*ਮੇਰੀ ਅੱਖ*...-----*ਸ਼ਾਇਰ ਭੱਟੀ*

*ਮੇਰੀ ਅੱਖ*...-----*ਸ਼ਾਇਰ ਭੱਟੀ*

*ਮੇਰੀ ਅੱਖ*....

ਬਿਨ ਮੌਸਮੋਂ ਬਦਲੀ ਜਿਵੇਂ *ਵਰ੍ਹੀ* ਰਹਿੰਦੀ ਏ,

ਮੇਰੀ ਅੱਖ ਹੰਝੂਆਂ ਨਾਲ *ਭਰੀ* ਰਹਿੰਦੀ ਏ।

 

ਖਰਾਬ ਹੁੰਦੀ ਹਾਲਤ, ਹਾਲਾਤ ਵੇਖ ਕੇ,

ਲੋਕੋ ਮੇਰੇ ਘਰੇ ਵੀ ਇਕ *ਪਰੀ* ਰਹਿੰਦੀ ਏ।

 

ਸਭ ਜਾਣਦੇ ਅੰਤ ਬੁਰਾ ਹੈ ਬੁਰਾੲੀ ਦਾ,

ਫੇਰ ਵੀ ਜ਼ਮੀਰ ਏਥੇ *ਮਰੀ* ਰਹਿੰਦੀ ਏ।

 

ਹੁਣ ਸਾਫ਼ ਨਹੀਂ ਰਹੇ ਪਾਣੀ ਵੀ ਦਰਿਆਵਾਂ ਦੇ,

ਵਿੱਚ ਦੂਜੇ ਦਿਨ ਲਾਸ਼ ਕੋਈ *ਤਰੀ* ਰਹਿੰਦੀ ਏ।

 

ਕਿਸਾਨਾਂ ਪੱਲੇ ਪਾਇਆ ਹੈ,ਸੋਕਾ ਸਰਕਾਰ ਨੇ,

ਫਸਲ ਤਾਂ ਖੇਤਾਂ 'ਚ *ਹਰੀ - ਭਰੀ* ਰਹਿੰਦੀ ਏ।

 

ਸ਼ਰੇਆਮ ਅਪਰਾਧ ਕਰ ਸੜਕਾਂ 'ਤੇ ਘੁੰਮਦੀ,

ਟੋਲੀ ਚੋਰਾਂ ਦੀ ਅਦਾਲਤਾਂ ਚੋਂ *ਬਰੀ* ਰਹਿੰਦੀ ਏ।

 

ਜਿਸ ਦਿਨ ਨਹੀਂ ਮਿਲਦੀ ਦਿਹਾੜੀ ਮਜਦੂਰ ਨੂੰ,

ਜਿੰਦ ਤਪਦੀ ਦੁਪਹਿਰ ਵਿਚ *ਠਰੀ* ਰਹਿੰਦੀ ਏ।

 

ਕਿਤੇ ਕਰ ਹੀ ਨਾ ਦੇਣ ਭੱਟੀ ਪਾਕ ਨੂੰ ਨਾਪਾਕ,

ਸੱਚੀ ਮੁਹੱਬਤ ਝੂਠੇ ਆਸ਼ਕਾਂ ਤੋਂ *ਡਰੀ* ਰਹਿੰਦੀ ਏ।

 

                                        । *ਸ਼ਾਇਰ ਭੱਟੀ*

                                                        98729-89193