ਸੀ.ਐਚ.ਸੀ.ਸਰਹਾਲੀ ਨੇ ਪਿਲਾਈਆਂ 5806 ਬੱਚਿਆਂ ਨੂੰ ਪੋਲੀਓ ਬੂੰਦਾ
Sun 31 Jan, 2021 00 ਤੋਂ 5 ਸਾਲ ਦੇ 10949 ਬੱਚਿਆਂ ਨੂੰ ਪਿਆਈਆਂ ਜਾਣਗੀਆਂ ਬੂੰਦਾ : ਡਾ: ਗਿੱਲ
ਚੋਹਲਾ ਸਾਹਿਬ 31 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ ਹੇਠ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ 53 ਪਿੰਡਾ ਵਿੱਚ ਪਲਸ ਪੋਲੀਓ ਮੁਹਿੰਮ ਸ਼ੁਰੂ ਕੀਤੀ।ਪਹਿਲੇ ਦਿਨ 5806 ਬੱਚਿਆਂ ਨੂੰ ਪੋਲੀਓ ਬੂੰਦਾ ਪਿਆਈਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੂਰੇ ਬਲਾਕ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 10949 ਹੈ।ਉਹਨਾਂ ਦੱਸਿਆ ਕਿ ਕਿਸੇ ਵੀ ਬੱਚੇ ਨੂੰ ਪੋਲੀਓ ਬੂੰਦਾ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।ਇਸ ਸਬੰਧੀ ਪਲਸ ਪੋਲੀਓ ਟੀਮਾਂ ਨਿਰਧਾਰਿਤ ਜਗ੍ਹਾ ਉੱਤੇ ਬੂਥ ਲਗਾਕੇ ਬੂੰਦਾ ਪਿਆੳ੍ੁਣਗੀਆਂ ਅਤੇ ਦੂਜੇ,ਤੀਜੇ ਦਿਨ ਟੀਮਾਂ ਵੱਲੋਂ ਘਰ ਘਰ ਜਾਕੇ ਪੋਲੀਓ ਬੂੰਦਾ ਪਿਆਈਆਂ ਜਾਣਗੀਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਬਲਾਕ ਐਕਸਟੈਸ਼ਨ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਬਲਾਕ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਆਉਣ ਲਈ ਪਹਿਲੇ ਦਿਨ 62 ਬੂਥ ਲਗਾਏ ਗਏ ਹਨ ਦੂਜੇ ਅਤੇ ਤੀਜੇ ਦਿਨ 124 ਟੀਮਾਂ ਲਗਾਈਆਂ ਗਈਆਂ ਹਨ।ਉਹਨਾਂ ਦੱਸਿਆ ਕਿ 6 ਮੋਬਾਈਲ ਟੀਮਾਂ ਭੱਠੇ ਅਤੇ ਝੁੱਗੀਆਂ ਵਾਲਿਆਂ ਨੂੰ ਬੂੰਦਾਂ ਪਿਆ ਰਹੀਆਂ ਹਨ।ਇਸ ਸਮੇਂ ਹੈਲਥ ਇੰਸਪੈਕਟਰ ਬਿਹਾਰੀ ਲਾਲ,ਫਾਰਮੇਸੀ ਅਫਸਰ ਪਰਮਜੀਤ ਸਿੰਘ,ਚੀਫ ਫਾਰਮਾਸਿਸਟ ਮਨੋਜ਼ ਕੁਮਾਰ,ਜ਼ਸਪਿੰਦਰ ਸਿੰਘ ਹਾਂਡਾ,ਸਤਨਾਮ ਸਿੰਘ ਮੁੰਡਾ ਪਿੰਡ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਸੁਖਦੀਪ ਸਿੰਘ ਅੋਲਖ,ਬਲਰਾਜ ਸਿੰਘ ਗਿੱਲ,ਐਲ.ਟੀ.ਪ੍ਰਮਜੀਤ ਕੋਰ,ਸਟਾਫ ਨਰਸ ਕਵਲਜੀਤ ਕੋਰ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)