ਜੇ ਸਿਆਸੀ ਗਠਜੋੜ ਕਾਮਯਾਬ ਹਨ ਤਾਂ ਇਨਾਂ ਦੀ ਉਮਰ ਛੋਟੀ ਹੀ ਰਹੀ ਹੈ।

ਜੇ ਸਿਆਸੀ ਗਠਜੋੜ ਕਾਮਯਾਬ ਹਨ ਤਾਂ ਇਨਾਂ ਦੀ ਉਮਰ ਛੋਟੀ ਹੀ ਰਹੀ ਹੈ।

16-3-1789 ਬਿਜਲੀ ਵਿਗਿਆਨੀ ਜਾਰਜ ਸਿਮੋਨ ਉਹਮ ਦਾ ਜਨਮ ਦਿਨ।1914 ਸਾਨਫਰਾਂਸਿਕੋ ਵਿਚ ਗਦਰ ਪਾਰਟੀ ਦੇ ਆਗੂ ਲਾਲਾ ਲਾਜਪਤ ਰਾਏ ਦੀ ਗਿਰਫਤਾਰੀ ਤੇ ਉਸੇ ਦਿਨ ਰਿਹਾਈ,ਵਰੰਟ ਨੋਟ ਕਰਵਾਕੇ ਅਗਲੇ ਦਿਨ ਕੋਰਟ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ।1945 ਜਰਮਨੀ ਦਾ ਸ਼ਹਿਰ ਵੁਰਜਬਰਗ ਹਵਾਈ ਹਮਲੇ ਵਿਚ ਤਬਾਹ।1966 ਅਮਰੀਕਾ ਨੇ ਮਨੁੱਖੀ ਰਹਿਤ ਪੁਲਾੜੀ ਵਾਹਨ ਜੈਮਨੀ ਪੁਲਾੜ ਵਿਚ ਭੇਜਿਆ।1978 ਇਟਲੀ ਦੇ ਪ੍ਰਧਾਨ ਮੰਤਰੀ ਅਲਡੋ ਮੋਰੋ ਨੂੰ ਅਗਵਾ ਕਰਕੇ ਹੱਤਿਆ ਕੀਤੀ ਗਈ।2012 ਕਿਰਕਟ ਖਿਡਾਰੀ ਸਚਿਨ ਤੇਂਦਲੂਕਰ ਵਲੋਂ ਅੰਤਰ ਰਾਸ਼ਟਰੀ ਮੈਚਾਂ ਵਿਚ 100ਵਾਂ ਸੈਂਕੜਾ।

National Vacination Day.(1995 ਤੋਂ)।

*ਸਿਆਸੀ ਗਠਜੋੜ):-* 19 ਮਈ ਨੂੰ ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ,ਅਕਾਲੀ ਪਾਰਟੀ ਤੇ ਬਸਪਾ ਤੋਂ ਇਲਾਵਾ ਦੋ ਗਠਜੋੜ ਬਣ ਰਹੇ ਹਨ।ਇਹ ਗਠਜੋੜ ਜਿਆਦਾ ਕਾਮਯਾਬ ਨਹੀ ਹੁੰਦੇ ਤੇ ਇਨਾਂ ਦੀ ਉਮਰ ਜਿਆਦਾ ਲੰਮੀ ਨਹੀਂ ਹੁੰਦੀ।ਇਨਾਂ ਦਾ ਮਕਸਦ ਵੱਧ ਤੋਂ ਵੱਧ ਸੀਟਾਂ ਜਿਤਣਾ ਹੀ ਹੁੰਦਾ ਹੈ।ਚੋਣਾਂ ਤੋਂ ਬਾਅਦ ਵੀ ਬਣਦੀਆਂ ਸਰਕਾਰਾਂ ਵਿਚ ਭਾਈਵਾਲ ਬਨਣ ਲਈ ਲੜਾਈ ਜਾਰੀ ਰਹਿੰਦੀ ਹੈ। ਪੰਜਾਬ ਵਿਚ ਪਹਿਲਾ ਗਠਜੋੜ ਪੰਜਾਬ ਡੈਮੋਕਰੈਟਿਕ ਅਲਾਇੰਸ ਜਿਸ ਵਿਚ ਮੁੱਖ ਤੌਰ ਤੇ ਆਪ ਤੋਂ ਵੱਖ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਹਨ।