
ਸ਼ੇਰ-ਏ-ਪੰਜਾਬ ਪ੍ਰੈਸ ਕਲੱਬ ਨੇ ਪੱਤਰਕਾਰ ਸੁਜਾਤ ਬੁਖਾਰੀ ਦੀ ਹੱਤਿਆ ਦੀ ਕੀਤੀ ਨਿੰਦਿਆ
Sat 16 Jun, 2018 0
ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਕੋਲੋਂ ਕੀੜੀ ਮੰਗ
ਭਿੱਖੀਵਿੰਡ 15 ਜੂਨ (ਹਰਜਿੰਦਰ ਸਿੰਘ ਗੌਲਣ )
ਅੱਤਵਾਦੀਆਂ ਵੱਲੋਂ ਜੰਮੂ -ਕਸ਼ਮੀਰ ਵਿੱਚ ਜਿੱਥੇ ਨਿੱਤ ਦਿਨ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਕੇ ਸ਼ਹੀਦ ਕੀਤਾ ਜਾਂਦਾ ਹੈ,ਓਥੇ ਬੀਤੇ ਕੱਲ੍ਹ ਤੇ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸੁਜਾਤ ਬੁਖਾਰੀ ਤੇ ਨਿੱਜੀ ਸੁਰੱਖਿਆ ਗਾਰਡ ਨੂੰ ਗੋਲੀਆਂ ਮਾਰਕੇ ਹੱਤਿਆ ਕਰਨਾ ਬੁਜਦਿਲ ਕਾਰਵਾਈ ਹੈ ਤੇ ਲੋਕਤੰਤਰ ਦਾ ਕਤਲ ਹੈ.ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੇਰ-ਏ-ਪੰਜਾਬ ਪ੍ਰੈਸ ਕਲੱਬ ਪ੍ਰਧਾਨ ਪਿਸ਼ੋਰਾ ਸਿੰਘ ਪੰਨੂ ,ਬਲਵਿੰਦਰ ਖਹਿਰਾ ਤਰਨ ਤਾਰਨ,ਰਾਜੀਵ ਕੁਮਾਰ,ਹਰਵਿੰਦਰ ਭਾਟੀਆ,ਪਲਵਿੰਦਰ ਸਿੰਘ ਕੰਡਾ,ਤਰਸੇਮ ਸਿੰਘ ਖਾਲਸਾ,ਹਰਜਿੰਦਰ ਸਿੰਘ ਗੌਲਣ ,ਦਵਿੰਦਰ ਸਿੰਘ ਧਵਨ ,ਭੁਪਿੰਦਰ ਸਿੰਘ ਸਿੱਧਵਾਂ,ਗੁਰਪ੍ਰੀਤ ਸਿੰਘ ਢਿਲੋਂ,ਸੁਰਸਿੰਘ,ਕਾਰਜ ਸਿੰਘ ਜੱਜ ,ਗੁਰਸ਼ਰਨ ਸਿੰਘ ਸਿੱਧਵਾਂ,ਗੁਰਪ੍ਰੀਤ ਸਿੰਘ ਢਿਲੋਂ,ਕਾਰਜ ਸਿੰਘ ਬਿੱਟੂ,ਬਲਜੀਤ ਸਿੰਘ ਅਮਰਕੋਟ,ਰਾਕੇਸ਼ ਬਿੱਲਾ ਖੇਮਕਰਨ,ਸੰਦੀਪ ਸਿੰਘ ਮਹਿਤਾ,ਗੁਰਦੇਵ ਸਿੰਘ ਰਾਜਪੂਤ,ਕੁਲਦੀਪ ਸਿੰਘ ਬੱਬੂ,ਪਰਮਜੀਤ ਸਿੰਘ ਜੱਜ,ਜਗਦੀਸ਼ ਸਿੰਘ ਵਲਟੋਹਾ,ਮਨਜੀਤ ਸ਼ਰਮਾ,ਬਚਿੱਤਰ ਸਿੰਘ,ਕਸ਼ਮੀਰ ਸਿੰਘ,ਗੁਰਚਰਨ ਸਿੰਘ ਬ ਭੱਟੀ,ਵਿਸ਼ਾਲ ਕਟਾਰੀਆ,ਦਵਿੰਦਰ ਸਹੋਤਾ,ਹੀਰਾ ਕੰਡਾ ਆਦਿ ਪੱਤਰਕਾਰਾਂ ਨੇ ਇਸ ਘਿਨੌਣੀ ਕਾਰਵਾਈ ਦੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਪੱਤਰਕਾਰ ਆਪਣੀ ਅਵਾਜ ਬੁਲੰਦ ਕਰ ਸਕਣ.
Comments (0)
Facebook Comments (0)