ਤੇਜ਼ ਬੁਖਾਰ-ਸਿਰ ਦਰਦ ਹੋਣ ਤੇ ਤੁਰੰਤ ਜਾਂਚ ਕਰਵਾਓ - ਐਸ.ਆਈ ਸਤਨਾਮ ਸਿੰਘ

ਤੇਜ਼ ਬੁਖਾਰ-ਸਿਰ ਦਰਦ ਹੋਣ ਤੇ ਤੁਰੰਤ ਜਾਂਚ ਕਰਵਾਓ - ਐਸ.ਆਈ ਸਤਨਾਮ ਸਿੰਘ

ਚੋਹਲਾ ਸਾਹਿਬ 18 ਜੂਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਅਤੇ ਸਹਾਇਕ ਮਲੇਰੀਆ ਅਫਸਰ ਕੰਵਲ ਬਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਹੈਲਥ ਵੈਲਨੈੱਸ ਸੈਂਟਰ ਮਰਹਾਣਾ ਵਿਖੇ ਸੈਕਟਰ ਪੱਧਰ ਦਾ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਸਮੇਂ ਐਸ.ਆਈ.ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੇਰੀਆ-ਬੁਖਾਰ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਅਤੇ ਪਨਪਦਾ ਹੈ।ਇਸ ਲਈ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਟੋਇਆਂ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਖੜ ਨਾ ਸਕੇ।ਉਹਨਾਂ ਕਿਹਾ ਕਿ ਤੇਜ਼ ਬੁਖਾਰ,ਸਿਰ ਦਰਦ,ਤਰੇਲੀਆਂ ਅਤੇ ਜੀਅ ਮਚਲਨਾ ਇਸਦੇ ਮੁੱਖ ਲੱਛਣ ਹਨ।ਇਸ ਮੌਕੇ ਸੁਪਰਵਾਈਜ਼ਰ ਜਗੀਰ ਕੌਰ ਨੇ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਮੱਛਰਾਂ ਦੇ ਕੱਟਣ  ਤੋਂ ਬਚਾਅ ਲਈ ਪੂਰੀਆਂ ਬਾਹਵਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰਾਂ ਨੂੰ ਭਜਾਉਣ ਵਾਲੇ ਤੇਲ ਅਤੇ ਕਰੀਮਾਂ ਦੀ ਵਰਤੋਂ ਸੌਣ ਵੇਲੇ ਕਰਨੀ ਚਾਹੀਦੀ ਹੈ।ਹੈਲਥ ਵਰਕਰ ਰਾਜੀਵ ਕੁਮਾਰ ਭਗਤ ਨੇ ਦੱਸਿਆ ਕਿ ਜੇਕਰ ਤੇਜ਼ ਬੁਖਾਰ,ਖਾਂਸੀ,ਨਜ਼ਲਾ,ਜੁਕਾਮ ਆਦਿ ਹੋ ਜਾਵੇ ਤਾਂ ਤੁਰੰਤ ਨੇੜ੍ਹੇ ਦੇ ਸਿਹਤ ਕੇਂਦਰ ਵਿੱਚ ਪਹੁੰਚਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।ਇਸ ਸਮੇਂ ਭੁਪਿੰਦਰ ਸਿੰਘ ਫਾਰਮੇਸੀ ਅਫਸਰ,ਨਵਨੀਤ ਕੌਰ ਸੀ.ਐਚ.ਓ,ਲਖਵਿੰਦਰ ਕੌਰ ਏ.ਐਨ.ਐਮ,ਬਲਜੀਤ ਸਿੰਘ ਦਰਜਾਚਾਰ ਅਤੇ ਆਸ਼ਾ ਵਰਕਰਜ਼ ਆਦਿ ਹਾਜ਼ਰ ਸਨ।