ਮੱਕਰ ਸਕਰਾਂਤੀ ਮੋਕੇ ਬਾਬਾ ਸੁੱਖਾ ਸਿੰਘ ਜੀ ਵੱਲੋਂ ਲਗਾਇਆ ਲੰਗਰ
Wed 15 Jan, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਜਨਵਰੀ 2019
ਸ੍ਰੋਮਣੀ ਭਗਤ ਬਾਬਾ ਜੈਦੇਵ ਜੀ ਦੇ ਗੁਰਦੁਆਰਾ ਸਾਹਿਬ ਜ਼ੋ ਪਾਨਾਗੜ੍ਹ ਜਿਲ੍ਹਾ ਬੀਰਭਮ ਵੈਸਟ ਬੰਗਾਲ ਵਿਖੇ ਸਥਿਤ ਹੈ ਵਿਖੇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੋਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮੂਹ ਸੰਗਤਾਂ ਵੱਲੋਂ ਮੱਕਰ ਸੰਕਰਾਂਤੀ ਮੋਕੇ ਲੰਗਰ ਲਗਾਏ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਸੁੱਖਾ ਸਿੰਘ ਜੀ ਨੇ ਦੱਸਿਆ ਕਿ ਮੱਕਰ ਸੰਕਰਾਂਤੀ ਮੋਕੇ ਸ੍ਰੋਮਣੀ ਭਗਤ ਜੈਦੇਵ ਜੀ ਦੇ ਗੁਰਦੁਆਰਾ ਸਾਹਿਬ ਜੋ ਵੈਸਟ ਬੰਗਾਲ ਵਿਖੇ ਸਥਿਤ ਹੈ ਵਿਖੇ ਗੁਰੂ ਘਰ ਕੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ ਉਨਾਂ ਕਿਹਾ ਕਿ ਪੰਜਾਬ ਤੋ ਇਲਾਵਾ ਭਾਰਤ ਦੇ ਕੋਨੇ ਕੋਨੇ ਤੋਂ ਇਥੇ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਲੰਗਰਾਂ ਵਿੱਚ ਭਰਪੂਰ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ।ਜਿਕਰਯੋਗ ਹੈ ਕਿ ਕਾਰ ਸਰਹਾਲੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਪਿਛਲੇ ਸਮੇਂ ਦੋਰਾਨ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਟਰੱਕ ਭਰਕੇ ਲੋੜੀਂਦੇ ਸਮਾਨ ਜਿਵੇਂ ਪਹਿਨਣ ਵਾਲੇ ਕਪੜੇ,ਖੰਡ-ਗੁੜ,ਆਟਾ, ਦਾਲਾਂ,ਬਿਸਕੁੱਟ;ਭੁਜੀਆ,ਦੇਸੀ ਘਿਓ ਆਦਿ ਭੇਜਿਆ ਸੀ ਅਤੇ ਖੁਦ ਆਪ ਟ੍ਰੈਕਟਰ ਟਰਾਲੀ ਰਾਹੀਂ ਪਸ਼ੂਆਂ ਦਾ ਹਰਾ ਚਾਰਾ ਅਤੇ ਸੁੱਕਾ ਚਾਰਾ (ਤੂੜੀ) ਵੀ ਪਹੁੰਚਾਇਆ।ਸੰਤ ਬਾਬਾ ਸੁੱਖਾ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗੁਰਦੁਆਰਾ ਭਗਤ ਜੈਦੇਵ ਜੀ ਪਾਨਾਗੜ ਜਿਲ੍ਹਾ ਬੀਰਭਮ ਵੈਸਟ ਬੰਗਾਲ ਵਿਖੇ ਪਹੁੰਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
Comments (0)
Facebook Comments (0)