
ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਦੀ ਜ਼ਮੀਨ ਵਿੱਚ ਲਗਾਇਆ ਜੰਗਲ
Thu 30 Jul, 2020 0
ਵਾਤਾਵਰਣ ਦੀ ਸ਼ੁੱਧਤਾ ਲਈ ਪੌਕੇ ਲਗਾਉਣੇ ਸਮੇਂ ਦੀ ਮੁੱਖ ਲੋੜ : ਬਾਬਾ ਸੇਵਾ ਸਿੰਘ
ਚੋਹਲਾ ਸਾਹਿਬ 30 ਜੁਲਾਈ (ਰਾਕਸ਼ ਬਾਵਾ / ਪਰਮਿੰਦਰ ਸਿੰਘ )
ਇਥੋਂ ਨਜ਼ਦੀਕੀ ਪਿੰਡ ਰੱਤੋਕੇ ਵਿਖੇ ਇਤਿਹਾਸਕ ਗੁਰਦੁਆਰਾ ਬਾਬਾ ਬੀਰ ਸਿੰਘ ਨਾਲ ਸਬੰਧਤ ਇੱਕ ਏਕੜ ਜ਼ਮੀਨ ਵਿੱਚ ਜੰਗਲ ਲਗਾਇਆ ਗਿਆ।ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤਰਿੰਗ ਕਮੇਟੀ ਦੇ ਮਤਾ ਨੰਬਰ 386 ਦੇ ਤਹਿਤ ਇਸ ਜੰਗਲ ਨੂੰ ਲਗਾਉਣ ਦੀ ਸੇਵਾ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਨਿਭਾਈ ਗਈ।ਇਸ ਸਮੇਂ ਇੱਕ ਏਕੜ ਜ਼ਮੀਨ ਵਿੱਚ 50 ਕਿਸਮ ਦੇ ਫਲਦਾਰ,ਛਾਦਾਰ,ਫੁੱਲਦਾਰ ਅਤੇ ਸਦਾਬਹਾਰ ਹਰਿਆਵਲ ਵਾਲੇ 2100 ਬੂਟੇ ਲਗਾਏ ਗਏ।ਇਸ ਸਮੇਂ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸ੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਭੋਰਾ ਕੋਨਾ ਨੇ ਕਿਹਾ ਕਿ ਹੁਣ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਲਗਪਗ 5 ਗੁਰਦੁਆਰਾ ਸਾਹਿਬ ਨਾਲ ਸਬੰਧਤ ਜ਼ਮੀਨਾਂ ਵਿੱਚ ਜੰਗਲਨੁਮਾ ਬਾਗ ਲਗਾਏ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਬਾਬਾ ਸੇਵਾ ਸਿੰਘ ਵੱਲੋਂ ਇਹ ਜ਼ੋ ਜੰਗਲ ਲਗਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਕਿ ਇਹ ਵਾਤਾਰਵਣ ਦੀ ਸ਼ੁੱਧਤਾ ਲਈ ਬਹੁਤ ਲਾਹੇਵੰਦ ਹੈ।ਉਹਨਾਂ ਕਿਹਾ ਕਿ ਧਰਤੀ ਤੇ ਜਿੰਨੇ ਜਿਆਦਾ ਦਰਖਤ ਹੋਣਗੇ ਇੰਨਸਾਨੀ ਜੀਵਨ ਦੇ ਨਾਲ ਨਾਲ ਕਰੋੜਾਂ-ਅਰਬਾਂ ਜੀਵ ਜੰਤੂ ਦਾ ਜੀਵਨ ਵੀ ਬਚਿਆ ਰਹੇਗਾ।ਇਸ ਸਮੇਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ,ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲੇ,ਬਾਬਾ ਬਲਵੰਤ ਸਿੰਘ ਤਰਨ ਤਾਰਨ,ਸ਼ੋਮਣੀ ਕਮੇਟੀ ਦੇ ਅਡੀਸ਼ਨਲ ਸਕੱਤਰ,ਸੁਖਦੇਵ ਸਿੰਘ ਭੂਰਾ,ਹਰਜਿੰਦਰ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ,ਗੁਰਦੁਆਰਾ ਬਾਬਾ ਬੀਰ ਸਿੰਘ ਦੇ ਮੈਨੇਜਰ ਹਰਦੀਪ ਸਿੰਘ ਪੂਹਲਾ,ਅਮਰੀਕ ਸਿੰਘ ਜ਼ੋਧਪੁਰੀ,ਅਮਰਬੀਰ ਸਿੰਘ ਖਜਾਨਚੀ,ਗ੍ਰੰਥੀ ਭਾਈ ਦੇਸਾ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)