮੁੱਕਤ ਜਾਤੀਅਾ 31 ਅਗਸਤ ਨੂੰ ਮਨਾਉਣਗੀਆ ਅਪਣਾ ਅਜਾਦੀ ਦਿਹਾੜਾ -

ਵਿਮੁੱਕਤ ਜਾਤੀਅਾ  31 ਅਗਸਤ ਨੂੰ ਮਨਾਉਣਗੀਆ ਅਪਣਾ ਅਜਾਦੀ ਦਿਹਾੜਾ -

 ਚੋਹਲਾ ਸਾਹਿਬ 29 ਅਗਸਤ 2018

ਵਿਮੁੱਕਤ ਜਾਤੀਅਾ ਦੇ ਆਗੂ ਸਾਬਕਾ ਚੇਅਰਮੈਨ ਭਲਾਈਂ ਬੋਰਡ ਡਾ ਤਰਸੇਮ ਸਿੰਘ ਮਾਹਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਮੁਕਤ ਜਾਤੀਆਂ ਦੀ ਸਾਰੀਅਾ ਜਥੇਬੰਦੀਆਂ ਇੱਕਠੀਆਂ ਹੋ ਕੇ ਅਾਪਣੇ ਸੰਵਿਧਾਨਕ ਹੱਕ ਨਾ ਮਿਲਣ ਕਾਰਨ 31 ਅਗਸਤ 18  ਨੂੰ ਪਿੰਡ ਕਸੇਲ ਦਾਨਾ ਮੰਡੀ ਵਿਖੇ ਅਾਪਣਾ ਵਿਮੁੱਕਤ ਜਾਤੀਅਾ ਦਿਹਾੜਾ ਮਨਾਉਣ ਦੇ ਨਾਲ ਨਾਲ ਸਾਡੀਅਾ ਲਟਕਦੀਆਂ ਆ ਰਹਿਅਾ ਮੰਗਾ ਵੱਲ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ! ਵਿਮੁਕਤ ਜਾਤੀਆਂ ਜੋ ਦੇਸ਼ ਦੀ ਅਜ਼ਾਦੀ ਤੋ 5 ਸਾਲ 16 ਦਿਨ ਬਾਅਦ 31 ਅਗਸਤ 1952  ਨੂੰ ਅਜਾਦ ਹੋਇਆ ਸਨ! ਇਸ ਤੋਂ ਪਹਿਲਾ ਵਿਮੁਕਤ ਜਾਤੀਅਾ ਨੇ ਆਪਣਾ ਜੀਵਨ ਜੰਗਲਾਂ ਵਿੱਚ ਬਤੀਤ ਕੀਤਾ!  ਦੇਸ ਅਜਾਦ ਹੋਣ ਤੋ ਬਾਅਦ ਵੀ ਵਿਮੁਕਤ ਜਾਤੀਅਾ ਦੇ 193 ਕਬੀਲੇ ਅਪਣੇ ਬਣਦੇ ਸੰਵਧਾਨਿਕ ਹੱਕ ਨਾ ਮਿਲਣ ਕਾਰਨ ਗੁਲਾਮੀ ਵਾਲੀ ਜਿੰਦਗੀ ਬਤੀਤ ਕਰ ਰਹੀਆ ਹਨ! ਡਾ ਮਾਹਲਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਜੋ ਸਾਨੂੰ 2  ਪਰੈਸ਼ਟ ਲੰਗੜਾ ਕੋਟਾ ਦਿੱਤਾ ਹੈ ਇਸਨੂੰ ਸਿੱਧਾ ਲਾਗੂ ਕੀਤਾ ਜਾਵੇ ਅਤੇ ਵਿਮੁਕਤ ਜਾਤੀਆਂ ਨੂੰ ਅੈਸ ਟੀ ਸਰੈਣੀ ਵਿਚ ਸਾਮਿਲ ਕਰਨ ਦਾ ਮਤਾ ਪਾਸ ਕਰਕੇ ਸੈਟਰ ਗੋਰਮਿਟ ਨੂੰ ਸਿਫਾਰਸ਼ ਭੇਜੀ ਜਾਵੇ!  ਮਾਜੂਦਾ ਸਰਕਾਰ ਪਾਸੋਂ ਉਮੀਦ ਕਰਦੇ ਹਾਂ ਕਿ ਸਾਡੀਆ ਮੰਗਾ  ਵੱਲ ਧਿਆਨ ਦਿੱਤਾ ਜਾਵੇ! ਇਸ ਮੌਕੇ ਮੰਗਤਰਾਮ ਮਾਹਲਾ, ਹਰਜਿੰਦਰ ਸਿੰਘ ਬਾਠ, ਜਸਬੀਰ ਸਿੰਘ ਏਕਲ ਗੱਡਾ, ਬੀਰ ਸਿੰਘ ਫੋਜੀ, ਗੁਰਮੀਤ ਸਿੰਘ ਕਸੇਲ, ਹਰਦੇਵ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