*ਲੰਬੀ ਉਮਰ* Writer: ਵਰਿੰਦਰ ਅਜ਼ਾਦ
Wed 29 Aug, 2018 0ਸੁੱਖਣਾ ਸੁੱਖ-ਸੁੱਖ ਕੇ ਬੜੇ ਸਾਲਾਂ ਬਾਅਦ ਉਸ ਦੇ ਘਰ ਪੁੱਤ ਨੇ ਜਨਮ ਲਿਆ, ਉਸਦੀ ਉਮਰ ਵੀ ਕਾਫ਼ੀ ਹੋ ਚੁੱਕੀ ਸੀ।ਸਾਰੇ ਦਾ ਸਾਰਾ ਟੱਬਰ ਖੁਸ਼ ਦਿਖਾਈ ਦੇ ਰਿਹਾ ਸੀ।ਖੁਸ਼ੀ-ਖੁਸ਼ੀ ਕਾਕੇ ਨੂੰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟਿਕਾਉਣ ਲੈ ਗਏ।ਪ੍ਰਮਾਤਮਾ ਕਾਕੇ ਦੀ ਲੰਬੀ ਉਮਰ ਕਰੇ।ਹਾਲੇ ਸਭ ਨੇ ਧਾਰਮਿਕ ਸਥਾਨ ਦੀ ਡਿਊੜੀ ਵਿੱਚ ਪੈਰ ਰੱਖਿਆ ਹੀ ਸੀ ਇੱਕ ਜੋਰਦਾਰ ਬੰਬ ਧਮਾਕਾ ਹੋ ਗਿਆ। ਬੱਚੇ ਸਮੇਤ ਸਭ ਦੀਆਂ ਬੋਟੀਆਂ ਬੋਟੀਆਂ ਉੱਡ ਗਈਆਂ।
ਉਹ ਬੈਠਾ-ਬੈਠਾ ਭਿਆਨਕ ਸੁਪਨਾ ਦੇਖ ਰਿਹਾ ਸੀ ਕੇ ਪਤਾ ਨਹੀ ਕਦ ਉਸ ਦੀ ਭੈਣ ਉਸ ਦੇ ਪਿੱਛੇ ਖੜੀ ਹੋਈ ਤੇ ਤੱਲਖੀ ਭਰੇ ਲਹਿਜੇ ਵਿੱਚ ਬੋਲੀ
“ ਵੀਰ ਜੀ ਦਿਨੇ ਹੀ ਕਿਹੜਾ ਸੁਪਨਾ ਵੇਖ ਰਹੋ ਹੋ ?
“ਕੋਈ ਸੁਪਨਾ ਨਹੀ ਵੇਖ ਰਿਹਾ
“ਫਿਰ ਬੈਠੇ ਕਿਵੇ ਹੋ ਕਾਕੇ ਨੂੰ ਮੱਥਾ ਨਹੀ ਟਿਕਾਉਣ ਜਾਣਾ
“ਜਾਣਾ ਕਿਉ ਨਹੀ
“ਫਿਰ ਉਠੋ…..।“
‘ਅੱਛਾ…।“
ਇਹ ਲਫਜ਼ ਉਸਨੇ ਕਹੇ ਤੇ ਭੈਣ ਦੇ ਮਗਰ-ਮਗਰ ਤੁਰ ਪਿਆ।
Writer: ਵਰਿੰਦਰ ਅਜ਼ਾਦ
Cell: +91 9815021527
Comments (0)
Facebook Comments (0)