ਸ਼ੋਸ਼ਲ ਮੀਡੀਆ ਰਾਹੀਂ ਬੱਚਿਆਂ ਨੂੰ ਦਿੱਤੀ ਜਾ ਰਹੀ ਉਚੇਰੀ ਸਿੱਖਿਆ : ਡਾ: ਕੁਲਵਿੰਦਰ ਸਿੰਘ
Fri 17 Apr, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 17 ਅਪ੍ਰੈਲ 2020
ਅੱਜ ਜਿਥੇ ਸਮਾਜ ਕੋਵਿਡ19 ਵਰਗੀ ਭਿਅੰਕਰ ਬਿਮਾਰੀ ਨਾਲ ਲੜ ਰਿਹਾ ਹੈ ਓਥੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਲੋਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਸਹਾਇਤਾ ਨਾਲ ਪੜ੍ਹਾਇਆ ਜਾ ਰਿਹਾ ਹੈ ਕਾਲਜ ਦੇ ਪ੍ਰਿੰਸੀਪਲ ਡਾ ਕੁਲਵਿੰਦਰ ਸਿੰਘ ਨੇ ਦਸਿਆ ਕੇ ਡਾ ਤੇਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਵਿਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਜਿਹੇ ਸਮੇ ਵਿਚ ਵਿਦਿਆਰਥੀਆਂ ਦੀਆ ਆਨਲਾਈਨ ਕਲਾਸਾਂ ਲਗਾਇਆ ਜਾ ਰਹੀਆਂ ਹਨ ਓਹਨਾ ਦੱਸਿਆ ਕੇ ਵੱਖ ਵੱਖ ਕਲਾਸਾਂ ਦੇ ਵੀਡੀਓ ਕਨਫ੍ਰੇਂਸਿੰਗ ਰਾਹੀਂ ਲੈਕਚਰ ਲਗਾਏ ਜਾ ਰਹੇ ਹਨ ਤੇ ਉਹ ਆਪ ਇਸ ਦੀ ਨਿਗਰਾਨੀ ਕਰ ਰਹੇ ਹਨ ਤਾ ਜੋ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਕਾਲਜ ਦੀਆ ਸਾਰੀਆਂ ਕਲਾਸਾਂ ਦਾ ਸਿਲੇਬਸ ਲਗਭਗ ਖਤਮ ਹੋ ਚੁਕਾ ਹੈ ਤੇ ਇਸ ਸਮੇ ਆਨਲਾਈਨ ਹੀ ਵਿਦਿਆਰਥੀਆਂ ਦੇ ਟੈਸਟ ਲਏ ਜਾ ਰਹੇ ਹਨ ਤਾ ਜੋ ਆਉਂਦੇ ਯੂਨੀਵਰਸਿਟੀ ਇਮਤਿਹਾਨਾਂ ਵਿਚ ਵਿਦਿਆਰਥੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ ਓਹਨਾ ਦਸਿਆ ਕੇ ਕਾਲਜ ਅਤੇ ਕਾਲਜੀਏਟ ਸਕੂਲ ਦੇ ਸੈਸ਼ਨ 2020-21 ਦੇ ਦਾਖਲਿਆਂ ਸੰਬੰਧੀ ਵੀ ਆਨਲਾਈਨ ਹੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਜਿਸ ਦਾ ਲਿੰਕ ਕਾਲਜ ਦੀ ਵੈਬਸਾਈਟ ਅਤੇ ਫੇਸਬੁੱਕ ਪੇਜ ਤੇ ਅੱਪਲੋਡ ਕੀਤਾ ਜਾ ਚੁਕਾ ਹੈ ਓਨਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਅਜਿਹੇ ਸਮੇ ਵਿਚ ਕੀਤੀ ਜਾ ਰਹੀ ਮਹਾਨ ਸੇਵਾ ਦੀ ਭਰਪੂਰ ਸਰਾਹਨਾ ਵੀ ਕੀਤੀ ਓਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਣਯੋਗ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਸਮੁੱਚੀ ਸਕੱਤਰੇਤ ਅਤੇ ਸਮੂਹ ਮੈਨੇਜਰ ਸਾਹਿਬਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਕਿ ਧਰਾਤਲ ਪੱਧਰ ਤੇ ਬਿਨਾ ਕਿਸੇ ਭੇਦਭਾਵ ਤੋਂ ਸਮੁਚੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ ।
Comments (0)
Facebook Comments (0)