ਖਾਲਸਾ ਕਾਲਜ ਸਰਹਾਲੀ ‘ਚ ਅੰਤਰਰਾਸ਼ਟਰੀ ਮਿਲਟ ਦਿਵਸ ‘ਤੇ ਨੁਕੜ ਨਾਟਕ ਦਾ ਆਯੋਜਨ
Fri 15 Dec, 2023 0ਚੋਹਲਾ ਸਾਹਿਬ 15 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਦੀ ਸਥਾਪਨਾ ਸੰਤ ਬਾਬਾ ਤਾਰਾ ਸਿੰਘ ਜੀ ਵਲੋਂ ਸੰਨ 1970 ਵਿੱਚ ਕੀਤੀ ਗਈ ਸੀ। ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਰਹਿਨੁਮਾਈ ਹੇਠ ਕਾਲਜ ਵਿੱਚ ਵਿਿਦਆਰਥੀਆਂ ਨੂੰ ਸਿਰਫ਼ ਮਿਆਰੀ ਵਿਿਦਆ ਹੀ ਪ੍ਰਦਾਨ ਨਹੀ ਕੀਤੀ ਜਾ ਰਹੀ ਸਗੋਂ ਉਹਨਾਂ ਦੀ ਸ਼ਖ਼ਸੀਅਤ ਉਸਾਰੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਕਾਲਜ ਪ੍ਰਿੰਸੀਪਲ ਡਾ: ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਉਪਰਾਲੇ ਤਹਿਤ ਕਾਲਜ ਦੇ ਐਨ।ਸੀ।ਸੀ। ਯੂਨਿਟ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਅੰਤਰਰਾਸ਼ਟਰੀ ਮਿਲਟ ਦਿਵਸ ‘ਤੇ ਇੱਕ ਨੁਕੜ ਨਾਟਕ ਦਾ ਆਯੋਜਨ ਕੀਤਾ ਗਿਆ। ਇਸ ਨਾਟਕ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਟਿਕਾਊ ਅਤੇ ਸਿਹਤਮੰਦ ਖੁਰਾਕ ਵਿੱਚ ਜਵਾਰ, ਬਾਜਰਾ, ਰਾਗੀ ਅਤੇ ਰਾਹੀ ਦੇ ਪੌਸ਼ਟਿਕ ਲਾਭਾਂ ਪ੍ਰਤੀ ਜਾਗਰੂਕ ਕਰਨਾ ਸੀ। ਐਨ।ਸੀ।ਸੀ। ਕੈਡਿਟਾਂ ਨੇ ਬੜੀ ਬਾਖੂਬੀ ਨਾਲ ਨਾਟਕ ਦੀ ਪੇਸ਼ਕਾਰੀ ਵਿੱਚ ਇਹਨਾਂ ਮਿਲਟ ਨੂੰ ਸ਼ਾਮਲ ਕਰਨ ਅਤੇ ਇਸ ਪ੍ਰਾਚੀਨ ਭਾਰਤੀ ਖੁਰਾਕ ਨੂੰ ਆਪਣੀ ਰੋਜ਼ਮਰਾ ਦੀ ਖੁਰਾਕ ਵਿੱਚ ਸ਼ਾਮਲ ਕਰਨਾ ਦਾ ਮੰਚਨ ਕੀਤਾ। ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਸ੍ਰ। ਹਰਜਿੰਦਰ ਸਿੰਘ ਬਿਿਲਆਂਵਾਲਾ, ਐਨ।ਸੀ।ਸੀ ਯੂਨਿਟ ਦੇ ਲੈਫਟਿਨੈਟ ਪ੍ਰੋ। ਜਸਪਾਲ ਸਿੰਘ, ਡਾ।ਪਰਮਜੀਤ ਸਿੰਘ, ਡਾ। ਅਮਨਦੀਪ ਸਿੰਘ, ਡਾ। ਕੰਵਲਪ੍ਰੀਤ ਕੌਰ ਅਤੇ ਡਾ। ਸੂਮੀ ਅਰੋੜਾ ਹਾਜ਼ਰ ਸਨ।
Comments (0)
Facebook Comments (0)