ਤਰਨਤਾਰਨ ਦੇ ਪੱਟੀ ਵਿਚ ਅਕਾਲੀ ਕਾਂਗਰਸ ਵਰਕਰਾਂ ਵਿਚਕਾਰ ਐਸਡੀਐਮ ਦਫਤਰ ਵਿਚਕਾਰ ਤਕਰਾਰ, ਇੱਕ ਐਸਐਚੳ ਅਤੇ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਦੇ ਛਰਲੇ ਲੱਗੇ
Fri 7 Sep, 2018 0-
ਪੱਟੀ, 7 ਸਤੰਬਰ 2018-
-
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਦੇ ਚਲਦਿਆਂ ਅੱਜ ਮੋਗਾ ਦੇ ਧਰਮਕੋਟ ਤੋਂ ਬਾਅਦ ਤਰਨਤਾਰਨ ਦੇ ਪੱਟੀ ਵਿਚ ਵੀ ਅਕਾਲੀ ਕਾਂਗਰਸ ਵਰਕਰਾਂ ਵਿਚਕਾਰ ਐਸਡੀਐਮ ਦਫਤਰ ਵਿਚਕਾਰ ਤਕਰਾਰ ਹੋ ਗਈ। ਦੋਹਾਂ ਧਿਰਾਂ ਵਿਚਕਾਰ ਤਕਰਾਰ ਇੰਨੀ ਵਧ ਗਈ ਕਿ ਦੋਹਾਂ 'ਚੋਂ ਇੱਕ ਧੀਰ ਵੱਲੋਂ ਗੋਲੀ ਚਲਾਈ ਗਈ।
ਮਿਲੀ ਜਾਣਕਾਰੀ ਮੁਤਾਬਕ ਇੱਕ ਐਸਐਚੳ ਅਤੇ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਦੇ ਛਰਲੇ ਲੱਗੇ। ਗੋਲੀ ਚੱਲਣ ਤੋਂ ਬਾਅਦ ਅੇਸਡੀਐਮ ਦਫਤਰ ਦੇ ਬਾਹਰ ਭਗਦੜ ਮਚ ਗਈ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ ਹੈ।
Comments (0)
Facebook Comments (0)