ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ।
Tue 12 Jan, 2021 0ਚੋਹਲਾ ਸਾਹਿਬ 12 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਖੇਤੀ ਵਿਰੁੱਧ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕੁਝ ਮਹੀਨਿਆਂ ਤੋਂ ਸਮੁੱਚੇ ਭਾਰਤ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਠੰਡ ਅਤੇ ਬਾਰਿਸ਼ ਦੀ ਪ੍ਰਵਾਹ ਨਾ ਕਰਦੇ ਹੋਏ ਭਰਤ ਦੇ ਕੋਨੇ ਕੋਨੇ ਤੋਂ ਆਏ ਲੋਕ ਦਿੱਲੀ ਵਿਖੇ ਸ਼ਾਂਤਮਈ ਧਰਨਾ ਲਗਾਈ ਬੈਠੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਪ੍ਰਗਟ ਸਿੰਘ ਚੰਬਾ ਨੇ ਅੱਜ ਆਪਣੀ ਯੂਨੀਅਨ ਦੇ ਮੈਂਬਰਾਂ ਨਾਲ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਝੰਡਾ ਮਾਰਚ ਕੱਢਣ ਸਮੇਂ ਕੀਤਾ।ਅੱਗੇ ਬੋਲਦਿਆਂ ਪ੍ਰਗਟ ਸਿੰਘ ਚੰਬਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਸਾਰਾ ਕੁਝ ਦੇਕੇ ਉਹਨਾਂ ਨੂੰ ਹੋਰ ਅਮੀਰ ਬਣਾਉਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ 26 ਜਨਵਰੀ ਦੇ ਗਣਤੰਤਰ ਦਿਵਸ ਤੇ ਕਿਸਾਨਾਂ ਵੱਲੋਂਂ ਕਿਸਾਨ ਪ੍ਰੇਡ ਦੇ ਸੰਦਰਭ ਨੂੰ ਲੈਕੇ ਅੱਜ ਚੋਹਲਾ ਸਾਹਿਬ ਦੇ ਵੱਖ ਵੱਖ ਪਿੰਡਾਂ,ਚੰਬਾ ਕਲਾਂ,ਰੂੜੀਵਾਲਾ,ਬਿੱਲਿਆਂ ਵਾਲਾ,ਸੁਹਾਵਾ,ਸਰਹਾਲੀ, ਖਾਰਾ,ਗੰਡੀਵਿੰਡ, ਧੱਤਲ,ਨੱਥੂਪੁਰ,ਮਰਹਾਣਾ,ਕਿੜੀਆਂ,ਕੰਬੋ ਢਾਏ ਵਾਲਾ ਆਦਿ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ ਗਿਆ ਹੈ।ਇਸ ਸਮੇਂ ਜਥੇਬੰਦੀ ਦੇ ਆਗੂ ਬੁੱਧ ਸਿੰਘ ਰੂੜੀਵਾਲਾ,ਗੁਰਦੇਵ ਸਿੰਘ ਖਾਰਾ ਨੇ ਕਿਹਾ ਕਿ ਮੋਦੀ ਸਰਕਾਰ ਅੰਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਸਾਡੀਆਂ ਜ਼ਮੀਨਾਂ ਉਹਨਾਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ ਜਿਸ ਕਾਰਨ ਉਹ ਪੂਰੀ ਲੁੱਟ ਮਚਾਉਣਗੇ ਅਤੇ ਦੇਸ਼ ਵਿੱਚ ਭੁੱਖਮਰੀ ਪੈਦਾ ਕਰ ਦੇਣਗੇ।ਇਸ ਸਮੇਂ ਸੁਖਜਿੰਦਰ ਸਿੰਘ ਰਾਜੂ,ਬਲਜੀਤ ਸਿੰਘ,ਪ੍ਰਭਜੋਤ ਸਿਘੰ ਜ਼ੋਤੀ,ਕੇਵਲਜੀਤ ਸਿਘੰ ਰੂੜੀਵਾਲਾ,ਕੇਵਲਜੀਤ ਸਿਘੰ ਰੂੜੀਵਾਲਾ,ਹਜਾਰਾ ਸਿੰਘ,ਜ਼ੋਗਿੰਦਰ ਸਿਘੰ,ਸੁਖਪਾਲ ਸਿੰਘ,ਗੁਰਵਿੰਦਰ ਸਿੰਘ,ਬਾਬਾ ਸੀਓ,ਲਖਬੀਰ ਸਿੰਘ,ਹਰਜਿੰਦਰ ਸਿੰਘ ਚੰਬਾ,ਸੁਰਿੰਦਰ ਸਿੰਘ,ਤਰਲੋਕ ਸਿੰਘ,ਗੁਰਵਿੰਦਰ ਸਿੰਘ,ਸੁਖਦੇਵ ਸਿੰਘ,ਯੋਧਾ ਸਿੰਘ,ਲਖਵਿੰਰਦ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)