ਗੁਰਦੁਆਰਾ ਭਾਈ ਬਾਲਾ ਜੀ ਸ਼ਿਵਪੁਰੀ (ਮੱ।ਪ੍ਰ।) ਵਿਖੇ ਹੋਲਾ ਮਹੱਲਾ ਮਨਾਇਆ
Sat 30 Mar, 2024 0105 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ
ਚੋਹਲਾ ਸਾਹਿਬ, 28 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) ਸੰਪ੍ਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਾ ਭਾਈ ਬਾਲਾ ਜੀ, ਬੰਗਲਾ ਪੰਡੋਰਾ, ਜਿਲ੍ਹਾ ਸ਼ਿਵਪੁਰੀ( ਮੱਧ ਪ੍ਰਦੇਸ਼) ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਅਗਵਾਈ ਵਿਚ ਹੋਲਾ ਮਹੱਲਾ ਸਾਲਾਨਾ ਸਮਾਗਮ ਕਰਵਾਇਆ ਗਿਆ, ਜੋ 24 ਤੋਂ 26 ਮਾਰਚ ਤਕ ਚੱਲਿਆ। 24 ਮਾਰਚ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਏ। 25 ਮਾਰਚ ਦੀ ਰਾਤ ਅਤੇ 26 ਮਾਰਚ ਨੂੰ ਸਾਰਾ ਦਿਨ ਧਾਰਮਿਕ ਦੀਵਾਨ ਸੱਜੇ। ਸ। ਕੁਲਦੀਪ ਸਿੰਘ ਚੀਮਾ ਨੇ ਸਟੇਜ ਸਕੱਤਰ ਵਜੋਂ ਸੇਵਾ ਨਿਭਾਈ। ਦੋਹਾਂ ਦੀਵਾਨਾਂ ਵਿਚ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ( ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਤੋਂ ਇਲਾਵਾ ਗਿਆਨੀ ਸਰਬਜੀਤ ਸਿੰਘ ਢੋਟੀਆਂ (ਹੈਡ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ), ਢਾਡੀ ਜਥਾ ਗਿਆਨੀ ਹਰਦੀਪ ਸਿੰਘ ਜੀ ਮਾਣੋਚਾਹਲ ਅਤੇ ਕਵੀਸ਼ਰੀ ਜਥਾ ਗਿ। ਕੁਲਦੀਪ ਸਿੰਘ ਖਾਪੜਖੇੜੀ ਨੇ ਸੰਗਤਾਂ ਨੂੰ ਹਰਿ ਹਸ ਸੁਣਾ ਕੇ ਨਿਹਾਲ ਕੀਤਾ ਅਤੇ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕੀਤੀ। ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਅਤੇ 105 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਗੁਰਮਤਿ ਸਮਾਗਮ ਦਾ ਸਿੱਧਾ ਪ੍ਰਸਾਰਣ ਅਕਾਲ ਗੁਰਬਾਣੀ ਚੈਨਲ ‘ਤੇ ਦਿਖਾਇਆ ਗਿਆ। ਇਸ ਮੌਕੇ ਕਬੱਡੀ ਮੈਚ ਵੀ ਕਰਵਾਇਆ ਗਿਆ , ਜਿਸ ਵਿਚ ਸੰਤ ਖਾਲਸਾ ਸਪੋਰਟਸ ਕਲੱਬ, ਦੁਬਲੀ ਦੀ ਟੀਮ ਨੂੰ ਹਰਾ ਕੇ ਮਾਝਾ ਖਾਲਸਾ ਸਪੋਰਟਸ ਕਲੱਬ ਗੁਰਦਾਸਪੁਰ ਦੀ ਟੀਮ ਜੇਤੂ ਰਹੀ। ਇਸ ਮੌਕੇ ਸੰਗਤ ਦੇ ਵੱਡੇ ਇਕੱਠ ਵਿਚ ਐਮ। ਐਲ। ਏ। ਸ੍ਰੀ ਮਹਿੰਦਰ ਸਿੰਘ ਯਾਦਵ ਸਮੇਤ ਸ। ਅਮਰਪਾਲ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਪ੍ਰਤਾਪ ਸਿੰਘ, ਸੁਖਜੀਤ ਸਿੰਘ, ਭਾਈ ਖਜਾਨ ਸਿੰਘ ਗ੍ਰੰਥੀ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।
Comments (0)
Facebook Comments (0)