ਦੂਜਾ ਗਠਜੋੜ ਸ਼੍ਰੋਮਣੀ ਅਕਾਲੀ ਪਾਰਟੀ ਤੋਂ ਵੱਖ ਹੋਏ ਸ਼੍ਰੋਮਣੀ ਅਕਾਲੀ ਪਾਰਟੀ (ਟਕਸਾਲੀ) ਜਿਹੜਾ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਦੀ ਕੋਸ਼ਿਸ਼ ਵਿਚ ਹੈ।ਇਸ ਤੋਂ ਬਿਨਾਂ ਡਾ ਧਰਮਵੀਰ ਗਾਂਧੀ ਜੋ ਆਪਣੇ ਆਪ ਨੂੰ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ ਹਿੱਸਾ ਦਸ ਕੇ ਵੱਖਰੀ ਪਾਰਟੀ ਦੇ ਨਾਂ ਹੇਠ ਚੋਣ ਲੜ ਰਹੇ ਹਨ।  *ਰੁਤ ਦਲ ਬਦਲੂਆਂ ਦੀ ਆਈ* :- ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ ਤਿਵੇਂ ਸਿਆਸੀ ਆਗੂਆਂ ਨੇ ਆਪਣੀਆਂ ਛੱਤਰੀਆਂ ਦਲ ਬਦਲੂ ਕਬੂਤਰਾਂ ਨੂੰ ਫੜਨ ਲਈ ਲਹਿਰਾਉਣੀਆਂ ਸ਼ੁਰੂ ਕਰ ਦਿਤੀਆਂ ਹਨ ਜਿਸ ਨੂੰ ਪਾਰਟੀ ਵਿਚ ਕੋਈ ਪੁੱਛਦਾ ਨਹੀਂ ਉਹ ਦੂਜੀ ਪਾਰਟੀ ਵਿਚ ਛਾਲਾਂ ਮਾਰ ਰਿਹਾ ਤੇ ਕੋਈ ਦੂਜੀ ਪਾਰਟੀ ਵਿਚ।ਦੇਸ ਦੀ ਖੁਸ਼ਹਾਲੀ ਤੇ ਬਿਹਤਰੀਨ ਸਮਾਜ ਦੀ ਸਿਰਜਨਾ ਕਰਨ ਲਈ ਸ਼ਹੀਦ ਭਗਤ ਸਿੰਘ ਤੇ ਗਦਰੀ ਬਾਬਿਆਂ ਨੇ ਜਾਨਾਂ ਵਾਰ ਦਿਤੀਆਂ।ਪਰ ਹੁਣ ਇਨਾਂ ਸਿਆਸੀਆ ਪਾਰਟੀਆਂ ਦੇ ਆਗੂਆਂ ਨੇ ਸਿਆਸਤ ਨੂੰ ਵਪਾਰ ਬਣਾ ਕੇ ਰੱਖ ਦਿਤਾ ਹੈ ਤੇ ਇਸ ਵਪਾਰ ਵਿਚ ਸਭ ਤੋਂ ਘਟ ਨਿਵੇਸ਼ ਕਰਕੇ ਮੋਟਾ ਮੁਨਾਫਾ ਕਮਾਉਣ ਵਾਲਾ ਧੰਧਾ ਬਣਾ ਲਿਆ ਹੈ।ਆਗੂਆਂ ਨੇ ਵਿਰਾਸਤ ਵਿਚ ਮਿਲੀ ਜਾਇਦਾਦ ਅਤੇ ਸਤਾ ਦਾ ਕਬਜਾ ਆਪਣੇ ਫਰਜੰਦਾਂ ਦੇ ਹਵਾਲੇ ਕਰਨ ਦੀ ਰਵਾਇਤ ਚਲਾ ਦਿਤੀ ਹੈ।ਹਰ ਪਾਰਟੀ ਵਲੋਂ ਖੁੱਲੀਆਂ ਬਾਹਵਾਂ ਫੈਲਾ ਕੇ ਨਵੇਂ ਆਏ ਮਹਿਮਾਨਾਂ ਦੇ ਗਲਾਂ ਵਿਚ ਸਿਰੋਪੇ ਤੇ ਹਾਰ ਪਾ ਕੇ ਜੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। 1967 ਵਿਚ ਹਰਿਆਣੇ ਦਾ ਇਕ ਵਿਧਾਇਕ ਜਿਸ ਦਾ ਨਾਂ ਸੀ 'ਗਇਆ ਰਾਮ' ਉਹ ਯੂਨਾਈਟਡ ਫਰੰਟ ਤੋਂ ਕਾਂਗਰਸ, ਕਾਂਗਰਸ ਤੋਂ ਯੂਨਾਈਟਡ ਫਰੰਟ ਤੇ ਮੁੜ ਪੰਦਰਾਂ ਦਿਨਾਂ ਵਿਚ ਤੀਜੀ ਵਾਰ ਜਦ ਕਾਂਗਰਸ ਵਿਚ ਵਾਪਸ ਆਇਆ ਤਾਂ ਉਸ ਵੇਲੇ ਦੇ ਕਾਂਗਰਸੀ ਮੁਖ ਮੰਤਰੀ ਬਰੇਂਦਰ ਸਿੰਘ ਨੇ ਕਿਹਾ ਸੀ ਕਿ ਹੁਣ ਇਹ ' ਗਇਆ ਰਾਮ' ਨਹੀ, ਇਹ 'ਆਇਆ ਰਾਮ' ਹੈ।ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ 1980 ਵਿਚ ਪੂਰੀ ਕੈਬਨਿਟ ਨਾਲ ਜਨਤਾ ਪਾਰਟੀ ਵਿਚੋਂ ਕਾਂਗਰਸ ਵਿਚ ਛਾਲ ਮਾਰ ਕੇ ਨਵਾਂ ਇਤਹਾਸ ਰਚ ਦਿਤਾ ਸੀ।ਦਲ ਬਦਲੀ ਦੇ ਵੱਧਦੇ ਰੁਝਾਨ ਨੂੰ ਵੇਖਦਿਆਂ 1985 ਵਿਚ ਕਾਂਗਰਸ ਸਰਕਾਰ ਨੇ ਦਲ ਬਦਲੀ ਖਿਲਾਫ ਕਾਨੂੰਨ ਬਣਾ ਦਿਤਾ।ਇਸ ਅਨੁਸਾਰ ਕੋਈ ਵੀ ਵਿਧਾਇਕ ਦਲ ਬਦਲੀ ਕਰਨ ਤੇ ਮੈਂਬਰੀ ਖਤਮ ਹੋ ਜਾਵੇਗੀ।ਜੇ ਦਲ ਬਦਲੀ ਕਰਨੀ ਹੋਵੇ ਤਾਂ ਘੱਟੋ ਘੱਟ ਚੁਣੇ ਮੈਂਬਰਾਂ ਦੇ ਇਕ ਤਿਹਾਈ ਮੈਂਬਰਾਂ ਵਲੋਂ ਅਲਗ ਗਰੁੱਪ ਬਨਾਉਣਾ ਜਰੂਰੀ ਸੀ।2003 'ਚ 91ਵੀਂ ਸੋਧ ਮੁਤਾਬਿਕ ਹੁਣ ਦੋ ਤਿਹਾਈ ਮੈਂਬਰਾਂ ਵਲੋਂ ਅਲਗ ਹੋਣ ਨਾਲ ਹੀ ਨਵੀਂ ਪਾਰਟੀ ਜਾਂ ਹੋਰ ਕਿਸੇ ਪਾਰਟੀ ਵਿਚ ਸ਼ਾਮਲ ਹੋਣ ਨੂੰ ਜਾਇਜ ਮੰਨਿਆ ਜਾਵੇਗਾ।ਇਸ ਕਾਨੂੰਨ ਦਾ ਭਾਵ ਹੈ ਪਾਰਲੀਮੈਂਟ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਅੰਦਰ ਪਾਰਟੀ ਦੇ ਪ੍ਰਧਾਨ ਜਾਂ ਉਸ ਵਲੋਂ ਨਾਮਜ਼ਦ ਕਿਸੇ ਹੋਰ ਅਥਾਰਟੀ ਦੇ ਹੁਕਮ ਦੀ ਉਲੰਘਣਾ ਕਰਕੇ ਕੋਈ ਵੀ ਮੈਂਬਰ ਵੋਟ ਨਹੀ ਪਾ ਸਕਦਾ ਅਤੇ ਨਾ ਹੀ ਉਹ ਗੈਰ ਹਾਜ਼ਰ ਹੋ ਸਕਦਾ।ਅਜਿਹਾ ਹੋਣ ਤੇ ਮੈਂਬਰੀ ਖਾਰਜ ਹੋ ਜਾਵੇਗੀ।ਪਿਛਲੀ ਵਾਰ ਕੈਪਟਨ ਅਮਿੰਰਦਰ ਸਿੰਘ ਨੇ ਸੀ ਪੀ ਆਈ ਦੇ ਦੋ ਮੈਂਬਰਾਂ ਨੂੰ ਸ਼ਾਮਲ ਕਰਕੇ ਪਾਰਟੀ ਦੀ ਹੋਂਦ ਹੀ ਵਿਧਾਨ ਸਭਾ ਵਿਚੋਂ ਖਤਮ ਕਰ ਦਿਤੀ ਸੀ।ਇਨਾਂ ਚੋਣਾਂ ਵਿਚ ਵੀ 'ਆਇਆ ਰਾਮ, ਗਿਆ ਰਾਮ' ਦੀ ਸਿਆਸਤ ਚਲ ਰਹੀ ਹੈ।