
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੂੰ ਸੱਭਿਆਚਾਰਕ ਪ੍ਰੋਗਰਾਮ 21 ਮਾਰਚ ਨੂੰ।
Sat 16 Mar, 2019 0
ਐੱਸ ਸਿੰਘ
ਗੋਇੰਦਵਾਲ ਸਾਹਿਬ 16 ਮਾਰਚ 2019
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਵਲੋਂ 23 ਮਾਰਚ ਦੇ ਸ਼ਹੀਦ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ , ਸੁਖਦੇਵ ਅਤੇ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ 100 ਵੀ ਵਰੇਗੰਢ (1919 ਤੋਂ 2019)ਨੂੰ ਸਮਰਪਿਤ ਅਤੇ ਸ਼ਹੀਦਾਂ ਦੀ ਵਿਚਾਰਧਾਰਾ ਦਾ ਹੋਕਾ ਦੇਣ ਅਤੇ ਦੇਸ਼ ਦੀਆਂ ਮੌਜੂਦਾ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਸਾਮਰਾਜਵਾਦੀ ਨੀਤੀਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜੋ ਜਥਾ 11 ਮਾਰਚ ਨੂੰ ਹੁਸੈਨੀਵਾਲਾ ਤੋਂ ਅਰੰਭ ਹੋਇਆ ਸੀ ਉਹ ਜਥਾ 21 ਮਾਰਚ ਨੂੰ ਗੋਇੰਦਵਾਲ ਸਾਹਿਬ ਵਿਖੇ ਪਹੁੰਚੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾਈ ਆਗੂ ਗੁਰਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਥੇ ਦੇ ਸਵਾਗਤ ਦੀ ਤਿਆਰੀ ਵਜੋਂ ਅਤੇ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਗੋਇੰਦਵਾਲ ਸਾਹਿਬ ਵਲੋਂ ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਨਜਦੀਕ ਪਾਣੀ ਵਾਲੀ ਟੈਂਕੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਚ ਲੋਕ ਗਾਇਕ ਜਗਸੀਰ ਜੀਦਾ ਦੇ ਸੱਭਿਆਚਾਰਕ ਗੀਤਾਂ ਦਾ ਅਖਾੜਾ ਲੱਗੇਗਾ ਅਤੇ ਰੈੱਡ ਆਰਟ ਦੀ ਟੀਮ ਵਲੋਂ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਲੱਖਣ ਸਿੰਘ ਤੁੜ, ਬੂਟਾ ਸਿੰਘ ਕੋਟ, ਹਰਦਿਆਲ ਸਿੰਘ ਕੰਗ, ਗੁਰਚਰਨ ਸਿੰਘ ਧੰਜੂ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ ਆਦਿ ਆਗੂ ਹਾਜ਼ਰ ਸਨ।
Comments (0)
Facebook Comments (0)