ਪਾਕਿ ਫੌਜ ਨੇ ਪਲਟਿਆ ਇਮਰਾਨ ਖਾਨ ਦਾ ਫੈਸਲਾ
Thu 7 Nov, 2019 0ਕਰਤਾਰਪੁਰ ਕੋਰੀਡੋਰ ‘ਤੇ ਕੀਤਾ ਇਹ ਐਲਾਨ ਪਾਕਿਸਤਾਨ/ਗੁਰਦਾਸਪੁਰ : ਪਾਕਿਸਤਾਨੀ ਫੌਜ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਬਿਆਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਹੋਵੇਗਾ। ਪਾਕਿਸਾਤਨੀ ਸੈਨਾ ਦੇ ਬੁਲਾਰੇ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੀ ਐਂਟਰੀ ਪਾਸਪੋਰਟ ਰਾਹੀਂ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਪਾਸਪੋਰਟ ਜ਼ਰੀਏ ਪਾਕਿਸਾਤਨ ਵਿਚ ਐਂਟਰੀ ਹੋਣਾ ਹੀ ਕਾ ਨੂੰ ਨੀ ਹੈ।ਇੰਨਾ ਹੀ ਨਹੀਂ ਉਨ੍ਹਾਂ
ਕਿਹਾ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਂਘੇ ਤੋਂ ਇਕ ਇੰਚ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਬਕਾਇਦਾ ਕੋਰੀਡੋਰ ਦੇ
ਬਾਹਰ ਤੋਂ ਫੈਂਸਿਕ ਕੀਤੀ ਜਾਵੇਗੀ ਤੇ ਉਹ ਨਤਮਤਕ ਹੋ ਕੇ ਵਾਪਸ ਆਪਣੇ ਦੇਸ਼ ਚਲੇ ਜਾਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਐਲਾਨ ਕੀਤਾ ਸੀ ਕਿ ਸ੍ਰੀ
ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਨਹੀਂ ਹੋਵੇਗਾ। ਖਾਨ ਨੇ ਕਿਹਾ ਸੀ ਕਿ ਸਿੱਖ ਸ਼ਰਧਾਲੂ ਕੋਈ
ਵੀ ਵੈਲਿਡ ਪਛਾਣ ਪੱਤਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
Comments (0)
Facebook Comments (0)