ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਯੂਥ ਇਕਾਈ ਚੋਹਲਾ ਸਾਹਿਬ ਦਾ ਗਠਨ।
Fri 24 Sep, 2021 0ਚੋਹਲਾ ਸਾਹਿਬ 24 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਅੱਜ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਨੌਜਵਾਨਾਂ,ਕਿਸਾਨਾਂ ਅਤੇ ਮਜਦੂਰਾਂ ਦਾ ਵੱਡੇ ਵੱਧਰ ਤੇ ਇੱਕਠ ਕਰਕੇ ਇਕਾਈ ਚੋਹਲਾ ਸਾਹਿਬ ਦਾ ਗਠਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਗੁਰਚਰਨ ਸਿੰਘ ਮਸਕਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਚੋਹਲਾ ਸਾਹਿਬ ਦਾ ਗਠਨ ਰਤਨ ਸਿੰਘ ਸਰਕਲ ਪ੍ਰਧਾਨ,ਦਾਰਾ ਸਿੰਘ ਮੀਤ ਬਲਾਕ ਪ੍ਰਧਾਨ ਦੀ ਯੋਗ ਰਹਿਨੁਮਾਈ ਕੀਤਾ ਗਿਆ ਇਸ ਸਮੇਂ ਦਵਿੰਦਰ ਸਿੰਘ ਬਾਊ ਪ੍ਰਧਾਨ,ਗੁਰਲਾਲ ਸਿੰਘ ਲਾਲੀ ਸੀ.ਮੀਤ ਪ੍ਰਧਾਨ,ਧਰਮਪ੍ਰੀਤ ਸਿੰਘ ਅਕਾਸ਼ ਖਜਾਨਚੀ,ਗੁਰਸਾਬ ਸਿੰਘ ਸਾਬਾ ਸਕੱਤਰ,ਕਰਨਦੀਪ ਸਿੰਘ ਪ੍ਰੈਸ ਸਕੱਤਰ,ਬਲਜਿੰਦਰ ਸਿੰਘ ਗੋਲਡੀ ਜਰਨਲ ਸਕੱਤਰ,ਗੋਰਾ ਮੀਤ ਪ੍ਰਧਾਨ,ਯੁਗਰਾਜ ਸਿੰਘ ਸੀ.ਮੀਤ ਪ੍ਰਧਾਨ,ਕੁਲਦੀਪ ਸਿੰਘ ਸਲਾਹਕਾਰ,ਮਨਜਿੰਦਰ ਸਿੰਘ ਜੱਜ ਮੀਤ ਪ੍ਰਧਾਨ,ਬਲਰਾਜ ਸਿੰਘ ਕਾਲਾ ਮੀਤ ਪ੍ਰਧਾਨ ਆਦਿ ਵੱਜੋਂ ਚੁਣੇ ਗਏ।ਇਸ ਸਮੇਂ ਚੁਣੇ ਗਏ ਅਹੁਦੇਦਾਰਾਂ ਨੂੰ ਇੱਕਜੁਟ ਹੋਕੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੱਦ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਸਮੇਂ ਸਰਬਜੀਤ ਸਿੰਘ,ਪਾਲ ਸਿੰਘ,ਗੁਰਜਿੰਦਰ ਸਿੰਘ,ਜਗਜੀਤ ਸਿੰਘ ਜੱਗਾ,ਗੁਰਵਿੰਦਰ ਸਿੰਘ ਫੌਜੀ,ਕੁਲਵਿੰਦਰ ਸਿੰਘ,ਕਾਰਜ ਸਿੰਘ,ਬਾਜ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)