ਕਈ ਅਕਾਲੀ ਆਗੂ ਕਾਂਗਰਸ ਵਿਚ ਸ਼ਾਮਲ ਹੋ ਗਏ ਤਾਂ ਮੁਖ ਮੰਤਰੀ ਨੂੰ ਕਹਿਣਾ ਪਿਆ ਦਲ ਬਦਲਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹਿਦੀ ਹੈ।ਜਿੰਨਾਂ ਨੂੰ ਪਾਰਟੀ ਟਿਕਟ ਨਾ ਮਿਲਣ ਦੀ ਆਸ ਹੋਵੇ ਜਾਂ ਚੰਗੇ ਆਹੁਦੇ ਦੀ ਝਾਕ ਵਿਚ ਦੂਜੀ ਪਾਰਟੀ ਬਦਲ ਲੈਂਦੇ ਹਨ।ਸ਼ਰਮ ਤੇ ਇਖਲਾਕ ਨੂੰ ਪਾਸੇ ਰਖਕੇ ਕਿੰਨੇ ਆਗੂਆਂ ਨੇ ਸਤਾ ਦੀ ਵਡੀ ਕੁਰਸੀ ਦੇ ਲਾਲਚ ਵਿਚ ਇਸ ਸਿਧਾਂਤ ਨੂੰ ਅਪਣਾ ਲਿਆ ਹੈ।ਹੁਣ ਇਹ ਏਨਾ ਰੁਝਾਨ ਵਧ ਗਿਆ ਹੈ ਕਿ ਕਿਸੇ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ,ਕਮਿਉਨਿਸਟ ਪਾਰਟੀਆਂ 'ਚ ਵੀ ਇਹ ਰੁਝਾਨ ਹੈ।ਵੇਖਿਆ ਜਾਵੇ ਤਾਂ ਸਿਆਸਤ ਵਿਚ ਚਾਰ ਤਰਾਂ ਦੇ ਲੋਕ ਆਉਦੇ ਹਨ। 1-ਸਿਆਸੀ ਪਿਛੋਕੜ ਵਾਲੇ 2- ਪੈਸੇ ਵਾਲੇ 3' ਸੀਨਾਜੋਰੀ ਜਾਂ ਧਕੇਸ਼ਾਹੀ ਵਾਲੇ 4- ਲੋਕਪੱਖੀ ਵਿਚਾਰਧਾਰਾ ਵਾਲੇ।ਪਾਰਟੀ ਬਦਲਣ ਬਾਰੇ ਪਹਿਲਾਂ ਵਾਰ ਵਾਰ ਸੋਚੋ,ਇਕ ਵਾਰੀ ਸ਼ਾਮਲ ਹੋ ਗਏ ਤਾਂ ਜਿੰਦਗੀ ਭਰ ਪਾਰਟੀ ਨਾ ਬਦਲੋ, ਨਹੀ ਤੇ ਤੁਹਾਡੇ ਉਪਰ ਕਦੇ ਵੀ ਕੋਈ ਵਿਸ਼ਵਾਸ ਨਹੀ ਕਰੇਗਾ।#ਵਿਸ਼ਵ ਸਿਹਤ ਸੰਸਥਾ ਦੇ ਦੱਖਣ ਪੂਰਬੀ ਏਸ਼ੀਆਈ ਖੇਤਰ ਦਫਤਰ ਦੀ ਇਕ ਰਿਪੋਰਟ ਅਨੁਸਾਰ 2016 ਵਿਚ ਭਾਰਤ ਦੇ 31 ਲੱਖ ਬੱਚਿਆਂ ਨੂੰ ਖਤਰੇ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ।ਹਰ ਸਾਲ ਸੰਸਾਰ ਵਿਚ 1,34,200 ਬੱਚਿਆਂ ਦੀ ਮੌਤ ਖਸਰਾ ਹੋਣ ਕਰਕੇ ਹੋ ਰਹੀ ਹੈ।ਜਿਸ ਵਿਚ ਦੱਖਣੀ ਪੂਰਬੀ ਏਸ਼ੀਆ ਦੇਸਾਂ ਦੇ 54,500 ਬੱਚੇ ਹਨ।ਭੁਟਾਨ ਤੇ ਮਾਲਦੀਵ ਦੇਸਾਂ ਦੀ ਭਾਰਤ ਤੋਂ ਬੇਹਤਰ ਸਥਿਤੀ ਹੈ।ਦੇਸ ਵਿਚ ਅਜੇ ਖਸਰੇ ਤੇ ਕਾਬੂ ਨਹੀਂ ਪਾਇਆ ਗਿਆ।ਲੱਖਾਂ ਬੱਚੇ ਅਜੇ ਵੀ ਖਸਰੇ ਦੇ ਟੀਕਾ ਤੋਂ ਬਿਨਾ ਰਹਿ ਜਾਂਦੇ ਹਨ।

# ਮੁਖਵਿੰਦਰ ਸਿੰਘ ਚੋਹਲਾ*

9855648222