
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
Mon 20 Jan, 2020 0
ਨਵੀਂ ਦਿੱਲੀ, 20 ਜਨਵਰੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਰੋਡ ਸ਼ੋਅ 'ਚ ਸਾਰਾ ਸਮਾਂ ਬੀਤਣ ਕਾਰਨ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰ ਸਕਣਗੇ। ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਸੀ। ਇਸ ਸੰਬੰਧੀ ਕੇਜਰੀਵਾਲ ਨੇ ਕਿਹਾ, ''ਮੈਂ ਅੱਜ ਤਿੰਨ ਵਜੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਸੀ ਪਰ ਦਫ਼ਤਰ ਤਿੰਨ ਵਜੇ ਬੰਦ ਹੋ ਜਾਂਦਾ ਹੈ। ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਇਸ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਭਰ ਲਓ ਪਰ ਰੋਡ ਸ਼ੋਅ 'ਚ ਜੋ ਲੋਕਾਂ ਦਾ ਹਜੂਮ ਆਇਆ ਹੈ, ਉਸ ਨੂੰ ਛੱਡ ਕੇ ਮੈਂ ਕਿਵੇਂ ਚਲਾ ਜਾਵਾਂ? ਲਿਹਾਜ਼ਾ ਹੁਣ ਮੈਂ ਕੱਲ੍ਹ ਆਪਣਾ ਨਾਮਜ਼ਦਗੀ ਪੱਤਰ ਭਰਾਂਗਾ।''
Comments (0)
Facebook Comments (0)