ਸੀ.ਐਚ.ਸੀ ਮੀਆਂਵਿੰਡ ਤਹਿਤ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਖੇ ਧੀਆਂ ਦੀ ਲੋਹੜੀ ਮਨਾਈ
Wed 15 Jan, 2020 0ਬੇਟਾ ਅਤੇ ਬੇਟੀ ਇਕ ਸਮਾਨ ਹਨ, ਫਰਕ ਕਰਨ ਵਾਲਿਆਂ ਦੀ ਸੋਚ ਵਿੱਚ ਫ਼ਰਕ ਹੈ: ਐਸ.ਐਮ.ਓ ਡਾ. ਨਵੀਨ ਖੁੰਗਰ
ਮੀਆਂਵਿੰਡ
ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਤਹਿਤ ਆਉਂਦੇ ਤੰਦਰੁਸਤ ਪੰਜਾਬ ਸਿਹਤ ਕੇਂਦਰ ਕੰਗ, ਮੁਗਲਾਨੀ, ਸਰਲੀ ਅਤੇ ਮੱਲ੍ਹਾ ਵਿਖੇ ਕਮਿਊਨਿਟੀ ਹੈਲਥ ਅਫਸਰ ਵਲੋਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਆਏ ਹੋਏ ਮਾਂ ਬਾਪ ਨੂੰ ਧੀਆਂ ਨੂੰ ਬਚਾਉਣ ਅਤੇ ਪੜ੍ਹਾਉਣ ਦਾ ਸੁਨੇਹਾ ਦਿੱਤਾ ਗਿਆ |
ਇਹ ਪ੍ਰੋਗਰਾਮ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵੀਂ ਖੁੰਗਰ ਦੇ ਦਿਸ਼ਾ ਨਿਰਦੇਸ਼ ਤਹਿਤ ਕਰਵਾਇਆ ਗਿਆ ਜਿਸ ਵਿੱਚ ਕਮਿਊਨਿਟੀ ਹੈਲਥ ਅਫ਼ਸਰ ਜਸਪ੍ਰੀਤ ਕੌਰ, ਹਰਜਿੰਦਰ ਕੌਰ, ਗੁਰਜੀਤ ਕੌਰ, ਨਵਦੀਪ ਕੌਰ ਨੇ ਆਪਣੇ-ਆਪਣੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੇ ਸਿਹਤ ਵਿਭਾਗ ਵਲੋਂ ਧੀਆਂ ਦੀ ਚੰਗੀ ਸਿਹਤ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ | ਜਿਸ ੦-੫ ਸਾਲ ਤੱਕ ਦੇ ਧੀਆਂ ਦਾ ਇਲਾਜ ਕਿਸੇ ਵੀ ਸਰਕਾਰੀ ਹਸਪਤਾਲ ਵਿਖੇ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਸਦੇ ਨਾਲ ਜਨੱਨੀ ਸ਼ਿਸ਼ੂ ਸੁਰਕ੍ਸ਼ਾ ਕਾਰਿਆਕ੍ਰਮ ਬਾਰੇ ਜਾਣਕਾਰੀ ਦਿੱਤੀ, ਰਾਸ਼ਟਰੀ ਬਾਲ ਸ੍ਵਸਥਿਯਾ ਕਾਰਯਕ੍ਰਮ ਤਹਿਤ ਬੇਟੀਆਂ ਨੂੰ ਮਿਲਣ ਵਾਲਿਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ |
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਨੇ ਦੱਸਿਆ ਕਿ ਬੇਟੇ ਅਤੇ ਬੇਟੀਆਂ ਵਿੱਚ ਕੋਈ ਵੀ ਫਰਕ ਨਹੀਂ ਹੈ ਮਗਰ ਜੋ ਫਰਕ ਕਰਦੇ ਹਨ ਓਹਨਾ ਦੀ ਸੋਚ ਵਿੱਚ ਹੀ ਫਰਕ ਹੈ | ਇਸ ਲਈ ਸਾਡੀ ਸਾਰਿਆਂ ਦੀ ਜੁਮੇਵਾਰੀ ਹੈ ਧੀਆਂ ਦਾ ਪਾਲਣ ਪੋਸ਼ਣ ਵੀ ਅਸੀਂ ਸਗੋਂ ਪੁੱਤਰਾਂ ਨਾਲੋਂ ਵੀ ਧਿਆਨ ਕਰੀਏ ਤਾਂਜੋ ਇਕ ਤੰਦਰੁਸਤ ਪਰਿਵਾਰ ਦੀ ਸਿਰਜਣਾ ਕੀਤੀ ਜਾ ਸਕੇ | ਕਿਉਂਕਿ ਜੇ ਸਮਾਜ ਵਿੱਚ ਬੇਟੀ ਨਹੀਂ ਤਾਂ ਬੇਟੇ ਦੀ ਇੱਛਾ ਵੀ ਨਹੀਂ ਕੀਤੀ ਜਾ ਸਕਦੀ |
ਇਸ ਮੌਕੇ ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਲ.ਐਚ.ਵੀ ਤਰਿੰਦਰਜੀਤ ਕੌਰ, ਪਰਮਜੀਤ ਕੌਰ,ਏ.ਐਨ.ਐਮ ਸਰਬਜੀਤ ਕੌਰ, ਸ਼ਰਨਜੀਤ ਕੌਰ, ਸਤਿੰਦਰ ਕੌਰ, ਪਰਮਬੀਰ ਕੌਰ ਸਾਹਿਤ ਸਰਬਜੀਤ ਸਿੰਘ ਹੈਲਥ ਵਰਕਰ, ਅਮਨਦੀਪ ਸਿੰਘ ਕੋਟਲੀ, ਮਲਕੀਤ ਸਿੰਘ, ਰਵਿਸ਼ੇਰ ਸਿੰਘ ਸਹਿਤ ਸਮੂਹ ਪਿੰਡ ਦੀ ਪੰਚਾਇਤ ਮੈਂਬਰ ਵੀ ਮੌਜੂਦ ਸਨ |
Comments (0)
Facebook Comments (0)