ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਰਾਣੀਵਲਾਹ ਵਿਖੇ ਕੀਤਾ ਫੀਵਰ ਸਰਵੇ

ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਰਾਣੀਵਲਾਹ ਵਿਖੇ ਕੀਤਾ ਫੀਵਰ ਸਰਵੇ

ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਬਰਸਾਤੀ ਮੋਸਮ ਵਿੱਚ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖੋ : ਡਾ: ਗਿੱਲ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਜਨਵਰੀ 2019 

ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਰਾਣੀਵਲਾਹ ਵਿਖੇ ਹੈਲਥ ਇੰਸਪੈਕਟਰ ਮਨਜੀਤ ਸਿੰਘ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਫੀਵਰ ਸਰਵੇ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਨਾਂ ਦੀ ਟੀਮ ਵੱਲੋਂ ਪਿੰਡ ਰਾਣੀਵਲਾਹ ਵਿਖੇ ਪਹੁੰਚਕੇ ਲੋਕਾਂ ਨੂੰ ਫੀਵਰ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਆਮ ਲੋਕਾਂ ਨੂੰ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ,ਖਾਂਸੀ,ਨਜ਼ਲਾ,ਜੁਕਾਮ,ਗਲਾ ਦਰਦ,ਸਰੀਰ ਦਾ ਟੁੱਟਣਾ-ਭੱਜਣਾ ਜਾਂ ਤੇਜ਼ ਸਿਰ ਦਰਦ ਹੋਵੇ ਤਾਂ ਤੁਰੰਤ ਆਪਣੇ ਨੇੜ੍ਹੇ ਦੇ ਸਿਹਤ ਕੇਂਦਰ ਵਿੱਚ ਪਹੁੰਚਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਇਹ ਜਾਂਚ ਸਿਹਤ ਕੇਂਦਰਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਰੂਰਤ ਅਨੁਸਾਰ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਮੁਹਈਆ ਕਰਵਾਈਆਂ ਜਾਂਦੀਆਂ ਹਨ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਬਰਸਾਤੀ ਮੋਸਮ ਵਿੱਚ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਤਾਂ ਜ਼ੋ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਨਾਂ ਰਹੇ।ਬਲਾਕ ਐਜੂਕੇਟ ਅਫਸਰ ਹਰਦੀਪ ਸਿੰਘ ਸੰਧੂ ਨੇ ਕਿਹਾ ਕਿ ਬਰਸਾਤੀ ਮੋਸਮ ਵਿੱਚ ਸਾਨੂੰ ਕੋਠਿਆਂ ਦੀਆਂ ਛੱਤਾਂ ਤੇ ਪਏ ਟੁੱਟੇ ਟਾਇਰਾਂ,ਗਮਲਿਆਂ ਅਤੇ ਘਰਾਂ ਦੇ ਆਲੇ-ਦੁਆਲੇ ਟੋਇਆਂ ਆਦਿ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਇਸ ਪਾਣੀ ਵਿੱਚ ਫੈਲੀ ਗੰਦਗੀ ਰਾਹੀਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ।ਇਸ ਸਮੇਂ ਹੈਲਥ ਇੰਸਪੈਕਟਰ ਬਿਹਾਰੀ ਲਾਲ,ਹੈਲਥ ਇੰਸਪੇੈਕਟਰ ਰਜਿੰਦਰ ਸਿੰਘ ਖਾਲਸਾ,ਪਰਦੀਪ ਸਿੰਘ ਹੈਲਥ ਵਰਕਰ,ਗੁਰਵੰਤ ਸਿੰਘ ਹੈਲਥ ਵਰਕਰ,ਸੁਖਦੀਪ ਸਿੰਘ ਅੋਲਖ,ਜ਼ਸਪਿੰਦਰ ਸਿੰਘ ਹਾਂਡਾ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਬਲਰਾਜ ਸਿੰਘ ਗਿੱਲ,ਸਤਨਾਮ ਸਿੰਘ ਮੁੰਡਾ ਪਿੰਡ,ਮਨਦੀਪ ਸਿੰਘ ਸੁਪਰਵਾਇਜ਼ਰ,ਵਿਸ਼ਾਲ ਕੁਮਾਰ ਸੁਪਰਵਾਇਜ਼ਰ,ਪ੍ਰਧਾਨ ਪਰਮਿੰਦਰ ਢਿਲੋਂ,ਅਮਨਦੀਪ ਸਿੰਘ,ਸੰਦੀਪ ਸਿੰਘ ਹੈਲਥ ਵਰਕਰ,ਵਿਕਾਸ ਤੇਜਪਾਲ ਆਦਿ ਹਾਜ਼ਰ ਸਨ।