ਗੁਰਦੁਆਰਾ ਬਾਬਾ ਗੁਰਮੁੱਖ ਸਿੰਘ ਸ਼ਹੀਦਾਂ ਦੀ ਨਵੀਂ ਇਮਾਰਤ ਦੀ ਸੇਵਾ ਸ਼ੁਰੂ
Sun 31 Jan, 2021 0ਚੋਹਲਾ ਸਾਹਿਬ 31 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸੰਤ ਬਾਬਾ ਸੁੱਖਾ ਸਿੰਘ ਮੁੱਖੀ ਸੰਪ੍ਰਦਾਇ ਸੰਤ ਬਾਬਾ ਤਾਰਾ ਸਿੰਘ ਕਾਰ ਸੇਵਾ ਸਰਹਾਲੀ ਵੱਲੋਂ ਟੱਪ ਲਗਾਕੇ ਗੁਰਦੁਆਰਾ ਬਾਬਾ ਗੁਰਮੁੱਖ ਸਿੰਘ ਜੀ ਸ਼ਹੀਦਾਂ ਦੀ ਨਵੀਂ ਇਮਾਰਤ ਦੀ ਸੇਵਾ ਦਾ ਆਰੰਭ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਸੁੱਖਾ ਮੁੱਖੀ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਨੇ ਦੱਸਿਆ ਕਿ ਅੱਜ ਇਥੋਂ ਨਜ਼ਦੀਕੀ ਪਿੰਡ ਘੜਕਾ ਵਿਖੇ ਗੁਰਦੁਆਰਾ ਬਾਬਾ ਗੁਰਮੁੱਖ ਸਿੰਘ ਸ਼ਹੀਦਾਂ ਦੀ ਬਣਨ ਜਾ ਰਹੀ ਨਵੀਂ ਇਮਾਰਤ ਦੀ ਸੇਵਾ ਗੁਰੂ ਚਰਨਾ ਵਿੱਚ ਅਰਦਾਸ ਕਰਨ ਤੋਂ ਬਾਅਦ ਟੱਪ ਲਗਾਕੇ ਸ਼ੁਰੂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਜਲਦ ਹੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਗੁਰੂ ਘਰ ਦੀਆਂ ਇਮਾਰਤਾਂ ਦੀ ਸੇਵਾ ਕੀਤੀ ਜਾਵੇਗੀ ਜਿਸ ਨਾਲ ਇਲਾਕਾ ਨਿਵਾਸੀ ਸੰਗਤਾਂ ਗੁਰੂ ਘਰ ਵਿੱਚ ਹਾਜ਼ਰੀ ਭਰਕੇ ਆਪਣਾ ਜੀਵਨ ਸਫਲ ਕਰ ਸਕਣਗੀਆ।ਇਸ ਸਮੇਂ ਜਥੇਦਾਰ ਬੀਰਾ ਸਿੰਘ,ਜਥੇਦਾਰ ਹਰੀ ਸਿੰਘ,ਜਥੇ:ਕਾਬਲ ਸਿੰਘ,ਜਥੇ ਬਲਦੇਵ ਸਿੰਘ,ਕਾਬਲ ਸਿੰਘ ਭੱਠਲ,ਗੁਰਮੀਤ ਸਿੰਘ,ਸੁਰਜੀਤ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)