ਐਸ.ਐਸ.ਪੀ ਕੁਲਦੀਪ ਚਾਹਲ ਨੇ ਸਰਹੱਦੀ ਏਰੀਏ ਦੇ ਪਿੰਡਾਂ ਦਾ ਕੀਤਾ ਦੌਰਾ ਬੀ.ਐਸ.ਐਫ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
Tue 19 Feb, 2019 0ਭਿੱਖੀਵਿੰਡ 18 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਜਿਲ੍ਹਾ ਤਰਨ ਤਾਰਨ ਦੇ
ਨਵ-ਨਿਯੁਕਤ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਵੱਲੋਂ ਸਬ ਡਵੀਜਨ ਭਿੱਖੀਵਿੰਡ ਅਧੀਨ
ਆਉਦੇਂ ਸਰਹੱਦੀ ਪੱਟੀ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ, ਉਥੇ ਹਿੰਦ-ਪਾਕਿ ਬਾਰਡਰ
ਖਾਲੜਾ, ਨੋਸ਼ਹਿਰਾ ਢਾਲਾ ਆਦਿ ਦਾ ਵੀ ਨਿਰੀਖਣ ਕੀਤਾ ਗਿਆ। ਐਸ.ਐਸ.ਪੀ ਕੁਲਦੀਪ ਸਿੰਘ
ਚਾਹਲ ਵੱਲੋਂ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਸਮੇਤ ਬੀ.ਐਸ.ਐਫ 138 ਬਟਾਲੀਅਨ
ਭਿੱਖੀਵਿੰਡ ਦੇ ਸੀ.ੳ. ਜੇ.ਕੇ ਸਿੰਘ, 87 ਬਟਾਲੀਅਨ ਅਮਰਕੋਟ ਦੇ ਸੀ.ੳ. ਰਾਕੇਸ਼ ਰਾਜਰੰਗ
ਆਦਿ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ ਗਈ।
ਗੱਲਬਾਤ ਕਰਦਿਆਂ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਸਿਰਫ ਉਹ ਸਰਹੱਦੀ
ਹਲਕਾ ਖੇਮਕਰਨ ਦੇ ਪਿੰਡਾਂ ਦਾ ਨਿਰੀਖਣ ਕਰਨ ਤੇ ਸਰਹੱਦੀ ਇਲਾਕੇ ਦੀ ਜਾਣਕਾਰੀ ਲਈ ਆਏ
ਹਨ। ਬੀ.ਐਸ.ਐਫ ਅਧਿਕਾਰੀਆਂ ਨਾਲ ਮੀਟਿੰਗ ਸੰਬੰਧੀ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ
ਬੀ.ਐਸ.ਐਫ ਨਾਲ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਲਈ ਰਾਬਤਾ ਰੱਖਣਾ ਪੈਂਦਾ ਹੈ, ਕਿਉਂਕਿ
ਬਾਰਡਰ ਦੇ ਐਨ ਕੰਡੇ ‘ਤੇ ਵੱਸੇ ਪਿੰਡਾਂ ਵਿਚ ਕੋਈ ਘਟਨਾ ਵਾਪਰ ਜਾਵੇ ਤਾਂ ਸਾਨੂੰ
ਇਕ-ਦੂਜੇ ਦੀ ਲੋੜ ਮਹਿਸੂਸ ਹੰੁਦੀ ਹੈ।
ਐਸ.ਐਸ.ਪੀ ਚਾਹਲ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ
ਕਿ ਹਰ ਮੁਸ਼ਕਿਲ ਦਾ ਹੱਲ ਲੋਕਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਉਹਨਾਂ ਨੇ
ਸਮਾਜਵਿਰੋਧੀ ਅਨਸਰਾਂ ਨੂੰ ਤਾੜਣਾ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ ਕਾਨੂੰਨ ਦੀ
ਉਲੰਘਣਾ ਕਰੇਗਾ, ਉਸ ਖਿਲ਼ਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Comments (0)
Facebook Comments (0)