ਜਿਹੜਾ ਵਿਅਕਤੀ ਬਗੈਰ ਸੋਚੇ ਸਮਝੇ ਹੀ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਦਾ ਹੈ ਉਹ ਆਪ ਵੀ ਉਸੇ ਰਾਹ ਤੇ ਖਤਮ ਹੋ ਜਾਂਦਾ ਹੈ।--------।ਮੁਖਵਿੰਦਰ ਸਿੰਘ ਚੋਹਲਾ

 ਜਿਹੜਾ ਵਿਅਕਤੀ ਬਗੈਰ ਸੋਚੇ ਸਮਝੇ ਹੀ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਦਾ ਹੈ ਉਹ ਆਪ ਵੀ ਉਸੇ ਰਾਹ ਤੇ ਖਤਮ ਹੋ ਜਾਂਦਾ ਹੈ।--------।ਮੁਖਵਿੰਦਰ ਸਿੰਘ ਚੋਹਲਾ

18-2-1405 ਸੰਸਾਰ ਦੇ ਮਹਾਨ ਦਸਵੇਂ ਜਰਨੈਲ ਤੈਮੂਰ ਲਿੰਗ ਦਾ ਦਿਹਾਂਤ।1743 ਬੈਟਰੀ ਦੇ ਸੈਲ ਦੀ ਖੋਜ ਕਰਨ ਵਾਲੇ ਵਿਗਿਆਨੀ ਅਲਸੈਂਡੋਰ ਵੋਲਟਾ ਦਾ ਜਨਮ।1884 ਰੂਸੀ ਲੇਖਕ ਟਾਲਸਟਾਏ ਦੀ ਕਿਤਾਬ ਵਟ ਆਈ ਬਲੀਵ ਇਨ ਦੀਆਂ ਸਾਰੀਆਂ ਕਾਪੀਆਂ ਜਬਤ।1911 ਭਾਰਤ ਵਿਚ ਪਹਿਲੀਵਾਰ ਏਅਰ ਮੇਲ ਸੇਵਾ ਸ਼ੁਰੂ,

ਇਲਾਹਾਬਾਦ ਤੋਂ ਦਸ ਕਿਲੋਮੀਟਰ ਦੂਰ ਨੈਨੀ ਤਕ ਸਾਢੇ ਛੇ ਹਜਾਰ ਚਿਠੀਆਂ ਹਵਾਈ ਜਹਾਜ ਰਾਂਹੀਂ ਭੇਜੀਆਂ ਗਈਆਂ।

1930 ਸੂਰਜ ਮੰਡਲ ਦੇ ਉਪ ਗਰਿਹ ਪਲੈਟੋ (ਕਈ ਸਾਲ ਤਕ ਸੂਰਜ ਦਾ ਨੌਵਾਂ ਗਰਿਹ ਮੰਨਿਆਂ ਜਾਂਦਾ ਰਿਹਾ) ਦੀ ਖੋਜ।1946 ਰਾਇਲ ਇੰਡੀਅਨ ਨੇਵੀ ਵਲੋਂ ਮੁਬੰਈ ਵਿਚ ਬਿਰਟਿਸ਼ ਸਰਕਾਰ ਖਿਲਾਫ ਬਗਾਵਤ।1967 ਪ੍ਰਮਾਣੂ ਬੰਬ ਬਨਾਉਣ ਵਾਲੇ ਜੂਲੀਅਸ ਔਪਨਹੀਮਰ ਰੋਬਰਟ ਦਾ ਦਿਹਾਂਤ।2007 ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ ਵਿਚ ਹੋਏ ਧਮਾਕੇ ਨਾਲ 68 ਮੌਤਾਂ।

