ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਟਿਕਟਾਂ ਦੀ ਕੀਮਤ ਵਿਚ ਜ਼ਬਰਦਸਤ ਉੱਛਾਲ

ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਟਿਕਟਾਂ ਦੀ ਕੀਮਤ ਵਿਚ ਜ਼ਬਰਦਸਤ ਉੱਛਾਲ

ਨਵੀਂ ਦਿੱਲੀ :

ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਿਆ ਹੈ । ਜਿਸਦੇ ਚੱਲਦਿਆਂ ਲੋਕਾਂ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਵਿਸ਼ਵ ਕੱਪ ਦੇ 16 ਜੂਨ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਟਿਕਟਾਂ ਦੀ ਕੀਮਤ ਵਿਚ ਜ਼ਬਰਦਸਤ ਉੱਛਾਲ ਆਇਆ ਹੈ । ਹਮੇਸ਼ਾਂ ਤੋਂ ਹੀ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਪ੍ਰਸ਼ੰਸਕਾਂ ਵਿੱਚ ਬਹੁਤ ਜਨੂੰਨ ਦੇਖਣ ਨੂੰ ਮਿਲਦਾ ਹੈ । ਇਸ ਵਾਰ ਵੀ ਮੈਚ ਦਾ ਜਨੂੰਨ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । 

ਜਿਸ ਕਾਰਨ ਉਹ ਇਸ ਮੈਚ ਨੂੰ  ਸਟੇਡੀਅਮ ਵਿੱਚ ਮੈਚ ਦੇਖਣ ਲਈ ਕੋਈ ਵੀ ਕੀਮਤ ਦੇਣ ਲਈ ਤਿਆਰ ਹਨ । ICC ਵੱਲੋਂ ਭਾਰਤ-ਪਾਕਿ ਮੈਚ ਦੀ 20 ਹਜਾਰ 668 ਰੁਪਏ ਕੀਮਤ  ਵਾਲੀ ਟਿਕਟ ਹੁਣ 87 ਹਜ਼ਾਰ 510 ਰੁਪਏ ਵਿੱਚ ਦਰਸ਼ਕਾਂ ਨੂੰ ਵੇਚੀ ਜਾ ਰਹੀ ਹੈ ।

ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਤੋਂ ICC ਲਈ ਕਮਾਈ ਲਈ ਇੱਕ ਸੁਨਿਹਰੀ ਮੌਕਾ ਹੁੰਦਾ ਹੈ । ਜਿਸਦੇ ਚੱਲਦਿਆਂ ਪਲੈਟਿਨਮ ਅਤੇ ਬ੍ਰਾਂਜ ਕੈਟੇਗਰੀ ਦੀਆਂ ਟਿਕਟਾਂ ਦੀ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਕਰ ਦਿੱਤਾ ਜਾਂਦਾ ਹੈ । ਦੱਸਦੇਈਏ ਕਿ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀਆਂ ਟਿਕਟਾਂ ਦੀ ਕੀਮਤ ਇੰਗਲੈਂਡ ਦੇ ਮੈਚਾਂ ਦੀਆਂ ਟਿਕਟਾਂ ਤੋਂ ਵੀ ਵੱਧ ਹਨ । 

 ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਲਗਭਗ ਵਿਕ ਚੁੱਕੀਆਂ ਹਨ । ਜਿਸ ਵਿੱਚ ਸਭ ਤੋਂ ਵੱਧ ਟਿਕਟਾਂ ਭਾਰਤ-ਪਾਕਿ ਵਿਚਾਲੇ 16 ਜੂਨ ਨੂੰ ਖੇਡੇ ਜਾਣ ਵਾਲੇ ਮੈਚ ਨੂੰ ਲੈ ਕੇ ਵਿੱਕੀਆਂ ਹਨ । ਵਿਸ਼ਵ ਕੱਪ ਦੇ ਫਾਈਨਲ ਮੈਚ ਦੀਆਂ ਟਿਕਟਾਂ ਦੀ ਕੀਮਤ ਵਿੱਚ ਵੀ ਜ਼ਬਰਦਸਤ ਬਦਲਾਅ ਆਇਆ ਹੈ । ਜਿਸ ਵਿੱਚ ਕਰੀਬ 17 ਹਜ਼ਾਰ ਵਾਲੀ ਟਿਕਟ ਦੀ ਕੀਮਤ ਹੁਣ ਵੱਧ ਕੇ 1.5 ਲੱਖ ਰੁਪਏ ਤੱਕ ਪਹੁੰਚ ਗਈ ਹੈ ।