*ਜੂਲੀਅਸ ਔਪਨਹੀਮਰ ਰੋਬਰਟ ਰੋ ਪਿਆ* ਇਸ ਵਿਗਿਆਨੀ ਦਾ ਜਨਮ 22-4-1904 ਨੂੰ ਨਿਉਯਾਰਕ ਸ਼ਹਿਰ ਵਿਚ ਪੜੇ ਲਿਖੇ ਯਹੂਦੀ ਪਰਿਵਾਰ ਵਿਚ ਹੋਇਆ।ਉਸ ਦੇ ਦਾਦਾ ਜੀ ਨੇ ਪੰਜ ਸਾਲ ਦੀ ਉਮਰ ਵਿਚ ਉਸਨੂੰ ਪੱਥਰ ਦੇ ਟੁਕੜੇ ਲਿਆ ਕੇ ਦਿਤੇ ਜਿਸ ਨਾਲ ਉਸਦੀ ਧਰਤੀ ਤੇ ਵਿਗਿਆਨ ਬਾਰੇ ਰੁੱਚੀ ਵਧ ਗਈ।ਸਤ ਸਾਲ ਦਾ ਸੀ ਜਦੋਂ ਉਸਨੇ ਕਵਿਤਾ ਲਿਖੀ,ਉਸਨੇ ਫਰੈਂਚ ਤੇ ਜਰਮਨ ਭਾਸ਼ਾਵਾਂ ਵੀ ਸਿਖ ਲਈਆਂ।ਬਾਰਾਂ ਸਾਲ ਦੀ ਉਮਰ ਵਿਚ ਨਾ ਚਾਹੁੰਦਿਆ ਹੋਇਆ ਆਪਣੇ ਪਿਤਾ ਦੇ ਜੋਰ ਦੇਣ ਤੇ ਮੈਨਹਟਨ ਵਿਚ ਪਾਈਆਂ ਜਾਣ ਵਾਲੀਆਂ ਚਟਾਨਾਂ ਦੇ ਵਿਸ਼ੇ ਤੇ ਭਾਸ਼ਨ ਦੇਣਾ ਪਿਆ ਜੋ ਅਗਲੇ ਦਿਨ ਕਲਬ ਦੀ ਅਖਬਾਰ ਵਿਚ ਛਪਿਆ।17 ਸਾਲ ਦੀ ਉਮਰ ਵਿਚ ਪਰਿਵਾਰਕ ਸਮੇਤ ਜਰਮਨੀ ਤੋਂ ਅਮਰੀਕਾ ਆ ਗਿਆ।ਇਥੋਂ ਦੀ ਹਾਬਰਡ ਯੂਨੀਵਰਸਿਟੀ ਵਿਚ ਮਾਨਸਿਕ ਪ੍ਰੀਖਿਆ ਵਿਚੋਂ ਸਭ ਤੋਂ ਵਧ ਅੰਕ ਲਏ।1932 ਵਿਚ ਕੈਲੀਫੋਰਨੀਆ ਦੇ ਵਿਸ਼ਵ ਵਿਦਿਆਲੇ ਦੇ ਸਯੁੰਕਤ ਪ੍ਰਧਾਨ ਬਣ ਗਏ।1943 ਨੂੰ ਲਾਸ ਅਲਾਮੋਸ ਵਿਚ ਪ੍ਰਮਾਣੂ ਬੰਬ ਬਨਾਉਣ ਵਾਲੇ ਕੇਂਦਰਾਂ ਦੇ ਮੁੱਖ ਨਿਰਦੇਸ਼ਕ ਬਣੇ।ਦਸ ਵਿਗਿਆਨੀ ਸਾਥੀਆਂ ਨਾਲ 16-7-1945 ਨੂੰ ਰੇਗਸਤਾਨ ਦੀ ਪਹਾੜੀ ਤੇ ਸੌ ਫੁਟ ਉਚੀ ਮੀਨਾਰ ਤੋਂ 32 ਟਨ ਭਾਰੀ ਪ੍ਰਮਾਣੂ ਬੰਬ ਨਾਲ ਜਦ ਧਮਾਕਾ ਕੀਤਾ ਤਾਂ ਮਿੱਟੀ ਪਿੰਘਲ ਗਈ ਤੇ ਜੀਵ ਜੰਤੂ ਮਰ ਗਏ।450 ਮੀਲ ਦੂਰੀ ਤਕ ਇਹ ਵਿਸਫੋਟ ਵਿਖਾਈ ਦਿਤਾ। ਅਸਮਾਨ 40 ਫੁਟ ਉਚਾਈ ਤਕ ਕਾਲੇ ਗਹਿਰੇ ਧੂੰਏ ਨਾਲ ਭਰ ਗਿਆ। *ਜਿਸ ਵੇਲੇ ਅਮਰੀਕਾ ਨੇ ਜਪਾਨ ਵਿਚ ਇਹ ਬੰਬ ਸੁਟੇ ਤਾਂ ਏਨੀ ਮਿਹਨਤ ਨਾਲ ਰਚੀ ਗਈ ਯੋਜਨਾ ਦੇ ਰਚਨਹਾਰੇ ਨੂੰ ਮਨੁੱਖਤਾ ਦੀ ਤਬਾਹੀ ਕਾਰਨ ਰੋਣ ਤੇ ਮਜਬੂਰ ਹੋਣਾ ਪਿਆ।* ਜੂਲੀਅਸ ਔਪਨਹੀਮਰ ਰੋਬਰਟ ਦਾ 18 ਫਰਵਰੀ 1967 ਨੂੰ ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਚ ਹੋਇਆ।ਇਸਨੂੰ 'Enercy Fermi' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।# ਭਾਰਤ ਦਾ ਸਭ ਤੋਂ ਵੱਡਾ ਰਾਜ (ਅਬਾਦੀ) ਵਿਚ ਉੱਤਰ ਪ੍ਰਦੇਸ਼,ਛੋਟਾ ਰਾਜ ਸਿੱਕਮ,ਖੇਤਰਫਲ ਵਿਚ ਵੱਡਾ ਰਾਜਸਥਾਨ ਤੇ ਛੋਟਾ ਗੋਆ।ਸਭ ਤੋ ਵੱਡਾ ਕੇਂਦਰੀ ਪ੍ਰਸ਼ਾਸਿਤ ਇਲਾਕਾ ਅਬਾਦੀ ਵਿਚ ਦਿੱਲੀ ਤੇ ਛੋਟਾ ਲਕਸ਼ਦੀਪ,ਖੇਤਰਫਲ ਵਿਚ ਅੰਡੇਮਾਨ ਨਿਕੋਬਾਰ ਤੇ ਛੋਟਾ ਲਕਸ਼ਦੀਪ।ਅਬਾਦੀ ਵਿਚ ਵੱਡਾ ਜਿਲਾ ਠਾਣੇ (ਮਹਾਂਰਾਸ਼ਟਰ) ਤੇ ਛੋਟਾ  ਦਿਬਨਗ (ਅਰੁਣਾਚਲ  ਪ੍ਰਦੇਸ਼) ਖੇਤਰਫਲ ਵਿਚ ਕੱਛ(ਗੁਜਰਾਤ) ਤੇ ਛੋਟਾ ਮਾਹੇ (ਪਾਂਡੀਚੇਰੀ)।

ਮੁਖਵਿੰਦਰ ਸਿੰਘ ਚੋਹਲਾ*

9855648222